08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੋਰਿੰਡਾ ਵਿਚ ਬਿਜਲੀ ਸਪਲਾਈ ਦਾ ਮੰਦਾ ਹਾਲ, ਰੋਜ਼ਾਨਾ ਲੱਗ ਰਹੇ ਹਨ ਲੰਮੇ ਲੰਮੇ ਕੱਟ

ਮੋਰਿੰਡਾ, 7 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਵਿਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੋ ਗਿਆ ਹੈ, ਪੂਰੇ ਦਿਨ ਵਿਚ ਕਈ ਵਾਰ ਤਾਂ ਸਿਰਫ ਤਿੰਨ-ਚਾਰ ਘੰਟੇ ਹੀ ਬਿਜਲੀ ਆਉਂਦੀ ਤੇ ਸਾਰਾ ਸਾਰਾ ਦਿਨ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਚਨ ਲਾਲ ਵਰਮਾ, ਜਗਦੀਸ਼ ਕੁਮਾਰ, ਬਲਵੀਰ ਸਿੰਘ ਸੱਲ੍ਹ, ਜਗਪਾਲ ਸਿੰਘ ਕੰਗ, ਵਰਿੰਦਰ ਸਿੰਘ ਹੈਪੀ, ਅਜੇ ਕੁਮਾਰ ਗਿੰਨੀ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਹਫਤੇ ਤੋਂ ਰੋਜ਼ਾਨਾ ਸਵੇਰੇ ਲਗਭਗ 11 ਵਜੇ ਬਿਜਲੀ ਚਲੀ ਜਾਂਦੀ ਹੈ ਤੇ ਸ਼ਾਮੀਂ ਲਗਭਗ 7-8 ਵਜੇ ਬਿਜਲੀ ਆਉਂਦੀ ਹੈ।

Ad Position 21
No active advertisement
ਅਜੀਤ ਡੈਸਕ 08-10-2026
ਮੋਰਿੰਡਾ, 7 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਵਿਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੋ ਗਿਆ ਹੈ, ਪੂਰੇ ਦਿਨ ਵਿਚ ਕਈ ਵਾਰ ਤਾਂ ਸਿਰਫ ਤਿੰਨ-ਚਾਰ ਘੰਟੇ ਹੀ ਬਿਜਲੀ ਆਉਂਦੀ ਤੇ ਸਾਰਾ ਸਾਰਾ ਦਿਨ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਚਨ ਲਾਲ ਵਰਮਾ, ਜਗਦੀਸ਼ ਕੁਮਾਰ, ਬਲਵੀਰ ਸਿੰਘ ਸੱਲ੍ਹ, ਜਗਪਾਲ ਸਿੰਘ ਕੰਗ, ਵਰਿੰਦਰ ਸਿੰਘ ਹੈਪੀ, ਅਜੇ ਕੁਮਾਰ ਗਿੰਨੀ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਹਫਤੇ ਤੋਂ ਰੋਜ਼ਾਨਾ ਸਵੇਰੇ ਲਗਭਗ 11 ਵਜੇ ਬਿਜਲੀ ਚਲੀ ਜਾਂਦੀ ਹੈ ਤੇ ਸ਼ਾਮੀਂ ਲਗਭਗ 7-8 ਵਜੇ ਬਿਜਲੀ ਆਉਂਦੀ ਹੈ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਉਂਝ ਤਾਂ ਸਰਕਾਰ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਹੈ ਪ੍ਰੰਤੂ ਮੋਰਿੰਡਾ ਇਲਾਕੇ ਦੇ ਪਿੰਡਾਂ ਵਿਚ ਤੇ ਸ਼ਹਿਰ ਵਿਚ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ। ਉਪਰੋਕਤ ਵਿਅਕਤੀਆਂ ਨੇ ਨਿਗਰਾਨ ਇੰਜ. ਰੂਪਨਗਰ ਪੀ.ਐਸ.ਪੀ.ਸੀ.ਐਲ. ਤੋਂ ਮੰਗ ਕੀਤੀ ਹੈ ਕਿ ਮੋਰਿੰਡਾ ਸ਼ਹਿਰ ਵਿਚ ਲੱਗ ਰਹੇ ਲੰਮੇ ਲੰਮੇ ਬਿਜਲੀ ਦੇ ਕੱਟਾਂ ਤੋਂ ਰਾਹਤ ਦਿਵਾਈ ਜਾਵੇ ਤਾਂ ਜੋ ਵਰਕਸ਼ਾਪਾਂ, ਦੁਕਾਨਦਾਰਾਂ, ਕਾਰੀਗਰਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਆਰ . ਐਮ . ਪੀ . ਆਈ . ਵਰਕਰਾਂ ਨੇ ਨੂਰਪੁਰ ਬੇਦੀ ਵਿਖੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਕੌਡਾ ਆਟੋ ਇੰਡੀਆ ਵਲੋਂ ਨਵੀਂ ਸਲੇਵੀਆ ਦੀਆਂ ਕੀਮਤਾਂ ਦਾ ਐਲਾਨ
Ad Position 24