29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਾਮਲਾ ਪਿੰਡ ਜੋਧੇ ਦੇ ਲੋਕਾਂ ਵਲੋਂ ਦੂਸ਼ਿਤ ਪਾਣੀ ਪੀਣ ਦਾ ਸ਼ੁੱਧ ਪਾਣੀ ਵਸਨੀਕਾਂ ਦੀ ਪਹੁੰਚ ਤੋਂ ਦੂਰ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਪਿੰਡ ਜੋਧੇ ’ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਸ਼ੁੱਧ ਪਾਣੀ ਪਿੰਡ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ । ਦੱਸਣਾ ਬਣਦਾ ਹੈ ਕਿ ਪਿਛਲੇ 60 ਦਿਨਾਂ ਤੋਂ ਜਲ ਸਪਲਾਈ ਯੋਜਨਾ ਠੱਪ ਹੋ ਚੁੱਕੀ ਹੈ ।

Ad Position 21
No active advertisement
ਪਿੰਡ ਜੋਧੇ ਦੇ ਗ੍ਰਾਮ ਸਭਾ ਦੇ ਮੈਂਬਰ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ । ਤਸਵੀਰ : ਰਾਜਨ 30-09-2026
ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਪਿੰਡ ਜੋਧੇ ’ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਸ਼ੁੱਧ ਪਾਣੀ ਪਿੰਡ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ । ਦੱਸਣਾ ਬਣਦਾ ਹੈ ਕਿ ਪਿਛਲੇ 60 ਦਿਨਾਂ ਤੋਂ ਜਲ ਸਪਲਾਈ ਯੋਜਨਾ ਠੱਪ ਹੋ ਚੁੱਕੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਜੋਧੇ ਦੇ ਗ੍ਰਾਮ ਸਭਾ ਦੇ ਮੈਂਬਰ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਗਰੀਬ ਪਰੀਵਾਰਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆਂ ਦੂਸ਼ਿਤ ਪਾਣੀ ਪੀ ਕੇ ਬਿਮਾਰੀਆਂ ਤੋਂ ਗ੍ਰਸਤ ਹੋਣ ਵਾਲੇ ਲੋਕਾਂ ਨੂੰ ਬਚਾਉਂਣ ਲਈ ਉਨ੍ਹਾ ਨੇ 22 ਸਤੰਬਰ ਨੂੰ ਪਿੰਡ ਵਾਲਿਆਂ ਦੀ ਮੁਸ਼ਕਿਲ ਨੂੰ ਉਜ਼ਾਗਰ ਕਰਦੀ ਲੋਕ ਹਿੱਤ ’ਚ ਅਪੀਲ ਜਿਉਂ ਹੀਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੇ ਧਿਆਨ ’ਚ ਲਿਆਂਦੀ ਤਾਂ ਉਨ੍ਹਾ ਨੇ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ 1 ਅਕਤੂਬਰ 2026 ਤੱਕ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਸ਼ੁੱਧ ਪਾਣੀ ਦੀ ਰੁਕੀ ਹੋਈ ਸਪਲਾਈ ਦੇ ਮਾਮਲੇ ਵਿਚ ਸੰਬੰਧਿਤ ਅਧਿਕਾਰੀ ਪਾਸੋਂ ਸਟੇਟਸ ਰਿਪੋਰਟ ਮੰਗ ਲਈ ਹੈ ।
Ad Position 22
No active advertisement
ਪਿਛਲੀ ਖ਼ਬਰ ਮੇਲੇ ’ਚ ਹਾਜ਼ਰੀ ਭਰਨ ਲਈ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਸੰਗਤ ਰੂਪ ਵਿਚ ਰਵਾਨਾ ਹੋਏ ਕਾਂਗਰਸੀ ਅਹੁਦੇਦਾਰ ਤੇ ਵਰਕ... ਅਗਲੀ ਖ਼ਬਰ ਹਰਸ਼ਾ ਛੀਨਾ ਤੋਂ ਪ੍ਰਤੀਨਿਧ ਪੀ.ਐੱਸ. ਕੜਿਆਲ ਨਾਲ ਵੱਖ-ਵੱਖ ਆਗੂਆਂ ਵਲੋਂ ਕੀਤਾ ਦੁੱਖ ਦਾ ਪ੍ਰਗਟਾਵਾ
Ad Position 24