ਚੋਗਾਵਾਂ, 13 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਾਵਣ ਮਹੀਨੇ ਨੂੰ ਸਮਰਪਿਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸਰਵ ਆਂਗਣਵਾੜੀ ਵਰਕਰ ਯੂਨੀਅਨ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੂਰੇ ਸਟਾਫ ਅਤੇ ਮੈਡਮ ਰੀਤੂ ਭਗਤ ਵਲੋਂ ਬੱਚਿਆਂ ਨੂੰ ਉਤਸੁਕਤਾ ਨਾਲ ਪ੍ਰੋਗਰਾਮ ਦੀ ਤਿਆਰੀ ਕਰਵਾਈ ਗਈ ਅਤੇ ਤੀਆਂ ਮੇਲੇ ਵਿਚ ਹੋਰ ਚਾਰ ਚੰਨ ਲਗਾਏ ਗਏ। ਇਸ ਮੌਕੇ ਚਰਖਾ, ਮਧਾਣੀ, ਛਿਕੂ, ਪੂਣੀਆਂ, ਛੱਜ, ਖੇਸ, ਦਰੀਆਂ , ਚਾਦਰਾਂ, ਪੱਖੀਆਂ, ਚਾਟੀ, ਓਨ ਦੀਆਂ ਚਾਦਰਾਂ, ਹੱਥ ਨਾਲ ਕੱਢੀਆਂ ਚਾਦਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲੀ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਿਆ ਗਿਆ। ਗਿੱਧਾ, ਬੋਲੀਆਂ, ਭੰਗੜੇ ਨਾਲ ਪ੍ਰੋਗਰਾਮ ਵਿਚ ਰੰਗ ਬੰਨੇ ਗਏ। ਬੱਚਿਆਂ ਲਈ ਖੀਰ ਤੇ ਪੂੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਾਇਮਰੀ ਸਕੂਲ ਸਟਾਫ ਮਨਪ੍ਰੀਤ ਕੌਰ, ਅੰਜੂ,ਰਾਜਬੀਰ ਕੌਰ, ਕੈਸ਼ੀਅਰ ਹਰਪ੍ਰੀਤ ਕੌਰ, ਵਰਕਰ ਪਰਵਿੰਦਰ ਕੌਰ, ਅਮਨਦੀਪ ਕੌਰ, ਮਨਜੀਤ ਕੌਰ , ਅੰਜੂ ਆਦਿ ਹਾਜ਼ਰ ਸਨ।
ਆਂਗਣਵਾੜੀ ਸੈਂਟਰ ਸਾਰੰਗੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਚੋਗਾਵਾਂ, 13 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਾਵਣ ਮਹੀਨੇ ਨੂੰ ਸਮਰਪਿਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸਰਵ ਆਂਗਣਵਾੜੀ ਵਰਕਰ ਯੂਨੀਅਨ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਅਜੀਤ ਡੈਸਕ
14-08-2026