19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੁਰਦੁਆਰਾ ਬਾਣਗੜ੍ਹ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਨੂਰਪੁਰ ਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਸਾਹਿਬ ਜੀ ਦੇ ਅਨਿਨ ਸਿੱਖ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬਾਣਗੜ੍ਹ ਸਾਹਿਬ ਪਿੰਡ ਜੇਤੇਵਾਲ (ਨੂਰਪੁਰ ਬੇਦੀ) ਵਿਖੇ ਕਰਵਾਇਆ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਕਾਰ ਸੇਵਾ ਕਿੱਲਾ ਅਨੰਦਗੜ੍ਹ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਮਹਾਨ ਉਪਰਾਲਾ ਸਦਕੇ ਸ੍ਰੀ ਗੁਰੂ ਤੇਗ਼ ਬਹਾਦਰ ਵੈੱਲਫੇਅਰ ਸੋਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਹ ਗੁਰਮਤ ਸਮਾਗਮਾਂ ਦੀ ਲੜੀ ਦਸੰਬਰ 2024 ਤੋਂ ਸ਼ੁਰੂ ਹੋਈ ਸੀ ਅਤੇ ਅੱਜ ਦਾ ਇਹ 19 ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਨੂਰਪੁਰ ਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਸਾਹਿਬ ਜੀ ਦੇ ਅਨਿਨ ਸਿੱਖ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬਾਣਗੜ੍ਹ ਸਾਹਿਬ ਪਿੰਡ ਜੇਤੇਵਾਲ (ਨੂਰਪੁਰ ਬੇਦੀ) ਵਿਖੇ ਕਰਵਾਇਆ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਕਾਰ ਸੇਵਾ ਕਿੱਲਾ ਅਨੰਦਗੜ੍ਹ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਮਹਾਨ ਉਪਰਾਲਾ ਸਦਕੇ ਸ੍ਰੀ ਗੁਰੂ ਤੇਗ਼ ਬਹਾਦਰ ਵੈੱਲਫੇਅਰ ਸੋਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਹ ਗੁਰਮਤ ਸਮਾਗਮਾਂ ਦੀ ਲੜੀ ਦਸੰਬਰ 2024 ਤੋਂ ਸ਼ੁਰੂ ਹੋਈ ਸੀ ਅਤੇ ਅੱਜ ਦਾ ਇਹ 19 ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਕੀਰਤਨੀ ਜਥਾ ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਜੀ ਨੇ ਜਿੱਥੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਉੱਥੇ ਕੌਮ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਕਥਾ ਸਰਵਣ ਕਰਵਾਈ। ਕਰਨੈਲ ਸਿੰਘ ਭਾਉਵਾਲ ਅਤੇ ਭਾਈ ਧਰਮਪਾਲ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਇਹ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਇਲਾਕੇ ਵਿਚ ਇਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਫਰਵਰੀ 2027 ਵਿਚ ਹੋਣ ਵਾਲੇ ਸਮਾਗਮ ਭਗਤ ਰਵਿਦਾਸ ਜੀ ਦੇ 650 ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣਗੇ ਅਤੇ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿਚ ਤਨ ਮਨ ਅਤੇ ਧਨ ਨਾਲ ਸੇਵਾ ਕਰਨ ਦੀ ਬੇਨਤੀ ਵੀ ਕੀਤੀ ਗਈ। ਅੱਜ ਦੇ ਇਸ ਸਮਾਗਮ ਵਿਚ ਬਾਬਾ ਗੁਰਚਰਨ ਸਿੰਘ ਬੇਈਹਾਰਾ, ਕਰਨੈਲ ਸਿੰਘ ਭਾਉਵਾਲ, ਧਰਮਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ, ਅਮਰੀਕ ਸਿੰਘ ਭੱਠਲ, ਮਾਸਟਰ ਭੁਪਿੰਦਰ ਸਿੰਘ, ਸਰਪੰਚ ਗੁਰਮੁਖ ਸਿੰਘ, ਸਾਬਕਾ ਸਰਪੰਚ ਚੰਨਣ ਸਿੰਘ, ਮਾਸਟਰ ਸੀਤਲ ਸਿੰਘ ਭੱਠਲ, ਮਾਸਟਰ ਸਰਵਣ ਸਿੰਘ, ਗੁਰਦੀਪ ਸਿੰਘ, ਪੰਚ ਕੁਲਦੀਪ ਸਿੰਘ, ਸੁਰਿੰਦਰ ਸਿੰਘ ਜੇਤੇਵਾਲ, ਹਰਜਿੰਦਰ ਸਿੰਘ ਭਾਉਵਾਲ, ਕੇਸਰ ਸਿੰਘ ਹੀਰ ਪੁਰ, ਗ੍ਰੰਥੀ ਬਲਵਿੰਦਰ ਸਿੰਘ ਲਸਾੜੀ, ਬਾਬਾ ਰਣਜੀਤ ਸਿੰਘ, ਲਖਵਿੰਦਰ ਸਿੰਘ ਸੈਣੀ ਮਾਜਰਾ, ਅਮਰੀਕ ਸਿੰਘ ਆਇਰਨ ਸਟੋਰ ਨੂਰਪੁਰ ਬੇਦੀ, ਹਰਿੰਦਰ ਸਿੰਘ ਮੋਠਾਪੁਰ, ਭਾਗ ਸਿੰਘ ਝੱਜ, ਹਰਮੇਸ਼ ਸਿੰਘ ਬੜੀਵਾਲ, ਕਰਨੈਲ ਸਿੰਘ ਬੜੀਵਾਲ, ਫੌਜੀ ਜਸਵੰਤ ਸਿੰਘ ਬਸੀ, ਧਿਆਨ ਸਿੰਘ ਸਰਾਏ, ਜੇਈ ਹਰਮਿੰਦਰ ਸਿੰਘ ਬੈਂਸ, ਨਛੱਤਰ ਸਿੰਘ, ਗ੍ਰੰਥੀ ਅਵਤਾਰ ਸਿੰਘ, ਹੋਰ ਸੰਗਤਾਂ ਨੇ ਵੀ ਹਾਜ਼ਰੀਆਂ ਭਰੀਆਂ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਵਲੋਂ ਪਿੰਡ ਗੱਜਪੁਰ ਬੇਲਾ ਵਿਖੇ ਬਣੇ ‘ ਮੁੱਖ ਮੰਤਰੀ ਖੇਡ ਮੈਦਾਨ ’ ਸਮੇਤ ਵੱਖ - ਵੱਖ ਵਿਕਾਸ ਕਾਰਜਾ... ਅਗਲੀ ਖ਼ਬਰ ਭੱਦਲ ਵਿਖੇ ਸਿਹਤ ਜਾਂਚ ਕੈਂਪ ਲਗਾਇਆ
Ad Position 24