04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

76 ਮੈਡਲ ਅਤੇ ਓਵਰਆਲ ਰਨਰ - ਅੱਪ ਦਾ ਸ਼ਾਨਦਾਰ ਖ਼ਿਤਾਬ : ਬੇਲਾ ਫਾਰਮੇਸੀ ਕਾਲਜ ਨੇ ਯੂਥ ਫੈਸਟ 2026 ਵਿਚ ਮਾਰੀਆਂ ਮੱਲਾਂ

ਬੇਲਾ, 4 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਯੂਥ ਫੈਸਟ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਰਨਰ-ਅੱਪ ਟਰਾਫ਼ੀ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ 24 ਸੋਨੇ, 24 ਚਾਂਦੀ ਅਤੇ 28 ਕਾਂਸੀ ਦੇ ਮੈਡਲ, ਕੁੱਲ 76 ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਫਾਰਮੇਸੀ ਕਾਲਜ ਬੇਲਾ ਦੇ ਯੂਥ ਫ਼ੈਸਟੀਵਲ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਡਾ. ਸ਼ੈਲੇਸ਼ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰਾਂ ਨਾਲ। ਤਸਵੀਰ: ਮਨਜੀਤ ਸਿੰਘ ਸੈਣੀ 05-10-2026
ਬੇਲਾ, 4 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਯੂਥ ਫੈਸਟ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਰਨਰ-ਅੱਪ ਟਰਾਫ਼ੀ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ 24 ਸੋਨੇ, 24 ਚਾਂਦੀ ਅਤੇ 28 ਕਾਂਸੀ ਦੇ ਮੈਡਲ, ਕੁੱਲ 76 ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਕਾਲਜ ਨੇ ਮਿਊਜ਼ਿਕ ਓਵਰਆਲ ਟਰਾਫ਼ੀ ਵੀ ਆਪਣੇ ਨਾਮ ਕੀਤੀ। ਡਾਂਸ ਮੁਕਾਬਲਿਆਂ ਵਿਚ ਭੰਗੜਾ ਅਤੇ ਗਿੱਧਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਥੀਏਟਰ ਵਿਚ ਮਾਈਮ ਵਿਚ ਪਹਿਲਾ, ਵਨ-ਐਕਟ ਪਲੇ ਅਤੇ ਮਿਮਿਕਰੀ ਵਿਚ ਦੂਜਾ ਅਤੇ ਸਕਿੱਟ ਵਿਚ ਤੀਜਾ ਸਥਾਨ ਹਾਸਲ ਕੀਤਾ। ਸਾਹਿੱਤਿਕ ਮੁਕਾਬਲਿਆਂ ਵਿਚ ਕਵਿਤਾ ਲੇਖਨ ਅਤੇ ਕਵਿਤਾ ਉਚਾਰਨ ਵਿਚ ਪਹਿਲਾ ਸਥਾਨ, ਐਲੋਕਿਊਸ਼ਨ ਅਤੇ ਲੇਖ ਲੇਖਨ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸੰਗੀਤ ਵਿਚ ਗਰੁੱਪ ਸ਼ਬਦ ਅਤੇ ਵੈਸਟਰਨ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਫਾਈਨ ਆਰਟਸ ਵਿਚ ਕਲੇ ਮਾਡਲਿੰਗ ਅਤੇ ਮਹਿੰਦੀ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਸ਼ੈਲੇਸ਼ ਸ਼ਰਮਾ ਨੇ ਸਾਰੇ ਜੇਤੂ ਵਿਦਿਆਰਥੀਆਂ, ਭਾਗੀਦਾਰਾਂ, ਕੋਆਰਡੀਨੇਟਰਾਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਯੂਥ ਫੈਸਟ ਕੋਆਰਡੀਨੇਟਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਸ਼ਾਨਦਾਰ ਨਤੀਜੇ ’ਤੇ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੇ ਦਾਅਵੇਦਾਰਾਂ ਦੀ ਸੂਚੀ ਹੋਈ ਲੰਬੀ ਕਈਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਕੀਤੀਆਂ ਸ਼ੁਰੂ ਅਗਲੀ ਖ਼ਬਰ ਬਾਰੇ ਕੀਤਾ ਜਾਗਰੂਕ ਬਲਵਿੰਦਰ ਕੌਰ ਬੱਸੀ ਤੇ ਦਲਜੀਤ ਕੌਰ ਬੰਗਾ ਦੀ ਅਗਵਾਈ ਹੇਠ ਹੋਈ ਮੀਟਿੰਗ, ਪਿੰਡ ਦੇ ਵਿਕਾਸ ਕਾਰਜਾਂ ਸਬ...
Ad Position 24