12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਲਾਚੌਰ ਦੀ ਧਰਤੀ ਦੇ 3 ਸਿਆਸੀ ਤੀਰ, ਨਿਸ਼ਾਨੇ ਵੱਖ-ਵੱਖ ਵਿਧਾਨ ਸਭਾ ਹਲਕੇ

ਜਾਡਲਾ, 12 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਿਆਸਤ ’ਚ ਕਈ ਵਾਰ ਇਕ ਹਲਕੇ ਦੀ ਚਰਚਾ ਉਸ ਦੀਆਂ ਆਪਣੀਆਂ ਚੋਣ ਸਰਗਰਮੀਆਂ ਕਰਕੇ ਨਹੀਂ, ਸਗੋਂ ਉੱਥੋਂ ਨਿਕਲੇ ਸਿਆਸੀ ਚਿਹਰਿਆਂ ਕਰਕੇ ਦੂਜੇ ਹਲਕਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰ ਬਲਾਚੌਰ ਵਿਧਾਨ ਸਭਾ ਹਲਕਾ ਵੀ ਅਜਿਹੇ ਹੀ ਦਿਲਚਸਪ ਸਿਆਸੀ ਦ੍ਰਿਸ਼ ਕਾਰਨ ਚਰਚਾ ਵਿਚ ਹੈ।

Ad Position 21
No active advertisement
ਅਜੀਤ ਡੈਸਕ 13-11-2026
ਜਾਡਲਾ, 12 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਿਆਸਤ ’ਚ ਕਈ ਵਾਰ ਇਕ ਹਲਕੇ ਦੀ ਚਰਚਾ ਉਸ ਦੀਆਂ ਆਪਣੀਆਂ ਚੋਣ ਸਰਗਰਮੀਆਂ ਕਰਕੇ ਨਹੀਂ, ਸਗੋਂ ਉੱਥੋਂ ਨਿਕਲੇ ਸਿਆਸੀ ਚਿਹਰਿਆਂ ਕਰਕੇ ਦੂਜੇ ਹਲਕਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰ ਬਲਾਚੌਰ ਵਿਧਾਨ ਸਭਾ ਹਲਕਾ ਵੀ ਅਜਿਹੇ ਹੀ ਦਿਲਚਸਪ ਸਿਆਸੀ ਦ੍ਰਿਸ਼ ਕਾਰਨ ਚਰਚਾ ਵਿਚ ਹੈ। ਇੱਥੋਂ ਦੀ ਧਰਤੀ ਨਾਲ ਜੁੜੇ ਤਿੰਨ ਆਗੂ ਪੰਜਾਬ ਦੇ ਤਿੰਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਇੱਕੋ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰਨਗੇ। ਇਸ ਸਿਆਸੀ ਤਸਵੀਰ ਵਿਚ ਪਹਿਲਾ ਚਿਹਰਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦਾ ਹੈ, ਜਿਨ੍ਹਾਂ ਦਾ ਪਿਛੋਕੜ ਪੋਜੇਵਾਲ ਨੇੜਲੇ ਪਿੰਡ ਰੌੜੀ ਨਾਲ ਜੁੜਿਆ ਹੈ, ਉਹ ਗੜ੍ਹਸ਼ੰਕਰ ਹਲਕੇ ਤੋਂ ਚੋਣ ਲੜਨਗੇ। ਦੂਜਾ ਚਿਹਰਾ ਬਲਾਚੌਰ ਦੀ ਮੌਜੂਦਾ ਵਿਧਾਇਕਾ ਸੰਤੋਸ਼ ਕਟਾਰੀਆ ਦਾ ਹੈ, ਜੋ ਪੋਜੇਵਾਲ ਨਾਲ ਸੰਬੰਧਤ ਹਨ ਅਤੇ ਆਪਣੇ ਹੀ ਹਲਕੇ ਤੋਂ ਮੁੜ ਚੋਣ ਮੈਦਾਨ ਵਿਚ ਉਤਰਨਗੇ। ਤੀਜਾ ਨਾਂਅ ਪਿੰਡ ਗੜ੍ਹੀ ਦੇ ਜਸਵੀਰ ਸਿੰਘ ਗੜ੍ਹੀ ਦਾ ਹੈ, ਜੋ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ ਅਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਲੜਨਗੇ। ਦਿਲਚਸਪ ਪਹਿਲੂ ਇਹ ਹੈ ਕਿ ਤਿੰਨਾਂ ਆਗੂਆਂ ਦੇ ਪਿੰਡਾਂ ਦੀ ਭੂਗੋਲਿਕ ਸਾਂਝ ਬਲਾਚੌਰ ਹਲਕੇ ਨਾਲ ਹੈ, ਪਰ ਸਿਆਸੀ ਮੈਦਾਨ ਤਿੰਨਾਂ ਦੇ ਵੱਖਰੇ ਹਨ। ਇਕ ਗੜ੍ਹਸ਼ੰਕਰ ਵਿਚ, ਦੂਜੀ ਬਲਾਚੌਰ ਵਿਚ ਤੇ ਤੀਜਾ ਚਮਕੌਰ ਸਾਹਿਬ ਵਿਚ ਵੋਟਰਾਂ ਦੀ ਕਚਹਿਰੀ ਵਿਚ ਆਪਣੀ ਸਿਆਸੀ ਪਰਖ ਕਰਵਾਏਗਾ। ਇਸ ਘਟਨਾਕ੍ਰਮ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ ਕੀ ਬਲਾਚੌਰ ਦੀ ਸਿਆਸੀ ਮਿੱਟੀ ’ਚੋਂ ਨਿਕਲੇ ਇਹ ਤਿੰਨੋਂ ਚਿਹਰੇ ਆਪਣੇ-ਆਪਣੇ ਹਲਕਿਆਂ ਵਿਚ ਜਿੱਤ ਦਾ ਇਤਿਹਾਸ ਸਿਰਜ ਸਕਣਗੇ। ਕੀ ਤਿੰਨਾਂ ਦੀ ਕਾਮਯਾਬੀ ਨਾਲ ਬਲਾਚੌਰ ਦਾ ਨਾਂਅ ਸੂਬੇ ਦੀ ਸਿਆਸਤ ਵਿਚ ਹੋਰ ਉੱਚਾ ਹੋਵੇਗਾ। ਫਿਲਹਾਲ ਤਿੰਨ ਹਲਕੇ, ਤਿੰਨ ਉਮੀਦਵਾਰ ਤੇ ਇਕੋ ਪਾਰਟੀ ਦਾ ਇਹ ਸਿਆਸੀ ਸਮੀਕਰਨ ਚੋਣਾਂ ਤੋਂ ਪਹਿਲਾਂ ਹੀ ਖਿੱਚ ਦਾ ਕੇਂਦਰ ਬਣ ਗਿਆ ਹੈ। ਪਰ ਸਿਆਸਤ ਵਿਚ ਪਿੰਡ ਦੀ ਪਛਾਣ ਤੇ ਪਾਰਟੀ ਦੀ ਟਿਕਟ ਨਾਲੋਂ ਵੱਡੀ ਪਰਖ ਵੋਟਰਾਂ ਦੀ ਮੋਹਰ ਹੁੰਦੀ ਹੈ। ਤਿੰਨਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਵੀ ਆਖ਼ਰਕਾਰ ਜਨਤਾ ਦੀ ਅਦਾਲਤ ਹੀ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਨੌਰਥ ਗੋਤ ਦੀ ਸਤੀ ਦੇ ਮੇਲਾ ਮਨਾਇਆ ਅਗਲੀ ਖ਼ਬਰ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਪ੍ਰਬੰਧਕ। ਖ਼ਾਲਸਾ ਸਕੂਲ ਵਿਖੇ ਅੰਤਰ-ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੇ ਹੈਂ...
Ad Position 24