08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਿਰਫ਼ 8 ਪੰਚਾਇਤ ਸੈਕਟਰੀਆਂ ਦੇ ਸਹਾਰੇ ਚੱਲ ਰਿਹਾ ਨੂਰਪੁਰ ਬੇਦੀ ਬਲਾਕ ਦੀਆਂ 135 ਪੰਚਾਇਤਾਂ ਦਾ ਕੰਮ ਖ਼ੁਦ ਹੀ ਵਿਕਾਸ ਨੂੰ ਤਰਸ ਰਿਹੈ ਪੰਚਾਇਤਾਂ ਦਾ ਮੁੱਖ ਦਫ਼ਤਰ

ਨੂਰਪੁਰ ਬੇਦੀ,7 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਦੀਆਂ 135 ਗ੍ਰਾਮ ਪੰਚਾਇਤਾਂ ਨਾਲ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਚ ਮੁਲਾਜ਼ਮਾਂ ਦੀ ਕਥਿਤ ਭਾਰੀ ਘਾਟ ਕਾਰਨ ਪੰਚਾਇਤਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਮਾਮਲਿਆਂ ਵਿਚ ਮੁਸ਼ਕਲਾਂ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਤੇ ਮੌਜੂਦਾ ਸਟਾਫ਼ ’ਤੇ ਵਧੇਰੇ ਕੰਮ ਦੇ ਬੋਝ ਕਾਰਨ ਸਰਪੰਚਾਂ ਤੇ ਪੰਚਾਂ ਨੂੰ ਆਪਣੇ ਪਿੰਡਾਂ ਨਾਲ ਸਬੰਧਤ ਕੰਮਾਂ ਲਈ ਦਫ਼ਤਰੀ ਪੱਧਰ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਬੀ. ਡੀ. ਪੀ. ਓ. ਦਫ਼ਤਰ ਨੂਰਪੁਰ ਬੇਦੀ ਦਾ ਬਾਹਰੀ ਦ੍ਰਿਸ਼। ਤਸਵੀਰ: ਢੀਂਡਸਾ 08-10-2026
ਨੂਰਪੁਰ ਬੇਦੀ,7 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਦੀਆਂ 135 ਗ੍ਰਾਮ ਪੰਚਾਇਤਾਂ ਨਾਲ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਚ ਮੁਲਾਜ਼ਮਾਂ ਦੀ ਕਥਿਤ ਭਾਰੀ ਘਾਟ ਕਾਰਨ ਪੰਚਾਇਤਾਂ ਦੇ ਰੋਜ਼ਮਰ੍ਹਾ ਦੇ ਕੰਮਕਾਜ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਮਾਮਲਿਆਂ ਵਿਚ ਮੁਸ਼ਕਲਾਂ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਤੇ ਮੌਜੂਦਾ ਸਟਾਫ਼ ’ਤੇ ਵਧੇਰੇ ਕੰਮ ਦੇ ਬੋਝ ਕਾਰਨ ਸਰਪੰਚਾਂ ਤੇ ਪੰਚਾਂ ਨੂੰ ਆਪਣੇ ਪਿੰਡਾਂ ਨਾਲ ਸਬੰਧਤ ਕੰਮਾਂ ਲਈ ਦਫ਼ਤਰੀ ਪੱਧਰ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਵਿਚ ਕਈ ਅਹਿਮ ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ। ਜਾਣਕਾਰੀ ਅਨੁਸਾਰ ਪੱਕੇ ਤੌਰ ਤੇ ਬੀ. ਡੀ. ਪੀ. ਓ., 3 ਜੇ.ਈ., 1 ਲੇਖਾਕਾਰ, 1 ਚਪੜਾਸੀ ਅਤੇ 18 ਪੰਚਾਇਤ ਸੈਕਟਰੀਆਂ ਦੀਆਂ ਅਸਾਮੀਆਂ ਖਾਲੀ ਹਨ। ਇਸ ਸਮੇਂ ਐਸ. ਸੀ. ਪੀ. ਓ. ਨੂੰ ਬੀ. ਡੀ. ਪੀ. ਓ. ਦਾ ਵਾਧੂ ਚਾਰਜ ਦੇ ਕੇ ਦਫ਼ਤਰੀ ਕੰਮ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦਫ਼ਤਰ ਵਿਚ 1 ਸੁਪਰਡੈਂਟ, 1 ਜੇ.ਈ., 2 ਜੂਨੀਅਰ ਸਹਾਇਕ, 1 ਸਟੈਨੋ, 1 ਲੇਖਾਕਾਰ ਕਲਰਕ, 1 ਸੰਮਤੀ ਪਟਵਾਰੀ ਅਤੇ 3 ਚਪੜਾਸੀ ਮੌਜੂਦ ਹਨ, ਪਰ ਇਸਦੇ ਬਾਵਜੂਦ ਸਮੁੱਚੇ ਸਟਾਫ਼ ਦੀ ਘਾਟ ਕਾਰਨ ਦਫ਼ਤਰੀ ਕੰਮਕਾਜ ’ਤੇ ਅਸਰ ਪੈ ਰਿਹਾ ਹੈ। 135 ਪੰਚਾਇਤਾਂ ਦਾ ਕੰਮ ਇਸ ਸਮੇਂ ਸਿਰਫ਼ 8 ਪੰਚਾਇਤ ਸੈਕਟਰੀਆਂ ਰਾਹੀਂ ਚਲਾਇਆ ਜਾ ਰਿਹਾ ਹੈ। ਇਕ ਪੰਚਾਇਤ ਸੈਕਟਰੀ ਨੂੰ ਤਾਂ 53 ਪੰਚਾਇਤਾਂ ਦਾ ਕੰਮ ਸੌਂਪਿਆ ਗਿਆ ਹੈ। ਇੰਨੀ ਵੱਡੀ ਗਿਣਤੀ ਵਿਚ ਪੰਚਾਇਤਾਂ ਦੀ ਜ਼ਿੰਮੇਵਾਰੀ ਇੱਕ ਹੀ ਅਧਿਕਾਰੀ ਕੋਲ ਹੋਣ ਕਾਰਨ ਕੰਮ ਦਾ ਬੋਝ ਵਧਣਾ ਸੁਭਾਵਿਕ ਹੈ ਅਤੇ ਇਸ ਦਾ ਅਸਰ ਪੰਚਾਇਤਾਂ ਦੇ ਕੰਮਾਂ ਤੇ ਪੈ ਰਿਹਾ ਹੈ । ਲੋੜੀਂਦਾ ਸਟਾਫ਼ ਨਾ ਹੋਣ ਕਾਰਨ ਪੰਚਾਇਤ ਨੁਮਾਇੰਦਿਆਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਲਗਾਉਣ ਦੀ ਨੌਬਤ ਆਉਣ ਦਾ ਦਾਅਵਾ ਕੀਤਾ ਗਿਆ ਹੈ। ਪਿੰਡ ਲੈਹੜ੍ਹੀਆ ਦੇ ਪੰਚ ਐਮ.ਪੀ. ਸ਼ਰਮਾ ਨੇ ਕਿ ਪੰਚਾਇਤ ਮੈਂਬਰਾਂ ਲਈ ਬਾਥਰੂਮ ਅਤੇ ਕੰਟੀਨ ਵਰਗੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਹਨ। ਇਸ ਤੋਂ ਇਲਾਵਾ ਬੀ.ਡੀ.ਪੀ.ਓ. ਦਫ਼ਤਰ ਲਈ ਸਰਕਾਰੀ ਗੱਡੀ ਅਤੇ ਵਾਹਨਾਂ ਲਈ ਸ਼ੈੱਡ ਦਾ ਪ੍ਰਬੰਧ ਨਾ ਹੋਣ ਦੀ ਗੱਲ ਵੀ ਉਨ੍ਹਾਂ ਕਹੀ। ਉਨ੍ਹਾਂ ਅਨੁਸਾਰ ਦਫ਼ਤਰ ਦੇ ਆਲੇ-ਦੁਆਲੇ ਸਫ਼ਾਈ ਵਿਵਸਥਾ ਵੀ ਤਸੱਲੀਬਖ਼ਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਦੂਜੇ ਪਾਸੇ ਬਲਾਕ ਪੱਧਰ ’ਤੇ ਲੋੜੀਂਦਾ ਸਟਾਫ਼ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਨਾ ਹੋਣ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਐਮ. ਪੀ. ਸ਼ਰਮਾ ਨੇ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੂਰਪੁਰ ਬੇਦੀ ਬਲਾਕ ਦੀਆਂ 135 ਪੰਚਾਇਤਾਂ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ, ਪੰਚਾਇਤ ਸੈਕਟਰੀਆਂ ’ਤੇ ਪੈ ਰਹੇ ਵਾਧੂ ਕੰਮ ਦੇ ਬੋਝ ਨੂੰ ਘਟਾਉਣ ਅਤੇ ਬੀ. ਡੀ. ਪੀ. ਓ. ਦਫ਼ਤਰ ਵਿਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਮਤਾ ਦਿਵਸ ’ ਤੇ ਟੀਕਾਕਰਨ ਕੈਂਪ ਲਗਾਇਆ ਅਗਲੀ ਖ਼ਬਰ ਕਿਸ਼ਨਪੁਰੇ ਦੇ ਸੱਭਿਆਚਾਰਕ ਮੇਲੇ ਦੌਰਾਨ ਕਲਾਕਾਰਾਂ ਨੇ ਲਾਈਆਂ ਖ਼ੂਬ ਰੌਣਕਾਂ
Ad Position 24