04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੇ ਦਾਅਵੇਦਾਰਾਂ ਦੀ ਸੂਚੀ ਹੋਈ ਲੰਬੀ ਕਈਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਕੀਤੀਆਂ ਸ਼ੁਰੂ

ਨੂਰਪੁਰ ਬੇਦੀ, 4 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਆਪਣੇ ਹਲਕਾ ਇੰਚਾਰਜ ਥਾਪੇ ਜਾਣ ਦੇ ਐਲਾਨ ਤੋਂ ਬਾਅਦ ਰੂਪਨਗਰ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੀ ਟਿਕਟ ਲਈ ਚਾਹਵਾਨਾਂ ਦੀ ਗਿਣਤੀ ਵਧਣ ਦੀ ਚਰਚਾ ਹੈ।

Ad Position 21
No active advertisement
ਸੜਕਾਂ ਕਿਨਾਰੇ ਲੱਗੇ ਪਾਰਟੀ ਦੇ ਫਲੈਕਸ ਬੋਰਡ। ਸੁਖਵਿੰਦਰ ਸਿੰਘ ਬੜਵਾ ਜਥੇ. ਜਰਨੈਲ ਸਿੰਘ ਔਲਖ ਬਾਬਾ ਅਜਮੇਰ ਸਿੰਘ ਸੈਦਪੁਰ ਅਮਨਦੀਪ ਸਿੰਘ ਅਬਿਆਣਾ 05-10-2026
ਨੂਰਪੁਰ ਬੇਦੀ, 4 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਆਪਣੇ ਹਲਕਾ ਇੰਚਾਰਜ ਥਾਪੇ ਜਾਣ ਦੇ ਐਲਾਨ ਤੋਂ ਬਾਅਦ ਰੂਪਨਗਰ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੀ ਟਿਕਟ ਲਈ ਚਾਹਵਾਨਾਂ ਦੀ ਗਿਣਤੀ ਵਧਣ ਦੀ ਚਰਚਾ ਹੈ। ਕਈ ਆਗੂਆਂ ਨੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵਾਲੇ ਵੱਡਾ ਅਕਾਰੀ ਬੋਰਡ ਸੜਕਾਂ ਕਿਨਾਰੇ ਲਗਾ ਕੇ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ। ਹਲਕੇ ਵਿਚ ਕਈ ਆਗੂ ਆਪਣੇ-ਆਪਣੇ ਪੱਧਰ ’ਤੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਲੱਗੇ ਹਨ। ਪਾਰਟੀ ਵਲੋਂ ਕਿਸ ਆਗੂ ਨੂੰ ਇਸ ਹਲਕੇ ਦਾ ਸਿਆਸੀ ਜਥੇਦਾਰ ਥਾਪਿਆ ਜਾਵੇਗਾ ਇਹ ਹਾਲੇ ਸਪੱਸ਼ਟ ਨਹੀਂ ਹੈ ਪਰ ਟਿਕਟ ਦੇ ਦਾਅਵੇਦਾਰੀ ਦੀ ਸੂਚੀ ਲੰਬੀ ਜ਼ਰੂਰ ਹੋ ਰਹੀ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਬੜਵਾ ਨੇ ਤਾਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਪਾਰਟੀ ਵਿਚ ਜੁਆਇਨ ਕਰਵਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਜਦਕਿ ਬਾਬਾ ਅਜਮੇਰ ਸਿੰਘ ਸੈਦਪੁਰ ਵਲੋਂ ਵੀ ਲੋਕ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵਲੋਂ ਸੜਕਾਂ ਕਿਨਾਰੇ ਲਗਾਏ ਜਾ ਰਹੇ ਫਲੈਕਸ ਬੋਰਡ ਉਨ੍ਹਾਂ ਦੀ ਦਾਅਵੇਦਾਰੀ ਨੂੰ ਦਰਸਾ ਰਹੇ ਹਨ। ਇਲਾਕੇ ਦੇ ਪਿੰਡ ਅਬਿਆਣਾ ਦੇ ਯੂਥ ਆਗੂ ਅਮਨਦੀਪ ਸਿੰਘ ਸ਼ਹੀਦ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਆਪਣੀ ਦਾਅਵੇਦਾਰੀ ਮਜ਼ਬੂਤ ਸਮਝ ਰਹੇ ਹਨ। ਬੀਤੇ ਦਿਨੀਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਦਾ ਉਨ੍ਹਾਂ ਦੇ ਘਰ ਇੱਕ ਸਮਾਗਮ ਵਿਚ ਸ਼ਿਰਕਤ ਕਰਨ ਨਾਲ ਸਿਆਸੀ ਚਰਚਾ ਛਿੜ ਗਈ ਹੈ। ਜਥੇਦਾਰ ਜਰਨੈਲ ਸਿੰਘ ਔਲਖ ਸਾ.ਮੈਂਬਰ ਐੱਸ.ਜੀ.ਪੀ.ਸੀ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵਾਰਿਸ ਪੰਜਾਬ ਪਾਰਟੀ ਨੂੰ ਜੁਆਇਨ ਕਰਨ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਉਨ੍ਹਾਂ ਦਾ ਅਸਤੀਫ਼ਾ ਕਈ ਸਿਆਸੀ ਪੈਂਤੜਿਆਂ ਵੱਲ ਇਸ਼ਾਰਾ ਕਰਦਾ ਹੈ। ਵਾਰਿਸ ਪੰਜਾਬ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਐਡ.ਸਰਬਜੀਤ ਸਿੰਘ, ਸਾ.ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ ਸਾ.ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਤੇ ਕੁਲਵਿੰਦਰ ਸਿੰਘ ਪੰਜੋਲਾ ਵੀ ਟਿਕਟ ਦੇ ਚਾਹਵਾਨ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆਂ ਵਿਚ ਹਲਕੇ ਤੋਂ ਬਾਹਰੀ ਵੀ ਕਈ ਆਗੂਆਂ ਦੇ ਨਾਮ ਇਸ ਵਿਧਾਨ ਸਭਾ ਸੀਟ ਲਈ ਚਰਚਾ ਵਿਚ ਹਨ। ਦਲਬੀਰ ਸਿੰਘ ਜਟਾਣਾ ਅਤੇ ਬਚਿੱਤਰ ਸਿੰਘ ਜਟਾਣਾ ਦੇ ਨਾਂਅ ਵੀ ਚਰਚਾ ਵਿਚ ਹਨ। ਟਿਕਟ ਦੇ ਚਾਹਵਾਨਾਂ ਦੀ ਵਧ ਰਹੀ ਗਿਣਤੀ ਨੇ ਰੂਪਨਗਰ ਦੀ ਸਿਆਸਤ ਵਿਚ ਚਰਚਾ ਜ਼ਰੂਰ ਛੇੜ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਅਤੇ ਐਜੂਕੇਸ਼ਨ ਪਾਰਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ 76 ਮੈਡਲ ਅਤੇ ਓਵਰਆਲ ਰਨਰ - ਅੱਪ ਦਾ ਸ਼ਾਨਦਾਰ ਖ਼ਿਤਾਬ : ਬੇਲਾ ਫਾਰਮੇਸੀ ਕਾਲਜ ਨੇ ਯੂਥ ਫੈਸਟ 2026 ਵਿਚ ਮਾਰੀਆਂ ਮੱਲਾਂ
Ad Position 24