26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਰਤਗੜ੍ਹ ਦੀ ਅਨਾਜ ਮੰਡੀ ’ਚ ਹੁਣ ਤੱਕ 35046 ਕੁਇੰਟਲ ਝੋਨੇ ਦੀ ਖ਼ਰੀਦ

ਭਰਤਗੜ੍ਹ, 26 ਅਕਤੂਬਰ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਭਰਤਗੜ੍ਹ ਦੀ ਅਨਾਜ ਮੰਡੀ ’ਚ ਹੁਣ ਤੱਕ ਪਨਗ੍ਰੇਨ ਅਤੇ ਐਫ. ਸੀ.

Ad Position 21
No active advertisement
ਅਜੀਤ ਡੈਸਕ 27-10-2026
ਭਰਤਗੜ੍ਹ, 26 ਅਕਤੂਬਰ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਭਰਤਗੜ੍ਹ ਦੀ ਅਨਾਜ ਮੰਡੀ ’ਚ ਹੁਣ ਤੱਕ ਪਨਗ੍ਰੇਨ ਅਤੇ ਐਫ. ਸੀ. ਆਈ. ਵਲੋਂ 35046 ਕੁਇੰਟਲ ਝੋਨਾ ਖ਼ਰੀਦਿਆ ਗਿਆ ਹੈ, ਇਸ ਮੰਡੀ ’ਚ ਅਜੇ ਹੋਰ ਕੁੱਝ ਦਿਨ ਝੋਨਾ ਆਉਣ ਦੀ ਸੰਭਾਵਨਾ ਹੈ। ਪਨਗ੍ਰੇਨ ਅਧਿਕਾਰੀ ਰੋਹਿਤ ਪ੍ਰਭਾਕਰ ਨੇ ਦੱਸਿਆ ਕਿ 19150 ਕੁਇੰਟਲ ਝੋਨਾ ਖ਼ਰੀਦਿਆ ਹੈ, 24 ਘੰਟੇ ਬਾਅਦ ਨਿਯਮਾਂ ਮੁਤਾਬਿਕ ਕਿਸਾਨਾਂ ਦੇ ਖਾਤੇ ’ਚ ਖ਼ਰੀਦੀ ਫ਼ਸਲ ਦੀ ਅਦਾਇਗੀ ਹੋ ਰਹੀ ਹੈ। ਐਫ. ਸੀ. ਆਈ. ਦੇ ਅਧਿਕਾਰੀ ਮਧੁਰ ਮੇਹਤਾ ਨੇ ਦੱਸਿਆ ਕਿ ਅੱਜ ਤੱਕ 15896 ਕੁਇੰਟਲ ਝੋਨਾ ਖ਼ਰੀਦਿਆ ਹੈ, ਫ਼ਸਲ ਦੀ ਅਦਾਇਗੀ ਵੀ ਨਿਯਮਾਂ ਅਨੁਸਾਰ ਹੋ ਰਹੀ ਹੈ। ਇਨ੍ਹਾਂ ਦੋਵੇਂ ਮੁਲਾਜ਼ਮਾਂ ਮੁਤਾਬਿਕ ਇਸ ਮੰਡੀ ’ਚੋਂ ਕਰੀਬ 16539 ਕੁਇੰਟਲ ਝੋਨਾ ਵਾਹਨਾਂ ਰਾਹੀਂ ਗੁਦਾਮਾਂ ’ਚ ਪੁੱਜ ਗਿਆ ਹੈ, ਮੰਡੀ ’ਚ ਪਏ ਰਹਿੰਦੇ ਝੋਨੇ ਨੂੰ ਨਾਲੋਂ-ਨਾਲ ਗੋਦਾਮ ’ਚ ਭੇਜਿਆ ਜਾ ਰਿਹਾ ਹੈ। ਇਸ ਮੌਕੇ ਮਾਰਕੀਟ ਕਮੇਟੀ ਰੂਪਨਗਰ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ, ਸਹਾਇਕ ਭੁਪਿੰਦਰ ਸਿੰਘ, ਗੁਰਿੰਦਰ ਸਿੰਘ ਸਹੋਤਾ, ਦੀਪ ਸਿੰਘ ਦਿਓਲ, ਮੁਨੀਸ਼ ਗਰਗ, ਅਰਸ਼ਦੀਪ ਭੱਲਾ, ਲੱਕੀ ਪੱਲੀ, ਅਸ਼ਵਨੀ ਭੱਲਾ, ਸਰਪੰਚ ਸੋਹਣ ਮੁਹੰਮਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਕੰਟੀਨ ਚਲਾਉਣ ਵਾਲੇ ਵਿਅਕਤੀ ਦੀ ਮੌਤ , ਵਕੀਲ ’ ਤੇ ਅਪਮਾਨਿਤ ਕਰਨ ਦੇ ਦੋਸ਼ ਅਗਲੀ ਖ਼ਬਰ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ-ਅਮਿਤ ਕੁਮਾਰ
Ad Position 24