15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਗਰ ਨਿਗਮ ਵਲੋਂ ਗੁਰੂ ਨਾਨਕ ਪੁਰਾ ਤੇ ਕੋਟ ਖ਼ਾਲਸਾ ’ਚ ਪੰਜ ਗੈਰ-ਕਾਨੂੰਨੀ ਡੇਅਰੀਆਂ ’ਤੇ ਕਾਰਵਾਈ

ਅੰਮ੍ਰਿਤਸਰ, 14 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਵੈਸਟ ਜ਼ੋਨ ਦੇ ਗੁਰੂ ਨਾਨਕ ਪੁਰਾ ਤੇ ਕੋਟ ਖਾਲਸਾ ਇਲਾਕਿਆਂ ‘ਚ ਗ਼ੈਰ-ਕਾਨੂੰਨੀ ਡੇਅਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਮੌਕੇ ਡੀ.

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਵੈਸਟ ਜ਼ੋਨ ਦੇ ਗੁਰੂ ਨਾਨਕ ਪੁਰਾ ਤੇ ਕੋਟ ਖਾਲਸਾ ਇਲਾਕਿਆਂ ‘ਚ ਗ਼ੈਰ-ਕਾਨੂੰਨੀ ਡੇਅਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਮੌਕੇ ਡੀ. ਸੀ. ਦਫ਼ਤਰ ਵਲੋਂ ਤਾਇਨਾਤ ਡਿਊਟੀ ਮੈਜਿਸਟ੍ਰੇਟ, ਕੈਟਲ ਪਾਊਂਡ ਟੀਮ, ਨਿਗਮ ਤੇ ਪੰਜਾਬ ਪੁਲਿਸ ਨੇ ਸ਼ਮੂਲੀਅਤ ਕੀਤੀ। ਇਸ ਕਾਰਵਾਈ ਦੌਰਾਨ ਡੇਅਰੀਆਂ ਵਿਚ ਮਿਲੇ ਪਸ਼ੂਆਂ ਨੂੰ ਨਿਯਮਾਂ ਅਨੁਸਾਰ ਜਬਤ ਕਰਕੇ ਗਊਸ਼ਾਲਾ ਵਿਚ ਤਬਦੀਲ ਕੀਤਾ ਗਿਆ। ਇਸ ਸੰਬੰਧੀ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਨਗਰ ਨਿਗਮ ਦੀ ਹੱਦ ਅੰਦਰ ਚੱਲ ਰਹੀਆਂ ਡੇਅਰੀਆਂ ਨੂੰ ਸ਼ਹਿਰ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਿਚ ਸਫ਼ਾਈ, ਜਨ ਸਿਹਤ ਤੇ ਜਨਤਕ ਥਾਵਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਕਾਰਵਾਈ ਦੌਰਾਨ ਡਿਊਟੀ ਮੈਜਿਸਟ੍ਰੇਟ ਅੰਗਦ ਸਿੰਘ ਸੈਨੇਟਰੀ ਅਫਸਰ ਜੇ. ਪੀ. ਸਿੰਘ ਬੱਬਰ, ਮੁੱਖ ਸੈਨੇਟਰੀ ਅਫ਼ਸਰ ਸਰਬਜੀਤ ਸਿੰਘ ਤੇ ਅਨਿਲ ਡੋਗਰਾ ਅਤੇ ਰਵਿੰਦਰ ਕੁਮਾਰ, ਬ੍ਰੰਭੂਤਾ ਦਾਸ, ਅਸ਼ੋਕ ਕੁਮਾਰ ਅਤੇ ਸ਼ਾਮ ਸਿੰਘ, ਸੈਨੇਟਰੀ ਇੰਸਪੈਕਟਰ ਤੋਂ ਇਲਾਵਾ ਟੀਮ ਦੇ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਅੰਗਦ ਪਿਤਾ : ਕਮਲ ਮਾਤਾ : ਪੂਨਮ ਵਾਸੀ : ਜਲੰਧਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਸੰਗੀਤਕ ਪ੍ਰੋਗਰਾਮ ’ਚ ਕੀਤੀ ਸ਼ਿਰਕਤ
Ad Position 24