26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ 3 ਵਲੰਟੀਅਰਾਂ ਨੇ ਯੁਵਾ-ਸੰਗਮ ਪ੍ਰੋਗਰਾਮ ’ਚ ਕੀਤੀ ਸ਼ਮੂਲੀਅਤ

ਸ੍ਰੀ ਚਮਕੌਰ ਸਾਹਿਬ, 26 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਐੱਨ. ਐੱਸ.

Ad Position 21
No active advertisement
ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਦੇ ਗੁਜਰਾਤ ’ਚ ਕੈਂਪ ’ਚ ਸ਼ਮੂਲੀਅਤ ਤੋਂ ਬਾਅਦ ਪਰਤੇ ਵਲੰਟੀਅਰਾਂ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ ਅਤੇ ਹੋਰ। ਤਸਵੀਰ: ਜਗਮੋਹਣ ਸਿੰਘ ਨਾਰੰਗ 27-10-2026
ਸ੍ਰੀ ਚਮਕੌਰ ਸਾਹਿਬ, 26 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਵਲੋਂ ਭਾਰਤ ਸਰਕਾਰ ਦੇ ਅਦਾਰੇ ਮਨਿਸਟਰੀ ਆਫ ਹਾਇਰ ਐਜੂਕੇਸ਼ਨ ਵਲੋਂ ਗੁਜਰਾਤ ਦੀ ਸੈਂਟਰਲ ਯੂਨੀਵਰਸਿਟੀ ਵਿਚ ‘ਯੁਵਾ ਸੰਗਮ’ ਤਹਿਤ ਕਰਵਾਏ ਸੱਤ ਰੋਜਾ ਕੈਂਪ ਵਿਚ ਸ਼ਮੂਲੀਅਤ ਕਰਨ ਉਪਰੰਤ ਵਾਪਿਸ ਪਰਤੀ ਟੀਮ ਨੂੰ ਅੱਜ ਕਾਲਜ ਪ੍ਰਿੰਸੀਪਲ ਡਾ: ਬਲਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਵਲੰਟੀਅਰਾਂ ਨੇ ਕੈਂਪ ਦੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਕੈਂਪ ਦੌਰਾਨ ਕਾਲਜ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਗੁਰਪ੍ਰੀਤ ਕੌਰ, ਗਗਨਦੀਪ ਕੌਰ ਤੇ ਦਿਲਪ੍ਰੀਤ ਸਿੰਘ ਨੇ ਵੱਖੋਂ-ਵੱਖਰੀਆਂ ਗਤੀਵਿਧੀਆਂ ਸਰਗਰਮੀਆਂ ਵਿਚ ਹਿੱਸਾ ਲਿਆ ਅਤੇ ਭਾਰਤ ਦੇ ਵੱਖੋ-ਵੱਖਰੇ ਪ੍ਰਦੇਸ਼ਾਂ ਤੋਂ ਆਏ ਵਿਦਿਆਰਥੀਆਂ/ਵਲੰਟੀਅਰਾਂ ਤੋਂ ਉਨ੍ਹਾਂ ਦੇ ਪ੍ਰਦੇਸ਼ਕ ਸੱਭਿਆਚਾਰ ਸੰਸਕ੍ਰਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਇਨ੍ਹਾਂ ਤਿੰਨਾ ਵਲੰਟੀਅਰਾਂ ਨੇ ਕੈਂਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਗੁਜਰਾਤ ਦੀ ਸੰਸਕ੍ਰਿਤੀ, ਭਾਸ਼ਾ ਅਤੇ ਸਭਿਆਚਾਰਕ ਬਣਤਰ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਇਨ੍ਹਾਂ ਵਲੰਟੀਅਰਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਗੁਜਰਾਤ ਦੇ ਰਾਜਪਾਲ ਸ੍ਰੀ ਅਚਾਰਿਆ ਦੇਵ ਵਰਤ, ਮੁੱਖ ਮੰਤਰੀ ਸ੍ਰੀ ਭੁਪਿੰਦਰ ਭਾਈ ਪਟੇਲ ਅਤੇ ਪਦਮ ਸ੍ਰੀ ਅਵਾਰਡ ਪ੍ਰਾਪਤ ਨਲੇਸ਼ ਵਿਨੋਦ ਚੰਦਰ ਮੰਡਲੇਵਾਲਾ (ਔਰਗਨ ਮੈਨ ਆਫ ਇੰਡੀਆ) ਨਾਲ ਮੁਲਾਕਾਤ ਕਰਨ ਦਾ ਵੀ ਮੌਕਾ ਮਿਲਿਆ। ਦੌਰੇ ਦੌਰਾਨ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਸਟੈਚੂ ਆਫ਼ ਯੂਨਿਟੀ, ਵਡੋਦਰਾ ਦਾ ਲਕਸ਼ਮੀ ਵਿਲਾਸ ਪੈਲੇਸ, ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਗਾਂਧੀ ਨਗਰ ਅਤੇ ਅਮੂਲ ਫੈਕਟਰੀ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਦਾਰ ਪਟੇਲ ਦੇ ਯੋਗਦਾਨ, ਰਾਜਸੀ ਵਿਰਾਸਤ, ਉੱਚ ਸਿੱਖਿਆ, ਖੋਜ, ਤਕਨਾਲੋਜੀ, ਕਰੀਅਰ ਮੌਕਿਆਂ, ਦੁੱਧ ਪ੍ਰੋਸੈਸਿੰਗ, ਗੁਣਵੱਤਾ ਨਿਯੰਤਰਣ, ਪੈਕੇਜਿੰਗ ਅਤੇ ਸਹਿਕਾਰੀ ਮਾਡਲ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਮਧੂ ਡੁਡਵਾਲ ਨੇ ਦੱਸਿਆ ਕਿ ਇਹ ਕੈਂਪ ਵਲੰਟੀਅਰਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ-ਅਮਿਤ ਕੁਮਾਰ ਅਗਲੀ ਖ਼ਬਰ ਆਲ ਇੰਡੀਆ ਗਰਲ ਟਰੈਕਿੰਗ ਐਕਸਪੈਡੀਸ਼ਨ ਲਈ ਸ.ਸ.ਸ.ਸ ਧਮਾਣਾ ਦੀ ਕੈਡਿਟ ਮਹਿਕਪ੍ਰੀਤ ਅਜਮੇਰ (ਰਾਜਸਥਾਨ) ਲਈ ਹੋਈ ਰਵਾਨਾ
Ad Position 24