ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀ ਦਾ ਦਸਤਾਰ ਮੁਕਾਬਲੇ ’ਚ ਅੱਵਲ ਆਉਣ ’ਤੇ ਸਨਮਾਨ
ਸਠਿਆਲਾ, 10 ਅਕਤੂਬਰ (ਜਗੀਰ ਸਿੰਘ ਸਫਰੀ) ਬਾਬਾ ਗੋਬਿੰਦ ਐਂਡ ਬ੍ਰਿਗੇਡੀਅਰ ਜੀ. ਐੱਸ.
ਸਠਿਆਲਾ, 10 ਅਕਤੂਬਰ (ਜਗੀਰ ਸਿੰਘ ਸਫਰੀ) ਬਾਬਾ ਗੋਬਿੰਦ ਐਂਡ ਬ੍ਰਿਗੇਡੀਅਰ ਜੀ.ਐੱਸ. ਬੱਲ ਮੈਮੋਰੀਅਲ ਸੈਕੰਡਰੀ ਸਕੂਲ ਸਠਿਆਲਾ ਦਾ ਵਿਦਿਆਰਥੀ ਦਸਤਾਰ ਮੁਕਾਬਲੇ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ’ਤੇ ਸਨਮਾਨਿਤ ਕੀਤਾ। ਇਸ ਬਾਰੇ ਪ੍ਰਿੰਸੀਪਲ ਸੁਭਨੀਤ ਕੌਰ ਨੇ ਦੱਸਿਆ ਹੈ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਈਆ ਵਲੋਂ ਕਰਵਾਏ ਗਏ ਦਸਤਾਰ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀ ਮਨਜੋਤ ਸਿਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਵਾਈਸ ਪ੍ਰਿੰ: ਮੇਜਰ ਸਿੰਘ, ਮੈਡਮ ਕੁਲਵਿੰਦਰ ਕੌਰ, ਕਲਰਕ ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।