22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹੀਰਲ ਕਾਲੜਾ ਨੇ ਆਸਟਰੇਲੀਆ ’ਚ ਰੂਪਨਗਰ ਦਾ ਨਾਂਅ ਕੀਤਾ ਰੌਸ਼ਨ ਗਣਿਤਕ ਖੋਜ ਮੁਕਾਬਲੇ ਵਿਚ ਪੂਰੇ ਆਸਟਰੇਲੀਆ ਦੇ 11 ਵਿਦਿਆਰਥੀਆਂ ’ ਚ ਬਣਾਈ ਜਗ੍ਹਾ

ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪ੍ਰਸਿੱਧ ਸਤਿਆਲ ਪਰਿਵਾਰ ਦੀ ਦੋਹਤੀ ਹੀਰਲ ਕਾਲੜਾ ਨੇ ਆਸਟਰੇਲੀਆ ’ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗਣਿਤਕ ਖੋਜ ਦੇ ਕੌਮੀ ਪੱਧਰ ਦੇ ਵੱਕਾਰੀ ਮੁਕਾਬਲੇ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੀਰਲ ਨੇ ਪੂਰੇ ਆਸਟਰੇਲੀਆ ਦੇ ਸਿਰਫ਼ 11 ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਅਤੇ ਰੂਪਨਗਰ ਦਾ ਨਾਂ ਰੌਸ਼ਨ ਕੀਤਾ ਹੈ।

Ad Position 21
No active advertisement
ਇਨਾਮ ਪ੍ਰਾਪਤ ਕਰ ਰਹੀ ਹੀਰਲ ਕਾਲੜਾ । 22-10-2026
ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪ੍ਰਸਿੱਧ ਸਤਿਆਲ ਪਰਿਵਾਰ ਦੀ ਦੋਹਤੀ ਹੀਰਲ ਕਾਲੜਾ ਨੇ ਆਸਟਰੇਲੀਆ ’ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗਣਿਤਕ ਖੋਜ ਦੇ ਕੌਮੀ ਪੱਧਰ ਦੇ ਵੱਕਾਰੀ ਮੁਕਾਬਲੇ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੀਰਲ ਨੇ ਪੂਰੇ ਆਸਟਰੇਲੀਆ ਦੇ ਸਿਰਫ਼ 11 ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਅਤੇ ਰੂਪਨਗਰ ਦਾ ਨਾਂ ਰੌਸ਼ਨ ਕੀਤਾ ਹੈ। ਮਰਹੂਮ ਅਮਰਜੀਤ ਸਿੰਘ ਸਤਿਆਲ ਦੀ ਦੋਹਤੀ ਤੇ ਅਮਨਪ੍ਰੀਤ ਕੌਰ ਸਤਿਆਲ ਤੇ ਸੁਰਿੰਦਰ ਪਾਲ ਸਿੰਘ ਦੀ ਪੁਤਰੀ ਹੀਰਲ ਕਾਲੜਾ ਐਡੀਲੇਡ, ਆਸਟਰੇਲੀਆ ਦੀ ਵਸਨੀਕ ਹੈ ਅਤੇ ਸੇਂਟ ਇਗਨੇਸ਼ੀਅਸ ਕਾਲਜ ਦੀ ਵਿਦਿਆਰਥਣ ਹੈ। ਉਸ ਨੇ ਵਿਸ਼ੇਸ਼ ਗਣਿਤਕ ਖੋਜ ਮੁਕਾਬਲੇ ਦੇ ਵਿਅਕਤੀਗਤ ਮਾਡਲ-ਨਿਰਮਾਣ ਵਰਗ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਉਸ ਦੇ ਖੋਜ ਕਾਰਜਾਂ ਵਿਚ ਡੀ.ਜੇ.ਆਈ. ਐੱਮ-30ਟੀ ਡਰੋਨ ਦੇ ਉਡਾਣ ਮਾਰਗ ਅਤੇ ਹਿਮਾਲਿਆਈ ਖੇਤਰ ਨਾਲ ਸਬੰਧਤ ਵਿਸ਼ੇ ਸ਼ਾਮਲ ਸਨ। ਉਸ ਦੀ ਗਣਿਤਕ ਸਮਝ, ਖੋਜ-ਯੋਗਤਾ ਅਤੇ ਸਮੱਸਿਆਵਾਂ ਦੇ ਹੱਲ ਪੇਸ਼ ਕਰਨ ਦੀ ਵਿਧੀ ਦੀ ਜੱਜਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਹੀਰਲ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਸ ਦੇ ਮਾਮਾ ਇੰਦਰਪਾਲ ਸਿੰਘ ਰਾਜੂ ਸਤਿਆਲ, ਪ੍ਰਧਾਨ ਨਗਰ ਕੌਂਸਲ ਰੂਪਨਗਰ, ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਹੀਰਲ, ਆਪੀ ਭੈਣ ਅਤੇ ਆਸਟਰੇਲੀਆ ਵਿਚ ਰਹਿੰਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹੀਰਲ ਦੀ ਇਹ ਪ੍ਰਾਪਤੀ ਪੂਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਸ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
Ad Position 24