ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਲੰਗਰ ਲਗਾਇਆ
ਖਰੜ, 4 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਸਨੀਕ ਹਰੀ ਚੰਦ ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਪਰਿਵਾਰ ਵਲੋਂ ਪੀ. ਜੀ.
ਖਰੜ, 4 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਸਨੀਕ ਹਰੀ ਚੰਦ ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਪਰਿਵਾਰ ਵਲੋਂ ਪੀ. ਜੀ. ਆਈ ਚੰਡੀਗੜ੍ਹ ਲਈ ਖੋਜ ਵਾਸਤੇ ਦਾਨ ਕੀਤੀ ਗਈ ਸੀ। ਉਨ੍ਹਾਂ ਦੇ ਸਪੁੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਪਰਿਵਾਰ ਵਲੋਂ ਉਨ੍ਹਾਂ ਦੀ ਸੋਚ ਸਦਕਾ ਅੱਜ ਪੀ. ਜੀ. ਆਈ ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਮਰੀਜ਼ਾਂ ਦੀ ਦੇਖਭਾਲ ਕਰਨ ਆਏ ਸਕੇ-ਸੰਬੰਧੀਆਂ ਲਈ ਗੁਰੂ ਦਾ ਲੰਗਰ ਵਰਤਾਇਆ ਗਿਆ ਤੇ ਪਰਿਵਾਰ ਵਲੋਂ ਲੰਗਰ ਵਿਚ ਜਾ ਕੇ ਸੇਵਾ ਕੀਤੀ। ਇਸ ਮੌਕੇ ਸੁਮਨ ਲਤਾ, ਅੰਜੂ ਬੱਤਰਾ, ਅਰਪਨਪ੍ਰੀਤ ਕੌਰ, ਨਿਰਮਲ ਕੁਮਾਰ ਚੌਹਾਨ , ਤਰਸੇਮ ਸਿੰਘ, ਅਨਿਲ ਗਰਗ, ਰੋਹਿਤ ਫੁਟੇਲਾ, ਸੁਦਰਸ਼ਨ ਸਾਗਰ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।