05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

51ਵਾਂ ਸਰਬਹਿੰਦ ਸਲਾਨਾ ਸਮਾਗਮ 9,10 ਨੂੰ ਕਸਬਾ ਰਮਦਾਸ ਵਿਖੇ - ਪ੍ਰਧਾਨ ਸਵਿੰਦਰ ਸਿੰਘ 11 ਅਕਤੂਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਰਮਦਾਸ/ਗੱਗੋਮਾਹਲ, 5 ਅਕਤੂਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਲੋਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 51ਵਾਂ ਸਰਬਹਿੰਦ ਸਾਲਾਨਾ ਸਮਾਗਮ ਰਮਦਾਸ ਵਿਖੇ 9, 10 ਅਤੇ 11 ਅਕਤੂਬਰ ਨੂੰ ਕਸਬਾ ਰਮਦਾਸ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ ਦੇ ਪ੍ਰਧਾਨ ਭਾਈ ਸਵਿੰਦਰ ਸਿੰਘ ਨੇ ਦੱਸਿਆ ਕਿ 9 ਅਤੇ 10 ਅਕਤੂਬਰ ਨੁੰ ਸਵੇਰੇ 10 ਵਜੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਨਗਰ ਕੀਰਤਨ ਦੇ ਰੂਪ ’ਚ ਗੁਰਮਤਿ ਸਮਾਗਮਾਂ ਵਾਲੇ ਅਸਥਾਨ ’ਤੇ ਸਤਿਕਾਰ ਸਹਿਤ ਲਿਜਾਇਆਂ ਜਾਵੇਗਾ ਅਤੇ ਸਮਾਗਮਾਂ ਦੀ ਅਰੰਭਤਾ ਸਮੂਹ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਉਪਰੰਤ ਹੋਵੇਗੀ।

Ad Position 21
No active advertisement
ਅਜੀਤ ਡੈਸਕ 06-10-2026
ਰਮਦਾਸ/ਗੱਗੋਮਾਹਲ, 5 ਅਕਤੂਬਰ (ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਲੋਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 51ਵਾਂ ਸਰਬਹਿੰਦ ਸਾਲਾਨਾ ਸਮਾਗਮ ਰਮਦਾਸ ਵਿਖੇ 9, 10 ਅਤੇ 11 ਅਕਤੂਬਰ ਨੂੰ ਕਸਬਾ ਰਮਦਾਸ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ ਦੇ ਪ੍ਰਧਾਨ ਭਾਈ ਸਵਿੰਦਰ ਸਿੰਘ ਨੇ ਦੱਸਿਆ ਕਿ 9 ਅਤੇ 10 ਅਕਤੂਬਰ ਨੁੰ ਸਵੇਰੇ 10 ਵਜੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਨਗਰ ਕੀਰਤਨ ਦੇ ਰੂਪ ’ਚ ਗੁਰਮਤਿ ਸਮਾਗਮਾਂ ਵਾਲੇ ਅਸਥਾਨ ’ਤੇ ਸਤਿਕਾਰ ਸਹਿਤ ਲਿਜਾਇਆਂ ਜਾਵੇਗਾ ਅਤੇ ਸਮਾਗਮਾਂ ਦੀ ਅਰੰਭਤਾ ਸਮੂਹ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਉਪਰੰਤ ਹੋਵੇਗੀ। ਇਹਨਾਂ ਗੁਰਮਤਿ ਸਮਾਗਮਾਂ ’ਚ ਪੰਥ ਪ੍ਰਸਿੱਧ ਕੀਰਤਨੀ ਜੱਥੇ, ਕਥਾ ਵਾਚਕ, ਢਾਡੀ ਜੱਥੇ , ਕਵੀਸ਼ਰੀ ਜੱਥੇ ਅਤੇ ਕਵੀ ਜਨ ਗੁਰੂ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੁੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ 11 ਅਕਤੂਬਰ ਨੂੰ ਗੁਰਮਤਿ ਸਮਾਗਮ ਵਾਲੇ ਅਸਥਾਨ ਤੋਂ ਵਿਸ਼ਾਲ ਨਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਜਾਵੇਗਾ। ਇਸ ਮੌਕੇ ਸੈਕਟਰੀ ਗੁਰਪ੍ਰੀਤ ਸਿੰਘ ਭੱਟੀ, ਖਜਾਨਚੀ ਰਜਿੰਦਰ ਸਿੰਘ, ਅਡਵਾਈਜਰ ਅਮਰਜੀਤ ਸਿੰਘ ਤੋਂ ਇਲਾਵਾ ਕਈ ਸੁਖਮਨੀ ਸਾਹਿਬ ਸੇਵਾ ਸੁਸਾਇਟੀਆ ਦੇ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਅਟਾਰੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ’ਚ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਉਤਸ਼ਾਹ ਵਧਿਆ : ਡਾ. ਲਖਬੀਰ ਰੰਧਾਵਾ ਅਗਲੀ ਖ਼ਬਰ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ 165 ਕਰੋੜ ਦੀ ਲਾਗਤ ਬਣੇ ਮੱਝੂਪੁਰਾ ਜਲ ਸਪਲਾਈ ਟਰੀਟਮੈਂਟ ਪ੍ਰੋਜੈਕਟ ਦਾ ਉਦਘਾਟਨ 167...
Ad Position 24