27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਕੰਟੀਨ ਚਲਾਉਣ ਵਾਲੇ ਵਿਅਕਤੀ ਦੀ ਮੌਤ , ਵਕੀਲ ’ ਤੇ ਅਪਮਾਨਿਤ ਕਰਨ ਦੇ ਦੋਸ਼

ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੀ ਤੀਜੀ ਮੰਜ਼ਿਲ ’ਤੇ ਕੰਟੀਨ ਚਲਾਉਣ ਵਾਲੇ 57 ਸਾਲਾ ਰਾਮ ਮਿਲਨ ਯਾਦਵ ਦੀ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

Ad Position 21
No active advertisement
ਅਜੀਤ ਡੈਸਕ 27-10-2026
ਚੰਡੀਗੜ੍ਹ, 26 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੀ ਤੀਜੀ ਮੰਜ਼ਿਲ ’ਤੇ ਕੰਟੀਨ ਚਲਾਉਣ ਵਾਲੇ 57 ਸਾਲਾ ਰਾਮ ਮਿਲਨ ਯਾਦਵ ਦੀ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪੁੱਤਰ ਅਨਿਲ ਯਾਦਵ ਨੇ ਜ਼ਿਲ੍ਹਾ ਅਦਾਲਤ ਦੇ ਇਕ ਚੈਂਬਰ ਦੇ ਮਾਲਕ ਵਕੀਲ ’ਤੇ ਆਪਣੇ ਪਿਤਾ ਨੂੰ ਅਪਮਾਨਿਤ ਕਰਨ ਦੇ ਦੋਸ਼ ਲਾਉਂਦਿਆਂ ਸੈਕਟਰ-36 ਥਾਣੇ ਵਿਚ ਸ਼ਿਕਾਇਤ ਦਿੱਤੀ ਹੈ।ਮਲੋਆ ਕਾਲੋਨੀ ਵਾਸੀ ਅਨਿਲ ਯਾਦਵ ਅਨੁਸਾਰ, ਸੋਮਵਾਰ ਨੂੰ ਅਦਾਲਤ ਵਿਚ ਛੁੱਟੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਮੰਗਲਵਾਰ ਲਈ ਖਾਣਾ ਤਿਆਰ ਕਰਨ ਵਾਸਤੇ ਦੁਪਹਿਰ ਕਰੀਬ 2 ਵਜੇ ਕੰਟੀਨ ਵਿਚ ਪਹੁੰਚੇ ਸਨ। ਕੁਝ ਸਮੇਂ ਬਾਅਦ ਇਕ ਵਕੀਲ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਕੰਟੀਨ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਪਏ ਹਨ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਗੱਡੀ ਰਾਹੀਂ ਸੈਕਟਰ-32 ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਬਾਰੇ ਡਾਕਟਰਾਂ ਨੇ ਪੁਸ਼ਟੀ ਕੀਤੀ। ਇਸ ਸਬੰਧੀ ਡੀ.ਐੱਸ.ਪੀ. ਧੀਰਜ ਕੁਮਾਰ ਨੇ ਦੱਸਿਆ ਕਿ ਹਸਪਤਾਲ ਤੋਂ ਸ਼ਾਮ 7 ਵਜੇ ਪੁਲਿਸ ਨੂੰ ਰੁੱਕਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਵਲੋਂ ਅਜੇ ਤੱਕ ਮ੍ਰਿਤਕ ਦੇ ਪੇਟ ਵਿਚੋਂ ਜ਼ਹਿਰ ਦੇ ਅੰਸ਼ ਮਿਲਣ ਦੀ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਵਲੋਂ ਸ਼ਿਕਾਇਤ ਅਤੇ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਸੈਕਟਰ -40 ’ ਚ ਬਜ਼ੁਰਗ ਔਰਤ ਦਾ ਪਰਸ ਖੋਹਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਵਾਰਦਾਤ ਦੇ ਦੋ ਘੰਟਿਆਂ ਅੰਦਰ ਪੁਲਿਸ ਨੇ ਕੀਤੇ... ਅਗਲੀ ਖ਼ਬਰ ਭਰਤਗੜ੍ਹ ਦੀ ਅਨਾਜ ਮੰਡੀ ’ਚ ਹੁਣ ਤੱਕ 35046 ਕੁਇੰਟਲ ਝੋਨੇ ਦੀ ਖ਼ਰੀਦ
Ad Position 24