31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਬੀ.ਐਸ.ਐਫ਼. ਦੇ ਜਵਾਨਾਂ ਨੂੰ ਗਸ਼ਤ ਦੌਰਾਨ ਪਾਕਿਸਤਾਨੀ ਡਰੋਨ ਮਿਲਿਆ

ਝਬਾਲ, (ਅੰਮ੍ਰਿਤਸਰ), 31ਅਕਤੂਬਰ (ਸੁਖਦੇਵ ਸਿੰਘ)- ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿਚੋਂ ਗਸ਼ਤ ਦੌਰਾਨ ਬੀ. ਐਸ. ਐਫ਼. ਨੂੰ ਪਾਕਿਸਤਾਨੀ ਡਰੋਨ ਮਿਲਿਆ ਹੈ।

Ad Position 21
No active advertisement
ਅਜੀਤ ਡੈਸਕ 31-10-2026

ਝਬਾਲ, (ਅੰਮ੍ਰਿਤਸਰ), 31ਅਕਤੂਬਰ (ਸੁਖਦੇਵ ਸਿੰਘ)- ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿਚੋਂ ਗਸ਼ਤ ਦੌਰਾਨ ਬੀ. ਐਸ. ਐਫ਼. ਨੂੰ ਪਾਕਿਸਤਾਨੀ ਡਰੋਨ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨ ਦੀ ਟੀਮ ਸਵੇਰ ਵੇਲੇ ਸਰਹੱਦੀ ਖੇਤਰ ਵਿਚ ਆਮ ਵਾਂਗ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਵਾਨਾਂ ਨੂੰ ਸਰਹੱਦ ਪਾਰੋਂ ਆਇਆ ਪਾਕਿਸਤਾਨੀ ਡ੍ਰੋਨ ਖੇਤਾਂ ਵਿਚ ਡਿੱਗਾ ਹੋਇਆ ਮਿਲਿਆ । ਜਵਾਨਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਖੇਤਰ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਬੀ. ਐਸ. ਐਫ਼. ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸੰਬੰਧਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਦੇਣ ਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਇਕ ਨਵੰਬਰ ਦੀ ਰੈਲੀ ਦਾ ਭਾਜਪਾ ਨੇ ਕੀਤਾ ਵਿਰੋਧ, ਦੰਗਾ ਪੀੜਤਾਂ ਬਾਰੇ 4 ਨਵੰਬਰ ਨੂੰ ਸਮਾਗਮ ਦਾ ਕਰੇਗੀ... ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Ad Position 24