29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਲਨੀਨੋ ਦਾ ਖਤਰਾ ਦੱਸਣ ਵਾਲੀਆਂ ਸਰਕਾਰਾਂ ਕਿਸਾਨਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਲੈਣ-ਭਾਈ ਤਾਲਬਪੁਰਾ

ਗੱਗੋਮਾਹਲ, 29 ਸਤੰਬਰ (ਬਲਵਿੰਦਰ ਸਿੰਘ ਸੰਧੂ) ਕਰਤਾਰਪੁਰ ਕਾਰੀਡੋਰ ਲਾਂਘਾ ਕਮੇਟੀ ਦੇ ਸੀਨੀਅਰ ਮੈਬਰ ਤੇ ਪੰਥਕ ਆਗੂ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕੇਂਦਰੀ ਖੇਤੀਬਾੜੀ ਸਕੱਤਰ ਵਲੋਂ ਐਲਨੀਨੋ ਕਾਰਨ ਆਉਣ ਵਾਲੇ ਹਾੜੀ ਸੀਜਨ ਦੌਰਾਨ ਮੀਂਹ ’ਤੇ ਨਿਰਭਰ ਖੇਤਰਾਂ ਵਿਚ ਫਸਲਾਂ ਨੂੰ ਪੈਦਾ ਹੋ ਸਕਦੇ ਖਤਰੇ ਸੰਬੰਧੀ ਦਿੱਤੀ ਚਿਤਾਵਨੀ ’ਤੇ ਕਿਹਾ ਕਿ ਸਰਕਾਰ ਵਲੋਂ ਸਿਰਫ ਖਦਸ਼ੇ ਜਾਹਿਰ ਕਰਨਾ ਕਾਫੀ ਨਹੀਂ ਸਗੋ ਕਿਸਾਨਾਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਠੋਸ ਯੋਜਨਾ ਲਾਗੂ ਕਰਨੀ ਚਾਹੀਦੀ ਹੈ । ਖੇਤੀਬਾੜੀ ਸਕੱਤਰ ਅਤੀਸ਼ ਚੰਦਰ ਨੇ ਮੰਨਿਆ ਹੈ ਕਿ ਐਲਨੀਨੋ ਕਾਰਨ ਹਾੜੀ ਸੀਜਨ ਕਿਸਾਨਾਂ ਲਈ ਚੁਣੌਤੀ ਪੂਰਨ ਰਹਿ ਸਕਦਾ ਹੈ ਤੇ ਅਨਾਜ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ ।

Ad Position 21
No active advertisement
ਅਜੀਤ ਡੈਸਕ 30-09-2026
ਗੱਗੋਮਾਹਲ, 29 ਸਤੰਬਰ (ਬਲਵਿੰਦਰ ਸਿੰਘ ਸੰਧੂ) ਕਰਤਾਰਪੁਰ ਕਾਰੀਡੋਰ ਲਾਂਘਾ ਕਮੇਟੀ ਦੇ ਸੀਨੀਅਰ ਮੈਬਰ ਤੇ ਪੰਥਕ ਆਗੂ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕੇਂਦਰੀ ਖੇਤੀਬਾੜੀ ਸਕੱਤਰ ਵਲੋਂ ਐਲਨੀਨੋ ਕਾਰਨ ਆਉਣ ਵਾਲੇ ਹਾੜੀ ਸੀਜਨ ਦੌਰਾਨ ਮੀਂਹ ’ਤੇ ਨਿਰਭਰ ਖੇਤਰਾਂ ਵਿਚ ਫਸਲਾਂ ਨੂੰ ਪੈਦਾ ਹੋ ਸਕਦੇ ਖਤਰੇ ਸੰਬੰਧੀ ਦਿੱਤੀ ਚਿਤਾਵਨੀ ’ਤੇ ਕਿਹਾ ਕਿ ਸਰਕਾਰ ਵਲੋਂ ਸਿਰਫ ਖਦਸ਼ੇ ਜਾਹਿਰ ਕਰਨਾ ਕਾਫੀ ਨਹੀਂ ਸਗੋ ਕਿਸਾਨਾਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਠੋਸ ਯੋਜਨਾ ਲਾਗੂ ਕਰਨੀ ਚਾਹੀਦੀ ਹੈ ।ਖੇਤੀਬਾੜੀ ਸਕੱਤਰ ਅਤੀਸ਼ ਚੰਦਰ ਨੇ ਮੰਨਿਆ ਹੈ ਕਿ ਐਲਨੀਨੋ ਕਾਰਨ ਹਾੜੀ ਸੀਜਨ ਕਿਸਾਨਾਂ ਲਈ ਚੁਣੌਤੀ ਪੂਰਨ ਰਹਿ ਸਕਦਾ ਹੈ ਤੇ ਅਨਾਜ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ । ਤਾਲਬਪੁਰਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੰਜਾਬ ਲਈ ਵਿਸ਼ੇਸ਼ ਹਾੜੀ ਫਸਲ ਸੁਰੱਖਿਆ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਕਿਸਾਨਾਂ ਨੂੰ ਉੱਚ ਗੁਣਵਤਾ ਵਾਲੇ ਬੀਜ, ਖਾਦ ਤੇ ਖੇਤੀ ਸਲਾਹ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਨਾਲ ਮੌਸਮ ਦੇ ਅਨੁਸਾਰ ਬਦਲਵੀਆਂ ਫ਼ਸਲਾਂ ਬਾਰੇ ਵਿਗਿਆਨਿਕ ਜਾਣਕਾਰੀ ਪਿੰਡ ਪਿੰਡ ਪਹੁੰਚਾਉਣੀ ਚਾਹੀਦੀ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਾੜੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਸਬ ਡਵੀਜਨ ਅਜਨਾਲਾ ਸਮੇਤ ਸਰਹੱਦੀ ਖੇਤਰ ਦੀ ਪਾਣੀ ਦੀ ਸਮੱਸਿਆ ਵਾਲੇ ਇਲਾਕਿਆਂ ਲਈ ਵਿਸ਼ੇਸ਼ ਖੇਤਬਾੜੀ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ । ਇਸ ਮੌਕੇ ਭਾਈ ਨਰਿੰਦਰ ਸਿੰਘ ਨਾਸਰ, ਮਨਜੋਤ ਸਿੰਘ ਪੁਰੇਵਾਲ, ਡਾ. ਸੁਖਪ੍ਰੀਤ ਸਿੰਘ ਭਲਾਪਿੰਡ, ਫੌਜੀ ਕੁਲਵਿੰਦਰ ਸਿੰਘ ਰਮਦਾਸ ਆਦਿ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਤੋਂ ‘ਵਿਸ਼ਵ ਦਿਲ’ ਦਿਵਸ ਮੌਕੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਵਲੋਂ ਜਾਗਰੂਕਤਾ ਰੈਲੀ ਅਗਲੀ ਖ਼ਬਰ ਬਾਬਾ ਮਿਹਰ ਸ਼ਾਹ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਟਰੱਸਟ ਰਈਆ ਨੇ ਖੂਨਦਾਨ ਕੈਂਪ ਲਾਇਆ
Ad Position 24