ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ
ਸ੍ਰੀ ਅਨੰਦਪੁਰ ਸਾਹਿਬ, 04 ਨਵੰਬਰ (ਜੇ ਐਸ ਨਿੱਕੂਵਾਲ)ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲ 2026-27 ਦੀ ਬਲਾਕ ਪੱਧਰੀ ਮਿਡਲ ਵਰਗ ਦੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ‘ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਰਾਹੀਂ ਟਿਕਾਊ ਅਤੇ ਵਿਕਸਤ ਭਾਰਤ’ ਸੀ।
ਸ
ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸਕੂਲ ਵਿਖੇ ਕਰਵਾਈ ਗਈ ਵਿਗਿਆਨ ਪ੍ਰਦਰਸ਼ਨੀ ਦੀ ਤਸਵੀਰ।
05-11-2026
ਸ੍ਰੀ ਅਨੰਦਪੁਰ ਸਾਹਿਬ, 04 ਨਵੰਬਰ (ਜੇ ਐਸ ਨਿੱਕੂਵਾਲ)ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲ 2026-27 ਦੀ ਬਲਾਕ ਪੱਧਰੀ ਮਿਡਲ ਵਰਗ ਦੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ ‘ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਰਾਹੀਂ ਟਿਕਾਊ ਅਤੇ ਵਿਕਸਤ ਭਾਰਤ’ ਸੀ। ਇਸ ਮੁਕਾਬਲੇ ਵਿਚ ਬਲਾਕ ਦੇ ਲਗਭਗ 32 ਸਕੂਲਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਛੇ ਵੱਖ-ਵੱਖ ਉਪ-ਵਿਸ਼ਿਆਂ ਅਧੀਨ ਆਪਣੇ ਵਿਗਿਆਨਕ ਨਮੂਨੇ ਅਤੇ ਨਵੇਂ ਵਿਚਾਰ ਪੇਸ਼ ਕਰਕੇ ਆਪਣੀ ਸਿਰਜਣਾਤਮਿਕਤਾ ਅਤੇ ਵਿਗਿਆਨਕ ਸੋਚ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਏ.ਆਈ ਵਿਸ਼ੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਹਰਸੀਰਤ ਕੌਰ ਰਾਣਾ ਨੇ ਪਹਿਲਾ ਸਥਾਨ, ਗ੍ਰੀਨ ਟੈਕਨਾਲੋਜੀ ਵਿਚ ਇਸੇ ਸਕੂਲ ਦੀ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਸਿਹਤ ਅਤੇ ਸਫ਼ਾਈ ਵਿਸ਼ੇ ਵਿਚ ਸਰਕਾਰੀ ਮਿਡਲ ਸਕੂਲ ਜੰਡਲਾ ਦੀ ਨਾਇਕ ਸ਼ਰਮਾ ਨੇ ਪਹਿਲਾ ਸਥਾਨ, ਸਵਦੇਸ਼ੀ ਖੇਤੀਬਾੜੀ ਤਕਨੀਕਾਂ ਦੇ ਵਿਸ਼ੇ ਵਿਚ ਸਰਕਾਰੀ ਹਾਈ ਸਕੂਲ ਦਸਗਰਾਈਂ ਦੇ ਨਮਨਜੋਤ ਸਿੰਘ ਨੇ ਪਹਿਲਾ ਸਥਾਨ, ਵਿਗਿਆਨ ਰਾਹੀਂ ਪੇਂਡੂ ਤਬਦੀਲੀ ਦੇ ਵਿਸ਼ੇ ਵਿਚ ਸਰਕਾਰੀ ਹਾਈ ਸਕੂਲ ਮਟੌਰ ਦੀ ਹਰ ਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਆਫ਼ਤ ਪ੍ਰਬੰਧਨ ਦੇ ਵਿਸ਼ੇ ਵਿਚ ਸਰਕਾਰੀ ਹਾਈ ਸਕੂਲ ਦਸਗਰਾਈਂ ਦੀ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਇਸ ਮੌਕੇ ਜੱਜਾਂ ਦੀ ਭੂਮਿਕਾ ਪਰਮਿੰਦਰ ਕੌਰ ਲੈਕਚਰਾਰ, ਨੀਲੂ ਸ਼ਰਮਾ, ਹਰਸਿਮਰਨ ਸਿੰਘ, ਕਿਰਨ ਧੀਮਾਨ ਆਦਿ ਅਧਿਆਪਕਾਂ ਵਲੋਂ ਨਿਭਾਈ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਨਵੀਆਂ ਕਾਢਾਂ ਕਰਨ ਦੀ ਰੁਚੀ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਅਨਾਮਿਕਾ ਸ਼ਰਮਾ, ਰਜਨੀ ਬਾਲਾ, ਪੂਨਮ ਕੋਹਲੀ ਸਮੇਤ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।