ਰਾਮਲੀਲ੍ਹਾ ਕਮੇਟੀ ਨੂਰਪੁਰ ਬੇਦੀ ਵਲੋਂ ਮਹਾਂਵੀਰ ਦਾ ਝੰਡਾ ਉਤਾਰਨ ਦੀ ਰਸਮ ਮੌਕੇ ਹਵਨ ਯੱਗ ਕਰਵਾਇਆ
ਨੂਰਪੁਰ ਬੇਦੀ, 26 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸ਼ਿਵ ਮੰਦਰ ਨੂਰਪੁਰ ਬੇਦੀ ਦੀ ਰਾਮ-ਲੀਲ੍ਹਾ ਕਮੇਟੀ ਵਲੋਂ ਰਾਮ-ਲੀਲ੍ਹਾ ਦੀ ਸਮਾਪਤੀ ਤੋਂ ਬਾਅਦ ਅੱਜ ਮਹਾਂਵੀਰ ਦਾ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾ ਵਿਧੀ ਪੂਰਵਕ ਪੂਜਾ ਅਰਚਨਾ ਕਰਵਾਉਣ ਤੋਂ ਬਾਅਦ ਹਵਨ ਯੱਗ ਕਰਵਾਇਆ ਗਿਆ।
ਨੂਰਪੁਰ ਬੇਦੀ, 26 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸ਼ਿਵ ਮੰਦਰ ਨੂਰਪੁਰ ਬੇਦੀ ਦੀ ਰਾਮ-ਲੀਲ੍ਹਾ ਕਮੇਟੀ ਵਲੋਂ ਰਾਮ-ਲੀਲ੍ਹਾ ਦੀ ਸਮਾਪਤੀ ਤੋਂ ਬਾਅਦ ਅੱਜ ਮਹਾਂਵੀਰ ਦਾ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾ ਵਿਧੀ ਪੂਰਵਕ ਪੂਜਾ ਅਰਚਨਾ ਕਰਵਾਉਣ ਤੋਂ ਬਾਅਦ ਹਵਨ ਯੱਗ ਕਰਵਾਇਆ ਗਿਆ। ਜਿਸ ਦੌਰਾਨ ਸਮੂਹ ਮੈਂਬਰਾਂ ਨੇ ਪੂਰਨ ਅਹੂਤੀਆਂ ਪਾਈਆਂ ਅਤੇ ਕੰਜਕ ਪੂਜਨ ਕਰਕੇ ਪ੍ਰਸ਼ਾਦ ਵੰਡਿਆ। ਇਸ ਮੌਕੇ ਹਵਨ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਡਿਤ ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਰਾਮ-ਲੀਲ੍ਹਾ ਕਰਵਾਉਣ ਤੋਂ ਬਾਅਦ ਮਹਾਂਵੀਰ ਜੀ ਦਾ ਝੰਡਾ ਉਤਾਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਜਦੋਂ ਝੰਡਾ ਚੜ੍ਹਾਇਆ ਜਾਂਦਾ ਹੈ ਤਾਂ ਸਮੂਹ ਮੈਂਬਰਾਂ ਦਾ ਮੌਲੀ ਨਾਲ ਬੰਧਨ ਕੀਤਾ ਜਾਂਦਾ ਹੈ ਤਾਂ ਜੋ ਹਰ ਹੀਲੇ ਉਹ ਰਾਮ ਲੀਲ੍ਹਾ ’ਚ ਆਪਣੀ ਭੂਮਿਕਾ ਨਿਭਾਉਣਗੇ ਅਤੇ ਝੰਡਾ ਉਤਾਰਨ ਤੋਂ ਬਾਅਦ ਉਹ ਬੰਧਨ ਮੁਕਤ ਹੋ ਕੇ ਆਪਣਾ ਕੰਮ ਕਾਜ ਕਰ ਸਕਦੇ ਹਨ। ਇਸ ਮੌਕੇ ਕਲੱਬ ਦੇ ਡਾਇਰੈਕਟਰ ਵਿਜੇ ਸ਼ਰਮਾ ਨੇ ਸਮੂਹ ਮੈਂਬਰਾਂ ਨੂੰ ਰਾਮ ਨਾਟਕ ਦੇ ਸਫਲ ਆਯੋਜਨ ਦੀ ਵਧਾਈ ਦਿੰਦਿਆਂ ਅੱਗੇ ਵੀ ਇਹ ਪ੍ਰਥਾ ਨਿਰੰਤਰ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਡਾਇਰੈਕਟਰ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਰਾਜੇਸ਼ ਸ਼ਰਮਾ, ਨਰਿੰਦਰ ਬੱਗਾ, ਡਾ. ਦਿਨੇਸ਼ ਹੁੱਲਣ, ਸ਼ਿਵ ਕੁੰਦਰਾ, ਦਿਨੇਸ਼ ਜੌਲੀ, ਬਲਵੀਰ ਵੀਰੂ, ਮਿੰਟੂ ਕੁਮਾਰ, ਮੁਕੇਸ਼ ਭੰਡਾਰੀ, ਅਸ਼ਵਨੀ ਸ਼ਰਮਾ ਡਾ. ਓਂਕਾਰੇਸ਼ਵਰ ਸ਼ਰਮਾ ਸਮੇਤ ਕਲੱਬ ਮੈਂਬਰ ਹਾਜ਼ਰ ਸਨ।