15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਟਾਲਵਰਟਸ ਵਰਲਡ ਸਕੂਲ ਦੀਆਂ ਕੁੜੀਆਂ ਨੇ 70ਵੇਂ ਜ਼ੋਨ ਖੋ-ਖੋ ਟੂਰਨਾਮੈਂਟ ’ਚ ਜਿੱਤ ਹਾਸਿਲ ਕੀਤੀ ਖ਼ਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਰਕਸ਼ਾਪ ਲਗਾਈ

ਅੰਮ੍ਰਿਤਸਰ, 14 ਅਗਸਤ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਲੋਂ ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ ਅਤੇ ਆਈ. ਸੀ.

Ad Position 21
No active advertisement
ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਕਰਵਾਈ ਰਾਸ਼ਟਰੀ ਵਰਕਸ਼ਾਪ ਮੌਕੇ ਮੁੱਖ ਮਹਿਮਾਨ ਮਾਸਟਰ ਰਾਜਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ ਜੇਤੂ ਖਿਡਾਰਣਾਂ ਨਾਲ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਧਾਨੁਕਾ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਡਾ. ਰੀਨਾ ਤਲਵਾੜ। ਤਸਵੀਰ : ਨਿਰਮਲ ਸਟੂਡੀਓ 15-08-2026
ਅੰਮ੍ਰਿਤਸਰ, 14 ਅਗਸਤ (ਜਸਵੰਤ ਸਿੰਘ ਜੱਸ)- ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਲੋਂ ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ ਅਤੇ ਆਈ. ਸੀ. ਏ. ਆਰ.-ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਹੈਦਰਾਬਾਦ ਦੇ ਸਹਿਯੋਗ ਨਾਲ ‘ਵੈਲਥ ਫ਼ਰਾਮ ਲਾਈਵਸਟਾਕ ਵੇਸਟ’ (ਪਸ਼ੂਧਨ ਦੀ ਰਹਿੰਦ-ਖੂੰਹਦ ਤੋਂ ਆਮਦਨ) ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ । ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ (ਫ਼ਾਰਮਜ਼ ਐਂਡ ਐਨੀਮਲ ਹਸਬੈਂਡਰੀ) ਮਾਸਟਰ ਰਾਜਬੀਰ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਪਸ਼ੂਆਂ ਲਈ ਵਰਤਿਆ ਜਾਣ ਵਾਲਾ ਚਾਰਾ ਵੀ ਕਈ ਥਾਵਾਂ ’ਤੇ ਮਿਆਰੀ ਨਹੀਂ ਹੈ ਅਤੇ ਕਿਸਾਨਾਂ ਵਲੋਂ ਵਿਗਿਆਨਕ ਪ੍ਰਬੰਧਨ ਤਰੀਕੇ ਆਮ ਤੌਰ ‘ਤੇ ਨਹੀਂ ਅਪਣਾਏ ਜਾ ਰਹੇ। ਇਸ ਲਈ ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਰਸਾਇਣ ਮੁਕਤ ਖੇਤੀ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਭਗਤ ਪੂਰਨ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਇਕ ਮਾਡਲ ਪਿੰਡ ਧੀਰੇਕੋਟ, ਨੇੜੇ ਜੰਡਿਆਲਾ ਗੁਰੂ ਵਿਖੇ ਕਾਰਜਸ਼ੀਲ ਹੈ । ਉਨ੍ਹਾਂ ਵਿਦਿਆਰਥੀਆਂ, ਇੰਟਰਨਾਂ ਅਤੇ ਵਿਗਿਆਨੀਆਂ ਨੂੰ ਇਸ ਮਾਡਲ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਾਲਜ ਪ੍ਰਿੰ: ਡਾ. ਹਰੀਸ਼ ਵਰਮਾ ਨੇ ਕਰਦਿਆਂ ਕਿਹਾ ਕਿ ਤਕਨੀਕੀ ਸੈਸ਼ਨਾਂ ਦੌਰਾਨ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਸੰਬੰਧਿਤ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ’ਚ ਡਾ. ਜੌਨ ਅਬ੍ਰਾਹਮ (ਕੇਰਲਾ), ਡਾ. ਪੀ. ਪੀ. ਦੂਬੇ, ਡਾ. ਨੀਤਿਕਾ ਗੋਇਲ (ਗਡਵਾਸੂ, ਲੁਧਿਆਣਾ), ਡਾ. ਯੋਗੇਸ਼ ਗਡੇਕਰ (ਆਈ. ਸੀ. ਏ. ਆਰ.-ਐੱਨ. ਐੱਮ. ਆਰ. ਆਈ., ਹੈਦਰਾਬਾਦ), ਡਾ. ਨੇਹਾ ਪਾਲ (ਪਰਫੈਕਟ ਪੋਲਟਰੀ ਪਲਾਂਟ), ਡਾ. ਨੀਤਾਸ਼ਾ ਸਾਂਬਿਆਲ ਅਤੇ ਡਾ. ਆਨੰਦੂ ਏ. ਕੁਮਾਰ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਦੇਸ਼ ਭਰ ਤੋਂ ਵਿਗਿਆਨੀਆਂ, ਅਕਾਦਮਿਕ ਮਾਹਿਰਾਂ, ਪਸ਼ੂ-ਡਾਕਟਰਾਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਵਰਕਸ਼ਾਪ ਨੇ ਟਿਕਾਊ ਪਸ਼ੂਧਨ ਰਹਿੰਦ-ਖੂੰਹਦ ਪ੍ਰਬੰਧਨ, ਵੈਲਿਊ ਐਡੀਸ਼ਨ ਤਕਨੀਕਾਂ, ਵਾਤਾਵਰਨ ਸੁਰੱਖਿਆ ਅਤੇ ਪਸ਼ੂਧਨ ਦੇ ਉਪ-ਉਤਪਾਦਾਂ ਦੀ ਕੁਸ਼ਲ ਵਰਤੋਂ ਰਾਹੀਂ ਉੱਦਮਤਾ ਦੇ ਮੌਕਿਆਂ ਬਾਰੇ ਵਿਚਾਰ-ਵਟਾਂਦਰੇ ਲਈ ਰਾਸ਼ਟਰੀ ਮੰਚ ਪ੍ਰਦਾਨ ਕੀਤਾ । ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਕਿਹਾ ਕਿ ਵਰਕਸ਼ਾਪ ਨੇ ਇਹ ਸਪੱਸ਼ਟ ਕੀਤਾ ਹੈ ਕਿ ਪਸ਼ੂਧਨ ਦੀ ਰਹਿੰਦ-ਖੂੰਹਦ ਨੂੰ ਹੁਣ ਵਾਤਾਵਰਨ ਲਈ ਬੋਝ ਸਮਝਣ ਦੀ ਬਜਾਏ ਇਕ ਕੀਮਤੀ ਜੈਵਿਕ ਸਰੋਤ ਵਜੋਂ ਦੇਖਣ ਦੀ ਲੋੜ ਹੈ । ਇਸ ਮੌਕੇ ਆਈ. ਐੱਮ. ਐੱਸ. ਏ. ਦੇ ਪ੍ਰਧਾਨ ਡਾ. ਪੀ. ਕੇ. ਮੰਡਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਦੀਪਕ ਮਹਾਜਨ, ਐੱਲ. ਪੀ. ਟੀ. ਵਿਭਾਗ ਦੇ ਮੁਖੀ ਡਾ. ਵੀ. ਵੀ. ਕੁਲਕਰਨੀ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ਦਾ ਬੀ.ਸੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਹਰ ਘਰ ਤਿਰੰਗਾ ਮੁਹਿੰਮ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਦਾ ਮੰਚਨ
Ad Position 24