29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਿਵਲ ਹਸਪਤਾਲ ਤੋਂ ‘ਵਿਸ਼ਵ ਦਿਲ’ ਦਿਵਸ ਮੌਕੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਵਲੋਂ ਜਾਗਰੂਕਤਾ ਰੈਲੀ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਅੱਜ ਇੱਥੇ ਸਿਵਲ ਹਸਪਤਾਲ ਵਿਖੇ ‘ਵਿਸ਼ਵ ਦਿਲ’ ਦਿਵਸ ਦੇ ਮੌਕੇ ’ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ, ਧਾਰੜ ਵਲੋਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਰੈਲੀ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਮੌਕੇ ਨਰਸਿੰਗ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਸੰਦੇਸ਼ ਦਿੱਤਾ ।

Ad Position 21
No active advertisement
ਅਜੀਤ ਡੈਸਕ 30-09-2026
ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਅੱਜ ਇੱਥੇ ਸਿਵਲ ਹਸਪਤਾਲ ਵਿਖੇ ‘ਵਿਸ਼ਵ ਦਿਲ’ ਦਿਵਸ ਦੇ ਮੌਕੇ ’ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ, ਧਾਰੜ ਵਲੋਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਰੈਲੀ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ । ਇਸ ਮੌਕੇ ਨਰਸਿੰਗ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਸੰਦੇਸ਼ ਦਿੱਤਾ । ਜਾਗਰੂਕਤਾ ਰੈਲੀ ਦੀ ਸ਼ੁਰੂਆਤ ਐੱਸ. ਐੱਮ. ਓ. ਡਾ. ਨੀਰਜ ਭਾਟੀਆ ਅਤੇ ਉਨ੍ਹਾਂ ਦੀ ਟੀਮ ਵਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ । ਇਸ ਮੌਕੇ ਡਾ. ਜਸਪ੍ਰੀਤ ਸਿੰਘ ਵਿਰਦੀ, ਬੀ.ਈ.ਈ. ਮਨਦੀਪ ਅਤੇ ਸੀ.ਐੱਚ.ਓ. ਮਨਪ੍ਰੀਤ ਸਮੇਤ ਸਿਹਤ ਵਿਭ ਾਗ ਦੀ ਟੀਮ ਮੌਜੂਦ ਰਹੀ । ਇਸ ਜਾਗਰੂਕਤਾ ਮੁਹਿੰਮ ਨੂੰ ਕਾਮਯਾਬ ਬਣਾਉਣ ਵਿਚ ਡਾਇਰੈਕਟਰ ਬਰਜਿੰਦਰ ਸਿੰਘ ਅਤੇ ਐੱਮ. ਡੀ. ਨਿਰਮਲ ਸਿੰਘ ਦੀ ਅਗਵਾਈ ਅਤੇ ਸਹਿਯੋਗ ਰਿਹਾ । ਇਸ ਮੌਕੇ ਫੈਕਲਟੀ ਮੈਂਬਰ, ਅਸਿਸਟੈਂਟ ਪ੍ਰੋ: ਸਤਿੰਦਰਜੀਤ ਕੌਰ, ਅਸਿਸਟੈਂਟ ਪ੍ਰੋ: ਪ੍ਰਭਜੀਤ ਕੌਰ, ਰਵਿੰਦਰ ਕੌਰ ਨਰਸਿੰਗ ਟਿਊਟਰ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੇ ਨਾਲ ਸਰਗਰਮੀ ਨਾਲ ਭਾਗ ਲਿਆ । ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਨਰਸਿੰਗ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਕਿੱਟ ਪੇਸ਼ ਕੀਤੀ ਗਈ । ਇਸ ਮੌਕੇ ਰੈਲੀ ਦਾ ਇੱਥੇ ਪੁਜੱਣ ’ਤੇ ਹਰਦੀਪ ਸਿੰਘ ਪ੍ਰਧਾਨ ਬਾਜ਼ਾਰ ਕਮੇਟੀ ਦੀ ਅਗਵਾਈ ਹੇਠ ਤਰਸੇਮ ਸਿੰਘ, ਤਰਸੇਮ ਸਿੰਘ ਬੱਬੂ, ਦਲਬੀਰ ਸਿੰਘ, ਸਵਰਨਜੀਤ ਸਿੰਘ ਕੰਬੋ, ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵਲੋਂ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੇ ਡਾਇਰੈਕਟਰ ਬਰਜਿੰਦਰ ਸਿੰਘ ਅਤੇ ਐੱਮ. ਡੀ. ਨਿਰਮਲ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਿਟੀ ਪੁਲਿਸ ਨੇ ਹੈਰੋਇਨ ਸਮੇਤ ਕੀਤੇ ਦੋ ਕਾਬੂ - ਮਾਮਲਾ ਦਰਜ ਅਗਲੀ ਖ਼ਬਰ ਅਲਨੀਨੋ ਦਾ ਖਤਰਾ ਦੱਸਣ ਵਾਲੀਆਂ ਸਰਕਾਰਾਂ ਕਿਸਾਨਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਲੈਣ-ਭਾਈ ਤਾਲਬਪੁਰਾ
Ad Position 24