ਐੱਸ. ਡੀ. ਐੱਸ. ਪੀ. ਐੱਮ. ਇੰਗਲਿਸ਼ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਰਾਮ ਤੀਰਥ, 10 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਈ ਗਈ 24ਵੀਂ ਇੰਟਰ-ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ (ਐੱਸ .
ਰਾਮ ਤੀਰਥ, 10 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਈ ਗਈ 24ਵੀਂ ਇੰਟਰ-ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ (ਐੱਸ . ਡੀ. ਐੱਸ. ਪੀ. ਐੱਮ.) ਇੰਗਲਿਸ਼ ਸਕੂਲ, ਰਾਮ ਤੀਰਥ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ। 6 ਅਕਤੂਬਰ ਨੂੰ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸਕੂਲ ਦੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ 65 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਛੋਟੇ ਖਿਡਾਰੀਆਂ ਨੇ ਸਧਾਰਨ ਦੌੜ, ਰੁਕਾਵਟਾਂ ਵਾਲੀ ਦੌੜ ਅਤੇ ਗੇਂਦ ਚੁੱਕਣ ਦੀ ਦੌੜ ਸਮੇਤ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ, ਮਿਹਨਤ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ। ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਤਿੰਨ ਸੋਨੇ, ਤਿੰਨ ਚਾਂਦੀ ਅਤੇ ਅੱਠ ਕਾਂਸੀ ਦੇ ਤਗਮੇ ਜਿੱਤੇ। ਸੋਨੇ ਦੇ ਤਗਮੇ ਜਿੱਤਣ ਵਾਲਿਆਂ ਵਿਚ ਮਨਸੀਰਤ ਕੌਰ, ਤਨਵੀਰ ਸਿੰਘ ਅਤੇ ਸ਼ਿਵਰਾਜ ਸਿੰਘ ਸ਼ਾਮਲ ਹਨ। ਚਾਂਦੀ ਦੇ ਤਗਮੇ ਅਵਰੀਨ ਕੌਰ, ਮਨਸੀਰਤ ਕੌਰ ਅਤੇ ਗੁਰਮਿਲਾਪ ਸਿੰਘ ਨੇ ਜਿੱਤੇ, ਜਦਕਿ ਕਾਂਸੀ ਦੇ ਤਗਮੇ ਜਿੱਤਣ ਵਾਲਿਆਂ ਵਿਚ ਗੁਰਮਾਨ ਸਿੰਘ, ਸ਼ਾਈਨਪ੍ਰੀਤ ਕੌਰ, ਨੌਨਿਹਾਲ ਸਿੰਘ, ਅਰਵਨਬੀਰ ਕੌਰ, ਦਿਲਨੂਰ ਸਿੰਘ, ਮਧੇਸ਼ ਕੁਮਾਰ, ਅੰਬਰਦੀਪ ਸਿੰਘ ਅਤੇ ਹਰਕੀਰਤ ਸਿੰਘ ਸ਼ਾਮਿਲ ਹਨ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਨੇ ਓਵਰਆਲ ਤੀਜਾ ਸਥਾਨ ਹਾਸਿਲ ਕਰਕੇ ਟਰਾਫ਼ੀ ਆਪਣੇ ਨਾਂ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰ: ਗੁਰਜੀਤ ਕੌਰ ਨੇ ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਸਕੂਲ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਨਤੀਜਾ ਹੈ।