04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰੇਲ ਗੱਡੀ ਦੀ ਲਪੇਟ ’ ਚ ਆਏ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

ਮੋਰਿੰਡਾ, 4 ਅਕਤੂਬਰ (ਪ੍ਰਿਤਪਾਲ ਸਿੰਘ)-ਬੀਤੇ ਦਿਨੀਂ ਕਿਸੇ ਅਗਿਆਤ ਟਰੇਨ ਦੀ ਲਪੇਟ ਵਿਚ ਆਏ ਵਿਅਕਤੀ ਦੀ ਪੀ. ਜੀ.

Ad Position 21
No active advertisement
ਅਜੀਤ ਡੈਸਕ 05-10-2026
ਮੋਰਿੰਡਾ, 4 ਅਕਤੂਬਰ (ਪ੍ਰਿਤਪਾਲ ਸਿੰਘ)-ਬੀਤੇ ਦਿਨੀਂ ਕਿਸੇ ਅਗਿਆਤ ਟਰੇਨ ਦੀ ਲਪੇਟ ਵਿਚ ਆਏ ਵਿਅਕਤੀ ਦੀ ਪੀ.ਜੀ.ਆਈ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਏ.ਐੱਸ.ਆਈ ਰਘਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਲਗਭਗ 50 ਸਾਲ ਦਾ ਵਿਅਕਤੀ 30 ਸਤੰਬਰ ਨੂੰ ਰੇਲਵੇ ਦੇ ਕਿੱਲੋਮੀਟਰ 22 ਦੇ ਪੁਆਇੰਟ 16-17 ਨੇੜੇ (ਗੁੰਬਦ ਦੇ ਨੇੜੇ) ਜ਼ਖ਼ਮੀ ਹਾਲਤ ਵਿਚ ਰੇਲਵੇ ਪੁਲਿਸ ਨੂੰ ਮਿਲਿਆ ਸੀ। ਜਿਸ ਤੋਂ ਜਾਪਦਾ ਸੀ ਕਿ ਇਹ ਕਿਸੇ ਅਗਿਆਤ ਟਰੇਨ ਤੋਂ ਡਿਗ ਪਿਆ ਹੋਵੇ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਿਸ ਵਲੋਂ ਉਸ ਨੂੰ ਜ਼ਖਮੀ ਹਾਲਤ ਵਿਚ ਐਂਬੂਲੈਂਸ ਸਹਾਇਤਾ 108 ਰਾਹੀਂ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਪਹੁੰਚਾਇਆ ਗਿਆ। ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਉਸ ਨੂੰ ਪੀ.ਜੀ.ਆਈ ਲਈ ਰੈਫ਼ਰ ਕਰ ਦਿੱਤਾ ਸੀ। ਜਿੱਥੇ ਇਸ ਦੀ ਅੱਜ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਜਾਪਦਾ ਹੈ ਜਿਸ ਦੇ ਪਿੰਕ ਰੰਗ ਦੀ ਸ਼ਰਟ ਤੇ ਗਰੇ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਖ਼ਾਕੀ ਚੈੱਕਦਾਰ ਮਫ਼ਲਰ ਲਿਆ ਹੋਇਆ ਸੀ। ਇਸ ਸਬੰਧ ਵਿਚ ਏਐੱਸਆਈ ਰਘਵਿੰਦਰ ਸਿੰਘ ਵਲੋਂ ਬੀਐੱਨਐੱਸ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਪੀਜੀਆਈ ਵਿਖੇ 72 ਘੰਟੇ ਲਈ ਸ਼ਨਾਖ਼ਤ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਇਲਾਕਾ ਵਾਸੀ ਹੋ ਰਹੇ ਹਨ ਖ਼ੂਬ ਬੇਹਾਲ ਇਲਾਕਾ ਵਾਸੀਆਂ ਨੇ ਸੜਕ ਦਾ ਕੰਮ ਜਲਦੀ ਪੂਰਾ ਕਰਨਦੀ ਕੀਤੀ ਮੰਗ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਦੇ ਇਤਿਹਾਸਕ ਰਾਮ ਬਾਗ ਦੀਆਂ ਬਾਹਰੀ ਕੰਧਾਂ ਨੂੰ ਲੱਗਣਗੇ ਚਾਰ ਚੰਨ
Ad Position 24