ਤੋਲਾ ਨੰਗਲ ਵਿਖੇ ਜੋੜ ਮੇਲੇ ਦੇ ਦੂਸਰੇ ਦਿਨ ਰੈਣ ਸਬਾਈ ਕੀਰਤਨ
ਰਾਮ ਤੀਰਥ, 5 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਪਿੰਡ ਤੋਲਾ ਨੰਗਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰ-ਇਤਿਹਾਸ ਦਾ ਸਰਵਣ ਕੀਤਾ।
ਤ
ਤੋਲਾ ਨੰਗਲ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਕਵੀਸ਼ਰੀ ਵਾਰਾਂ ਪੇਸ਼ ਕਰਦੇ ਭਾਈ ਪਲਵਿੰਦਰ ਸਿੰਘ ਖਾਸਾ ਤੇ ਉਨ੍ਹਾਂ ਦੇ ਸਾਥੀ। ਤਸਵੀਰ : ਧਰਵਿੰਦਰ ਸਿੰਘ ਔਲਖ
06-10-2026
ਰਾਮ ਤੀਰਥ, 5 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਪਿੰਡ ਤੋਲਾ ਨੰਗਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਰੈਣ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰ-ਇਤਿਹਾਸ ਦਾ ਸਰਵਣ ਕੀਤਾ। ਕੀਰਤਨ ਦਰਬਾਰ ਦੌਰਾਨ ਭਾਈ ਪੂਜਨੀਕ ਸਿੰਘ ਅੰਮ੍ਰਿਤਸਰ ਦਾ ਰਾਗੀ ਜਥਾ, ਕਥਾ ਵਾਚਕ ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਅਤੇ ਭਾਈ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ ਦੇ ਢਾਡੀ ਜਥੇ ਅਤੇ ਕਵੀਸ਼ਰ ਭਾਈ ਪਲਵਿੰਦਰ ਸਿੰਘ ਖਾਸਾ ਨੇ ਸੰਗਤਾਂ ਨਾਲ ਗੁਰਬਾਣੀ, ਕਥਾ ਅਤੇ ਸਿੱਖ ਇਤਿਹਾਸ ਦੀ ਸਾਂਝ ਪਾਈ। ਸਟੇਜ ਸਕੱਤਰ ਦੇ ਫਰਜ਼ ਭਾਈ ਰਸ਼ਪਾਲ ਸਿੰਘ ਤੋਲਾ ਨੰਗਲ ਵੱਲੋਂ ਬਾਖੂਬੀ ਨਿਭਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਬਾਬਾ ਮੰਗਾ ਸਿੰਘ ਨੇ ਦੱਸਿਆ ਕਿ ਮੇਲੇ ਦੇ ਆਖ਼ਰੀ ਦਿਨ 6 ਅਕਤੂਬਰ, ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿਚ ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਸੁਰਜੀਤ ਸਿੰਘ ਵਾਰਸ ਦੇ ਢਾਡੀ ਜਥੇ ਅਤੇ ਭਾਈ ਮੱਖਣ ਸਿੰਘ ਦਸ਼ਮੇਸ਼ ਨਗਰ ਦੇ ਕਵੀਸ਼ਰੀ ਜਥੇ ਤੋਂ ਇਲਾਵਾ ਹੋਰ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨ ਲਈ ਹਾਜ਼ਰੀ ਭਰਨਗੇ। 05 ਏਐੱਸਆਰ78