05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਇਲਾਕਾ ਵਾਸੀ ਹੋ ਰਹੇ ਹਨ ਖ਼ੂਬ ਬੇਹਾਲ ਇਲਾਕਾ ਵਾਸੀਆਂ ਨੇ ਸੜਕ ਦਾ ਕੰਮ ਜਲਦੀ ਪੂਰਾ ਕਰਨਦੀ ਕੀਤੀ ਮੰਗ

ਪੁਰਖਾਲੀ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਿੰਦਰਖ ਤੋਂ ਬੱਲਮਗੜ੍ਹ ਮੰਦਵਾੜਾ ਨੂੰ ਜਾਣ ਵਾਲੀ ਮੁੱਖ ਸੜਕ ਦਾ ਕੰਮ ਪਤਾ ਨਹੀਂ ਕਿਹੜੀ ਘੜੀ ਨੂੰ ਪੂਰਾ ਹੋਵੇਗਾ। ਉਕਤ ਸੜਕ ਨੂੰ ਚੌੜਾ ਕਰਨ ਅਤੇ ਸੜਕ ਨੂੰ ਨਵਿਆਉਣ ਨੂੰ ਲੈ ਕੇ ਵਿਭਾਗ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 05-10-2026
ਪੁਰਖਾਲੀ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਿੰਦਰਖ ਤੋਂ ਬੱਲਮਗੜ੍ਹ ਮੰਦਵਾੜਾ ਨੂੰ ਜਾਣ ਵਾਲੀ ਮੁੱਖ ਸੜਕ ਦਾ ਕੰਮ ਪਤਾ ਨਹੀਂ ਕਿਹੜੀ ਘੜੀ ਨੂੰ ਪੂਰਾ ਹੋਵੇਗਾ। ਉਕਤ ਸੜਕ ਨੂੰ ਚੌੜਾ ਕਰਨ ਅਤੇ ਸੜਕ ਨੂੰ ਨਵਿਆਉਣ ਨੂੰ ਲੈ ਕੇ ਵਿਭਾਗ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ। ਪਰ ਸੜਕ ਨੂੰ ਚੌੜਾ ਕਰਨ ਦਾ ਕੰਮ ਕੀੜੀ ਦੀ ਚਾਲ ਚੱਲਣ ਸਦਕਾ ਲੋਕਾਂ ਨੂੰ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਉਕਤ ਸੜਕ ਦਾ ਕੰਮ ਹੋਰ ਪਤਾ ਨਹੀਂ ਸਾਲਾਂ ਅੰਦਰ ਪੂਰਾ ਹੋਵੇਗਾ। ਇਹ ਸੜਕ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਰੂਪਨਗਰ ਅਤੇ ਕੁਰਾਲੀ ਵਰਗੇ ਸ਼ਹਿਰਾਂ ਨੂੰ ਆਪਸ ’ਚ ਜੋੜਦੀ ਹੈ । ਜਿਸ ਕਾਰਨ ਸਵੇਰੇ -ਸ਼ਾਮ ਲੋਕਾਂ ਦਾ ਸੜਕ ’ਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਪਰ ਸੜਕ ਦੀ ਮਾੜੀ ਹਾਲਤ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਅਨੁਸਾਰ ਉਕਤ ਸੜਕ ਨੂੰ ਚੌੜਾ ਕਰਨ ਅਤੇ ਸੜਕ ਨੂੰ ਨਵਾਂ ਰੰਗ ਰੂਪ ਦੇਣ ਲਈ ਵਿਭਾਗ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ। ਵਿਭਾਗ ਵਲੋਂ ਸੜਕ ਨੂੰ ਚੌੜਾ ਕਰਨ ਲਈ ਨੀਵੀਂਆਂ ਥਾਵਾਂ ’ਤੇ ਦੀਵਾਰਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ ਪਤਾ ਨਹੀਂ ਕਿੰਨੇ ਮਹੀਨੇ ਲੰਘ ਗਏ ਤੇ ਹੋਰ ਅਜੇ ਪਤਾ ਨੀ ਕਿੰਨੇ ਮਹੀਨੇ ਜਾਂ ਸਾਲ ਹੋਰ ਲੰਘਣੇ ਕਿ ਦੀਵਾਰਾਂ ਦਾ ਕੰਮ ਕਿਸੇ ਕਿਨਾਰੇ ਲੱਗੇਗਾ। ਲੋਕਾਂ ਅਨੁਸਾਰ ਵਿਭਾਗ ਵਲੋਂ ਜਿਸ ਥਾਂ ਤੇ ਦੀਵਾਰ ਬਣਾ ਦਿੱਤੀ ਗਈ ਉੱਥੇ ਅਜੇ ਤੱਕ ਵਿਭਾਗ ਵਲੋਂ ਮਿੱਟੀ ਪਾ ਕੇ ਸੜਕ ਬਰਾਬਰ ਕਰਨ ਦੇ ਮਾਮਲੇ ’ਚ ਵੀ ਲਾਪਰਵਾਹੀ ਵਰਤੀ ਜਾ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਿੰਦਰਖ ਦੇ ਪ੍ਰਧਾਨ ਕੁਲਦੀਪ ਸਿੰਘ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਬਿੰਦਰਖ, ਮਾ ਸੁਖਜੀਤ ਸਿੰਘ, ਅਵਤਾਰ ਸਿੰਘ ਪੱਪੀ, ਸਾਬਕਾ ਸਰਪੰਚ ਮੇਵਾ ਸਿੰਘ, ਰਣਜੀਤ ਸਿੰਘ ਬਿੰਦਰਖ, ਰਣਜੋਧ ਸਿੰਘ ਬਿੰਦਰਖ, ਊਧਮ ਸਿੰਘ, ਬੰਟੀ ਬਿੰਦਰਖ ਅਤੇ ਪਤਵੰਤਿਆਂ ਨੇ ਦੱਸਿਆ ਕਿ ਗੁ ਧੰਨ ਧੰਨ ਬਾਬਾ ਅਮਰਨਾਥ ਜੀ ਬਿੰਦਰਖ ਵਿਖੇ ਹਰੇਕ ਐਤਵਾਰ ਵੱਡੀ ਗਿਣਤੀ ’ਚ ਸੰਗਤ ਆਪਣੀਆਂ ਹਾਜ਼ਰੀਆਂ ਭਰਨ ਲਈ ਆਉਂਦੀ ਹੈ, ਪਰ ਸੜਕ ਦੀ ਮਾੜੀ ਹਾਲਤ ਕਾਰਨ ਗੁਰੂ ਘਰ ਆਉਣ ਵਾਲੀ ਸੰਗਤ ਵੀ ਹਰੇਕ ਐਤਵਾਰ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਵੱਲ ਜਲਦੀ ਧਿਆਨ ਦਿੱਤਾ ਜਾਵੇ ਤੇ ਸੜਕ ਦੇ ਕੰਮ ਨੂੰ ਮੁਕੰਮਲ ਕਰਵਾਇਆ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਘਨੌਲੀ ਬੈਰੀਅਰ ਦੇ ਦੋਨੋਂ ਪਾਸੇ ਹਾਈਵੇ ’ ਤੇ ਖੜ੍ਹਦੇ ਟਰੱਕ - ਟਿੱਪਰ ਦੇ ਰਹੇ ਨੇ ਵੱਡੇ ਹਾਦਸਿਆਂ ਨੂੰ ਜਨਮ ਸਥਾਨਕ ਨਿਵਾਸ... ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ ’ ਚ ਆਏ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
Ad Position 24