26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵੱਡੇ ਹਾਦਸੇ ਦੀ ਉਡੀਕ ਵਿਚ ਸਰਕਾਰ ਤੇ ਪ੍ਰਸ਼ਾਸਨ - ਕਾਜਲਾ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਭਾਜਪਾ ਦੀ ‘‘ਲੋਕਾਂ ਦੀ ਆਵਾਜ਼’’ ਮੁਹਿੰਮ ਤਹਿਤ ਭਾਜਪਾ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਨੇ ਬੇਲਾ ਚੌਂਕ ਨੇੜੇ ਡਿਸਪੋਜ਼ਲ ਤੋਂ ਬਾਈਪਾਸ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਦਾ ਜਾਇਜ਼ਾ ਲਿਆ। ਇਸ ਮੌਕੇ ਕਾਜਲਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ।

Ad Position 21
No active advertisement
ਹਰਿਗੋਬਿੰਦ ਨਗਰ ਨੇੜੇ ਮੁੱਖ ਮਾਰਗ ’ਤੇ ਸੀਵਰੇਜ ਕਾਰਨ ਬਣੇ ਡੂੰਘੇ ਹੋਲ ਦਿਖਾ ਰਹੇ ਭਾਜਪਾ ਆਗੂ ਅਤੇ ਵਰਕਰ। 26-09-2026
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਭਾਜਪਾ ਦੀ ‘‘ਲੋਕਾਂ ਦੀ ਆਵਾਜ਼’’ ਮੁਹਿੰਮ ਤਹਿਤ ਭਾਜਪਾ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਨੇ ਬੇਲਾ ਚੌਂਕ ਨੇੜੇ ਡਿਸਪੋਜ਼ਲ ਤੋਂ ਬਾਈਪਾਸ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਦਾ ਜਾਇਜ਼ਾ ਲਿਆ। ਇਸ ਮੌਕੇ ਕਾਜਲਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਕਾਜਲਾ ਨੇ ਕਿਹਾ ਕਿ ਸੜਕ ’ਤੇ ਵੱਡੇ-ਵੱਡੇ ਖੁੱਲ੍ਹੇ ਸੀਵਰੇਜ ਹੋਲ ਅਤੇ ਟੁੱਟੀ ਸੜਕ ਕਾਰਨ ਰੋਜ਼ਾਨਾ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਨੁਕਸਾਨੇ ਜਾਣ ਦੇ ਨਾਲ ਲੋਕ ਡਿੱਗ ਕੇ ਜ਼ਖ਼ਮੀ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਦੌਰਾਨ ਪਾਣੀ ਖੜ੍ਹਾ ਹੋਣ ਕਾਰਨ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰਸਤਾ ਦੋ ਸਕੂਲਾਂ ਅਤੇ ਸਿਵਲ ਹਸਪਤਾਲ ਵੱਲ ਜਾਣ ਲਈ ਮਹੱਤਵਪੂਰਨ ਹੈ। ਇਸ ਲਈ ਇਸ ਦੀ ਖਸਤਾ ਹਾਲਤ ਵਿਦਿਆਰਥੀਆਂ, ਮਰੀਜ਼ਾਂ, ਬਜ਼ੁਰਗਾਂ ਅਤੇ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇਸ ਮੌਕੇ ਭਾਜਪਾ ਵਰਕਰ ਸੋਹਣ ਸਿੰਘ ਕਾਬੜਵਾਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਇਸੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਮੋਢੇ ਦੀ ਹੱਡੀ ਟੁੱਟ ਗਈ। ਉਨ੍ਹਾਂ ਕਿਹਾ ਕਿ ਖਰਾਬ ਸੜਕਾਂ ਕਾਰਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਖਤਰੇ ਵਿਚ ਹੈ। ਕਾਜਲਾ ਨੇ ਕਿਹਾ ਕਿ ਬੈਰੀਕੇਡ ਲਗਾ ਕੇ ਰਸਤਾ ਬੰਦ ਕਰਨਾ ਸਥਾਈ ਹੱਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਮੱਸਿਆ ਕਾਰਨ ਆਸਪਾਸ ਦੇ ਮਕਾਨਾਂ ਅਤੇ ਦੁਕਾਨਾਂ ਨੂੰ ਵੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਲਗਾਤਾਰ ਉਠਾਉਂਦੀ ਰਹੇਗੀ ਅਤੇ ਹੱਲ ਲਈ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਜਾਵੇਗਾ। ਇਸ ਮੌਕੇ ਕਰਨੈਲ ਸਿੰਘ, ਹਿੰਮਤ ਸਿੰਘ ਗਿਰਨ, ਕੇਹਰ ਸਿੰਘ, ਸੋਹਣ ਸਿੰਘ ਕਾਬੜਵਾਲ, ਹਰਜਿੰਦਰ ਸ਼ਰਮਾ, ਪ੍ਰਭਜੋਤ ਸਿੰਘ, ਹਰੇ ਕ੍ਰਿਸ਼ਨ, ਜੋਗਿੰਦਰਪਾਲ ਸਿੰਘ, ਪ੍ਰਦੀਪ ਸੈਣੀ, ਸਚਿਨ ਕੁਮਾਰ, ਦਿਨੇਸ਼ ਕੁਮਾਰ, ਸੰਨੀ ਵਰਮਾ ਅਤੇ ਪਰਵੀਨ ਨਾਗੀ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਸਾਡੀ ਜ਼ਿੰਮੇਵਾਰੀ - ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਯੂਨੀਵਰਸਿਟੀ ਗੇਟ ’ ਤੇ ਧਰਨਾ ਦੇ ਕੇ ਦੋ ਮਹਿਲਾ ਕਰਮਚਾਰੀਆਂ ਵਲੋਂ ਗੰਭੀਰ ਦੋਸ਼
Ad Position 24