08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਬਰਕਰਾਰ ਰਹਿਣ ਦੇ ਵਧੇ ਆਸਾਰ , ਵਾਰਡ ਨੰਬਰ 1 ਤੋਂ ਇੱਕ ਹੋਰ ਕੌਂਸਲਰ ਨੇ ਚੁੱਕੀ ਸਹੁੰ

ਮੋਰਿੰਡਾ, 7 ਅਕਤੂਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਦੀ ਚੋਣ ਮਿਤੀ 10 ਜੁਲਾਈ 2026 ਨੂੰ ਹੋਈ ਸੀ, ਜਿਸ ਵਿਚ ਮੋਰਿੰਡਾ ਦੇ 15 ਕੌਂਸਲਰਾਂ ’ਚੋਂ 6 ਕੌਂਸਲਰਾਂ ਤੇ ਇੱਕ ਵਿਧਾਇਕ ਦੀ ਹਾਜ਼ਰੀ ਵਿਚ ਹੀ ਕੌਂਸਲ ਦਾ ਪ੍ਰਧਾਨ ਚੁਣ ਲਿਆ ਸੀ। ਪ੍ਰਸ਼ਾਸਨ ਵਲੋਂ ਉਸ ਸਮੇਂ ਇਹ ਕਿਹਾ ਗਿਆ ਸੀ ਕਿ ਬਾਕੀ ਕੌਂਸਲਰ ਚੋਣ ਮੀਟਿੰਗ ਵਿਚ ਸ਼ਾਮਿਲ ਹੀ ਨਹੀਂ ਹੋਏ ਸਨ।

Ad Position 21
No active advertisement
ਅਜੀਤ ਡੈਸਕ 08-10-2026
ਮੋਰਿੰਡਾ, 7 ਅਕਤੂਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਦੀ ਚੋਣ ਮਿਤੀ 10 ਜੁਲਾਈ 2026 ਨੂੰ ਹੋਈ ਸੀ, ਜਿਸ ਵਿਚ ਮੋਰਿੰਡਾ ਦੇ 15 ਕੌਂਸਲਰਾਂ ’ਚੋਂ 6 ਕੌਂਸਲਰਾਂ ਤੇ ਇੱਕ ਵਿਧਾਇਕ ਦੀ ਹਾਜ਼ਰੀ ਵਿਚ ਹੀ ਕੌਂਸਲ ਦਾ ਪ੍ਰਧਾਨ ਚੁਣ ਲਿਆ ਸੀ। ਪ੍ਰਸ਼ਾਸਨ ਵਲੋਂ ਉਸ ਸਮੇਂ ਇਹ ਕਿਹਾ ਗਿਆ ਸੀ ਕਿ ਬਾਕੀ ਕੌਂਸਲਰ ਚੋਣ ਮੀਟਿੰਗ ਵਿਚ ਸ਼ਾਮਿਲ ਹੀ ਨਹੀਂ ਹੋਏ ਸਨ। ਨਗਰ ਕੌਂਸਲ ਮੋਰਿੰਡਾ ਵਿਚ ਕਾਂਗਰਸ ਪਾਰਟੀ ਦੇ ਕੌਂਸਲਰਾਂ ਦਾ ਬਹੁਮਤ ਸੀ, ਚੋਣ ਪ੍ਰਕਿਰਿਆ ਦਾ ਵਿਰੋਧ ਕਰਦਿਆਂ 9 ਕੌਂਸਲਰਾਂ ਨੇ ਇੱਕਜੁਟ ਹੋ ਕੇ ਮਾਣਯੋਗ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਜਿੱਥੇ ਮਾਣਯੋਗ ਅਦਾਲਤ ਵਲੋਂ ਕੁੱਝ ਤਰੀਕਾਂ ਪੈਣ ਉਪਰੰਤ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੀਆਂ ਤਾਕਤਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪ ਦਿੱਤੀਆਂ ਸਨ ਅਤੇ ਹੁਣ 14 ਅਕਤੂਬਰ 2026 ਨੂੰ ਮਾਣਯੋਗ ਅਦਾਲਤ ਵਿਚ ਦੁਬਾਰਾ ਤਰੀਕ ਰੱਖੀ ਗਈ ਹੈ। 9 ਕੌਂਸਲਰਾਂ ਵਲੋਂ ਜੋ ਅਦਾਲਤ ਵਿਚ ਕੇਸ ਪਾਇਆ ਸੀ, ਉਹਨਾਂ ਕੌਂਸਲਰਾਂ ਨੇ ਅਜੇ ਤੱਕ ਕੌਂਸਲਰ ਦੀ ਰਸਮੀ ਤੌਰ ਤੇ ਸਹੁੰ ਨਹੀਂ ਸੀ ਚੁੱਕੀ। ਪ੍ਰੰਤੂ ਹੁਣ ਵਾਰਡ ਨੰਬਰ 1 ਤੋਂ ਕੌਂਸਲਰ ਸ੍ਰੀਮਤੀ ਗੂੰਜਨ ਸੂਦ ਵਲੋਂ ਸਹੁੰ ਚੁੱਕ ਲਈ ਹੈ। ਅਗਰ ਸ੍ਰੀਮਤੀ ਗੂੰਜਨ ਸੂਦ 6 ਕੌਂਸਲਰਾਂ ਵੱਲ ਹੋ ਜਾਂਦੀ ਹੈ ਤਾਂ ਹਾਕਮ ਧੜੇ ਵਿਚ 7 ਮੈਂਬਰ ਹੋ ਜਾਣਗੇ। ਅਗਰ ਕੋਈ ਹੋਰ ਕੌਂਸਲਰ ਵੀ ਸਹੁੰ ਚੁੱਕ ਕੇ ਹਾਕਮ ਧੜੇ ਦੀ ਹਮਾਇਤ ਕਰ ਦਿੰਦਾ ਹੈ ਤਾਂ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਆਪਣੀ ਪ੍ਰਧਾਨਗੀ ਦੀਆਂ ਤਾਕਤਾਂ ਦੀ ਦਾਅਵੇਦਾਰੀ ਮਜਬੂਤ ਕਰਨ ਵਿਚ ਕਾਮਯਾਬ ਹੋ ਸਕਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕੀ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨੂੰ ਪ੍ਰਧਾਨਗੀ ਦੀਆਂ ਤਾਕਤਾਂ ਮਿਲ ਸਕਣਗੀਆਂ ਕਿ ਨਹੀਂ ?
Ad Position 22
No active advertisement
ਪਿਛਲੀ ਖ਼ਬਰ ਕਿਸ਼ਨਪੁਰੇ ਦੇ ਸੱਭਿਆਚਾਰਕ ਮੇਲੇ ਦੌਰਾਨ ਕਲਾਕਾਰਾਂ ਨੇ ਲਾਈਆਂ ਖ਼ੂਬ ਰੌਣਕਾਂ ਅਗਲੀ ਖ਼ਬਰ ਰੂਪਨਗਰ ’ ਚ ਭਾਜਪਾ ਦੀ ਸੇਵਾ ਸੰਕਲਪ ਸਭਾ , ਮੋਦੀ ਦੇ 25 ਸਾਲਾਂ ਦੇ ਜਨ ਸੇਵਾ ਸਫ਼ਰ ਨੂੰ ਕੀਤਾ ਯਾਦ ਮਨਪ੍ਰੀਤਸਿੰਘ ਬਾਦਲ ਤ...
Ad Position 24