12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੰਤ ਬਾਬਾ ਪ੍ਰੀਤਮ ਸਿੰਘ ਦੀ ਸਾਲਾਨਾ ਬਰਸੀ ਮੌਕੇ ਜਟਵਾਹੜ ਵਿਖੇ ਧਾਰਮਿਕ ਸਮਾਗਮ ਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ

ਨੂਰਪੁਰ ਬੇਦੀ, 12 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸੰਤ ਬਾਬਾ ਅਜੈਬ ਸਿੰਘ ਜੀ ਫ਼ੱਕਰ ਵਲੋਂ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਤੇ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਜਟਵਾੜ ਸਥਿਤ ਡੇਰਾ ਮੋਇਆ ਦੀ ਮੰਡੀ-3, ਕੁਰਾਲੀ ਵਾਲਾ ਚੋਆ ਵਿਖੇ ਸ਼ਰਧਾ ਨਾਲ ਕਰਵਾਇਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹੋਈ।

Ad Position 21
No active advertisement
ਅਜੀਤ ਡੈਸਕ 13-11-2026
ਨੂਰਪੁਰ ਬੇਦੀ, 12 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸੰਤ ਬਾਬਾ ਅਜੈਬ ਸਿੰਘ ਜੀ ਫ਼ੱਕਰ ਵਲੋਂ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਤੇ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਜਟਵਾੜ ਸਥਿਤ ਡੇਰਾ ਮੋਇਆ ਦੀ ਮੰਡੀ-3, ਕੁਰਾਲੀ ਵਾਲਾ ਚੋਆ ਵਿਖੇ ਸ਼ਰਧਾ ਨਾਲ ਕਰਵਾਇਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹੋਈ। ਇਸ ਮੌਕੇ ਵੱਖ-ਵੱਖ ਢਾਡੀ ਜਥਿਆਂ ਢਾਡੀ ਮਨਜਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬੀਬੀ ਕਿਰਨਜੀਤ ਕੌਰ ਪੰਜੋਲਾ ਸਾਹਿਬ, ਜਗਤਾਰ ਸਿੰਘ ਰਿਵਾਲਵਰ ਸਾਹਿਬ ਅਤੇ ਗੁਰਭੇਜ ਸਿੰਘ ਖ਼ਾਲਸਾ ਖਡਾਲਾ ਵਾਲਿਆਂ ਵਲੋਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪਾਠੀ ਸਿੰਘ ਪ੍ਰੇਮ ਸਿੰਘ ਬੇਈਹਾਰਾਂ ਨੇ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ 31 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕਰਦਿਆਂ ਸੰਤਾਂ ਵਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕਾਂਗਰਸ ਦੇ ਓ. ਬੀ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਕਮਲ ਚੌਹਾਨ ਟੇਢੇਵਾਲ, ਸ਼੍ਰੋ. ਅ. ਦ. ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਅਤੇ ਜਰਨੈਲ ਸਿੰਘ ਔਲਖ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਵਿਚਾਰ ਸਾਂਝੇ ਕੀਤੇ। ਵਿਸ਼ਾਲ ਕੁਸ਼ਤੀ ਦੰਗਲ ਵਿਚ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੰਗਲ ਦੌਰਾਨ ਕੁਲ 10 ਝੰਡੀ ਦੀਆਂ ਕੁਸ਼ਤੀਆਂ ਦੇ ਪਹਿਲਵਾਨਾ ਨੂੰ 15 ਲੱਖ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਰਚਰਨ ਸਿੰਘ ਬੇਈਹਾਰਾ, ਬਾਬਾ ਸੁਖਪਾਲ ਸਿੰਘ ਭੈਰੋਮਾਜਰਾ, ਬਾਬਾ ਤੇਜਵੀਰ ਸਿੰਘ ਅੰਮ੍ਰਿਤਸਰ, ਬਾਬਾ ਭੁਪਿੰਦਰ ਸਿੰਘ ਕਰਾਲੀ, ਸੰਤ ਬਲਵੀਰ ਸਿੰਘ ਦਿੱਲੀ, ਸਵਾਮੀ ਜੀ ਜਗਰਾਉਂ, ਬਾਬਾ ਦਰਸ਼ਨ ਸਿੰਘ, ਨੰ ਸੰਦੀਪ ਕਲੋਤਾ, ਬਾਬਾ ਬਲਜਿੰਦਰ ਸਿੰਘ, ਜਸਵੀਰ ਸਿੰਘ ਪ੍ਰਿੰਸੀਪਲ, ਬਾਬਾ ਦਲੀਪ ਸਿੰਘ ਰਿਵਾਲਸਰ ਸਾਹਿਬ ਤੇ ਬਾਬਾ ਬਲਜੀਤ ਸਿੰਘ ਪੀਲੀਭੀਤ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਸਰਪੰਚ ਡਾਕਟਰ ਹੈਪੀ, ਹਿੰਮਤ ਸਿੰਘ ਰਾਜਾ ਫੈਡਰੇਸ਼ਨ ਆਗੂ, ਹਰਜਿੰਦਰ ਸਿੰਘ ਭਾਉਵਾਲ, ਸਤਨਾਮ ਸਿੰਘ ਨਾਗਰਾ, ਸਰਪੰਚ ਬਖਤਾਵਰ ਸਿੰਘ ਟੱਪਰੀਆਂ, ਗੱਗੂ ਗਿੱਲ ਦੁਬਈ, ਸਤਵਿੰਦਰ ਸਿੰਘ ਐਸ. ਡੀ. ਓ., ਰਜਿੰਦਰ ਸਿੰਘ ਕੰਗ, ਐਸ. ਐੱਚ. ਓ. ਰਾਹੁਲ ਸ਼ਰਮਾ, ਐਸ. ਐੱਚ. ਓ. ਰਣਵੀਰ ਸਿੰਘ, ਨਿਰੰਜਨ ਲਹਿੜੀਆਂ, ਮਹਿੰਦਰ ਮੋਠਾਪੁਰ, ਮੇਜਰ ਡੂਮੇਵਾਲ (ਆਲ ਦੁਬਈ ਗਰੁੱਪ) ਅਮਨਦੀਪ ਸਿੰਘ ਅਬਿਆਣਾ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੌਲੀ ਮੋੜ - ਪੋਲੀਆਂ ਸੜਕ ਨੂੰ ਚੌੜਾ ਕਰਨ ਲਈ 444 ਕਰੋੜ ਰੁਪਏ ਮਨਜ਼ੂਰ - ਮੁਕੇਸ਼ ਅਗਨੀਹੋਤਰੀ ਅਗਲੀ ਖ਼ਬਰ ਵਿਧਾਇਕ ਚੱਢਾ ਦੇ ਵਿਸ਼ੇਸ਼ ਯਤਨਾਂ ਸਦਕਾ ਨੂਰਪੁਰ ਬੇਦੀ ਇਲਾਕੇ ਨੂੰ ਮਿਲੇਗਾ 30 ਬੈੱਡਾਂ ਦੇ ਨਵੇਂ ਹਸਪਤਾਲ ਦਾ ਵੱਡਾ ਤੋਹਫ਼ਾ
Ad Position 24