04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਿੱਜੀ ਵਾਹਨਾਂ ’ਤੇ ਲੱਗੇ ਹੂਟਰਾਂ ਕਾਰਨ ਪੈਦਾ ਕੀਤਾ ਜਾ ਰਿਹੈ ਦਹਿਸ਼ਤ ਦਾ ਮਾਹੌਲ

ਸ੍ਰੀ ਚਮਕੌਰ ਸਾਹਿਬ, 4 ਨਵੰਬਰ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਘੁੰਮਦੇ ਅਨੇਕਾਂ ਵਾਹਨ ਜਿਨ੍ਹਾਂ ਤੇ ਹੂਟਰ ਲੱਗੇ ਹੋਏ ਹਨ, ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਇਹ ਵਾਹਨ ਚਾਲਕ ਕਈ ਵਾਰ ਬਜਾਰਾਂ ਜਾਂ ਮੁੱਖ ਮਾਰਗਾਂ ਤੋਂ ਲੰਘਦੇ ਸਮੇਂ ਜਦੋਂ ਹੂਟਰ ਮਾਰਦੇ ਹਨ ਤਾਂ ਅੱਗੇ ਜਾ ਰਿਹਾ ਚੰਗਾ ਭਲਾ ਮਨੁੱਖ ਕੰਬਣ ਲੱਗ ਪੈਦਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਸ੍ਰੀ ਚਮਕੌਰ ਸਾਹਿਬ, 4 ਨਵੰਬਰ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਘੁੰਮਦੇ ਅਨੇਕਾਂ ਵਾਹਨ ਜਿਨ੍ਹਾਂ ਤੇ ਹੂਟਰ ਲੱਗੇ ਹੋਏ ਹਨ, ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ। ਇਹ ਵਾਹਨ ਚਾਲਕ ਕਈ ਵਾਰ ਬਜਾਰਾਂ ਜਾਂ ਮੁੱਖ ਮਾਰਗਾਂ ਤੋਂ ਲੰਘਦੇ ਸਮੇਂ ਜਦੋਂ ਹੂਟਰ ਮਾਰਦੇ ਹਨ ਤਾਂ ਅੱਗੇ ਜਾ ਰਿਹਾ ਚੰਗਾ ਭਲਾ ਮਨੁੱਖ ਕੰਬਣ ਲੱਗ ਪੈਦਾ ਹੈ। ਟਰੈਫ਼ਿਕ ਪੁਲਿਸ ਨੇ ਕਈ ਵਾਰ ਅਜਿਹੇ ਵਿਅਕਤੀਆਂ ਦਾ ਪਿੱਛਾ ਵੀ ਕੀਤਾ ਪਰ ਹੱਥ ਨਹੀਂ ਆਏ। ਇੱਥੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਇਹ ਹੂਟਰ ਲਗਾਉਣ ਵਾਲਿਆਂ ਵਲੋਂ ਆਪਣੇ ਨਿੱਜੀ ਵਾਹਨ ਤੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੇ ਸਟਿੱਕਰ ਵੀ ਲਗਾਏ ਹੋਏ ਹਨ, ਜਦਕਿ ਉਨ੍ਹਾਂ ਦਾ ਇਨ੍ਹਾਂ ਸਟਿੱਕਰਾਂ ਨਾਲ ਕੋਈ ਲੈਣ ਦੇਣ ਵੀ ਨਹੀਂ। ਅਜਿਹੇ ਕਈ ਵਾਹਨ ਇੱਥੋਂ ਲੰਘਦੇ ਹਨ, ਜੋ ਆਵਾਜਾਈ ਦੇ ਨਿਯਮਾਂ ਨੂੰ ਟਿੱਚ ਸਮਝਦੇ ਹੋਏ ਹੂਟਰਾਂ ਅਤੇ ਸਟਿੱਕਰਾਂ ਦੀ ਦੁਰਵਰਤੋਂ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਖੜ੍ਹੀ ਫੂਡ ਵੈਨ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਅਗਲੀ ਖ਼ਬਰ ਨੰਗਲ ਰੇਲਵੇ ਅੰਡਰ ਪਾਸ ਦੀ ਮੰਗ ’ਤੇ ਰੇਲਵੇ ਨੇ ਚੁੱਕਿਆ ਕਦਮ, ਸਰਵੇਖਣ ਦੀ ਤਿਆਰੀ
Ad Position 24