ਸਰਕਾਰ ’ਚ ਹੁੰਦਿਆਂ ਹਲਕਾ ਵਿਧਾਇਕ ਚੰਨੀ ਤੇ ਗੜ੍ਹੀ ਨੂੰ ਨਸ਼ਿਆਂ ਨੂੰ ਬੰਦ ਕਰਾਉਣਾ ਚਾਹੀਦਾ-ਹਰਮੋਹਣ ਸਿੰਘ ਸੰਧੂ
ਮੋਰਿੰਡਾ, 21 ਅਕਤੂਬਰ (ਤਰਲੋਚਨ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵਿਚ ਸਾਬਕਾ ਏ. ਆਈ.
ਮੋਰਿੰਡਾ, 21 ਅਕਤੂਬਰ (ਤਰਲੋਚਨ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਵਿਚ ਸਾਬਕਾ ਏ.ਆਈ.ਜੀ. ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਣ ਸਿੰਘ ਸੰਧੂ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਡਾ. ਚਰਨਜੀਤ ਸਿੰਘ ਨੇ ਇੱਕ ਕਥਿਤ ਸਟਿੰਗ ਆਪ੍ਰੇਸ਼ਨ ਕਰਕੇ ਮਾਈਨਿੰਗ ਬਾਰੇ ਖ਼ੁਲਾਸਾ ਕੀਤਾ ਸੀ। ਉਨ੍ਹਾਂ ਸ੍ਰੀ ਚੰਨੀ ਤੇ ਸਵਾਲ ਕੀਤਾ ਕਿ ਮੁੱਖ ਮੰਤਰੀ ਰਹਿੰਦਿਆਂ ਜਦੋਂ ਉਨ੍ਹਾਂ ਦੇ ਭਾਣਜੇ ਤੋਂ ਈ.ਡੀ. ਨੇ ਰੇਡ ਮਾਰ ਕੇ ਕਰੋੜਾਂ ਰੁਪਇਆ ਬਰਾਮਦ ਕੀਤਾ ਤਾਂ ਉਹ ਪੈਸਾ ਜੱਗ ਜ਼ਾਹਰ ਹੋ ਗਿਆ ਕਿ ਇਹ ਪੈਸਾ ਨਾਜਾਇਜ਼ ਮਾਈਨਿੰਗ ਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਚੰਨੀ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਦੀ ਸੀਟ ਹਾਰ ਗਏ ਅਤੇ ਆਪ ਦੀ ਸਰਕਾਰ ਬਣਨ ਉਪਰੰਤ ਇੱਕ ਸਾਲ ਵਿਦੇਸ਼ ਭੱਜੇ ਰਹੇ। ਸ੍ਰੀ ਸੰਧੂ ਨੇ ਕਿਹਾ ਅਗਰ ਚਰਨਜੀਤ ਸਿੰਘ ਚੰਨੀ ਵਾਕਿਆ ਹੀ ਸੱਚੇ ਹਨ ਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਜਾ ਕੇ ਇਹ ਕਹਿਣ ਕਿ ਉਨ੍ਹਾਂ ਵਲੋਂ ਵੋਟਾਂ ਦੌਰਾਨ ਨਾ ਤਾਂ ਕਦੇ ਨਸ਼ਾ ਵੰਡਿਆ ਗਿਆ ਹੈ ਤੇ ਨਾ ਹੀ ਮਾਈਨਿੰਗ ਕਰਾਉਣ ’ਚ ਉਨ੍ਹਾਂ ਦੀ ਕੋਈ ਭੂਮਿਕਾ ਹੈ, ਭਵਿੱਖ ਵਿਚ ਵੀ ਵੋਟਾਂ ਦੌਰਾਨ ਨਸ਼ੇ ਦਾ ਸਹਾਰਾ ਨਹੀਂ ਲੈਣਗੇ। ਇਸੇ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਦੇ ਰਾਜ ਵਿਚ ਵੀ ਮਾਈਨਿੰਗ ਅਤੇ ਨਸ਼ਾ ਪਹਿਲਾਂ ਨਾਲੋਂ ਵੱਧ ਵਿਕਣਾ ਸ਼ੁਰੂ ਹੋ ਗਿਆ ਹੈ। ਸਰਕਾਰ ’ਚ ਹੁੰਦਿਆਂ ਗੜ੍ਹ ਅਤੇ ਹਲਕਾ ਵਿਧਾਇਕ ਵੀ ਇਹ ਸਭ ਬੰਦ ਕਰਾਉਣਾ ਚਾਹੀਦਾ ਹੈ। ਕਿਉਂਕਿ ਗੱਲਾਂ ਬਾਤਾਂ ਕਰਨ ਨਾਲ ਸਰਕਾਰਾਂ ਨਹੀਂ ਚੱਲਦੀਆਂ। ਇਸ ਮੌਕੇ ਸੁਰਜੀਤ ਸਿੰਘ ਤਾਜਪੁਰ ਸਾਬਕਾ ਸਰਪੰਚ, ਅਸ਼ਵਨੀ ਸ਼ਰਮਾ, ਪਰਮਿੰਦਰ ਸਿੰਘ ਬਿੱਟੂ, ਸੁਖਵੀਰ ਸਿੰਘ ਯੂ.ਕੇ. ਆਦਿ ਹਾਜ਼ਰ ਸਨ।