05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਟਿੱਪਰ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ’ਚ ਡਰਾਈਵਰ ਜ਼ਖ਼ਮੀ, ਇਕ ਦੀਆਂ ਲੱਤਾਂ ਟੁੱਟੀਆਂ

ਟਾਹਲੀ ਸਾਹਿਬ, 5 ਅਕਤੂਬਰ (ਵਿਨੋਦ ਭੀਲੋਵਾਲ)- ਕਸਬਾ ਟਾਹਲੀ ਸਾਹਿਬ ਨੇ ਨੇੜਲੇ ਪਿੰਡ ਖੈੜੇਬਾਲਾ ਚੱਕ ਰੋਡ ਸਰਿਹਾਲਾ ’ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਰੇਤ ਨਾਲ ਭਰੇ ਟਿੱਪਰ ਤੇ ਟਰੱਕ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਵਿਚੋਂ ਇਕ ਪਲਟ ਗਿਆ ਅਤੇ ਰੇਤ ਨਾਲ ਭਰੇ ਟਿੱਪਰ ਦੇ ਪਰਖੱਚੇ ਉਡ ਗਏ।

Ad Position 21
No active advertisement
ਅਜੀਤ ਡੈਸਕ 06-10-2026
ਟਾਹਲੀ ਸਾਹਿਬ, 5 ਅਕਤੂਬਰ (ਵਿਨੋਦ ਭੀਲੋਵਾਲ)- ਕਸਬਾ ਟਾਹਲੀ ਸਾਹਿਬ ਨੇ ਨੇੜਲੇ ਪਿੰਡ ਖੈੜੇਬਾਲਾ ਚੱਕ ਰੋਡ ਸਰਿਹਾਲਾ ’ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਰੇਤ ਨਾਲ ਭਰੇ ਟਿੱਪਰ ਤੇ ਟਰੱਕ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਵਿਚੋਂ ਇਕ ਪਲਟ ਗਿਆ ਅਤੇ ਰੇਤ ਨਾਲ ਭਰੇ ਟਿੱਪਰ ਦੇ ਪਰਖੱਚੇ ਉਡ ਗਏ। ਦੋਵੇਂ ਗੱਡੀਆਂ ਦੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਥਾਣਾ ਮੱਤੇਵਾਲ ਦੇ ਐੱਸ.ਐੱਚ.ਓ. ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸੂਰਤਾ ਸਿੰਘ ਜੋ ਆਪਣਾ ਟਰੱਕ ਲੈ ਕੇ ਖੈੜੇਬਾਲਾ ਚੱਕ ਵੱਲ ਤੋਂ ਆ ਰਿਹਾ ਸੀ ਅਤੇ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਟਾਹਲੀ ਸਾਹਿਬ ਤੋਂ ਸਰਹਾਲਾ ਵਲ ਨੂੰ ਜਾ ਰਿਹਾ ਸੀ ਜਿਨ੍ਹਾਂ ਵਾਹਨਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਟੱਕਰ ਦੇ ਵਿਚ ਟਿੱਪਰ ਦੇ ਡਰਾਈਵਰ ਜਿਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈਂ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸੰ... ਅਗਲੀ ਖ਼ਬਰ ਤੋਲਾ ਨੰਗਲ ਵਿਖੇ ਜੋੜ ਮੇਲੇ ਦੇ ਦੂਸਰੇ ਦਿਨ ਰੈਣ ਸਬਾਈ ਕੀਰਤਨ
Ad Position 24