ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਨੇ ਨੂਰਪੁਰ ਬੇਦੀ ਵਿਖੇ ਪੰਜਾਬੀ ਹੈਂਡ ਰਾਈਟਿੰਗ ਸੁਧਾਰ ਸੰਬੰਧੀ ਵਰਕਸ਼ਾਪ ਕਰਵਾਈ
ਨੂਰਪੁਰ ਬੇਦੀ, 12 ਨਵੰਬਰ (ਵਿੰਦਰ ਪਾਲ ਝਾਂਡੀਆਂ)-ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਅੰਦਰ ਲਿਖਣ ਦੀ ਕਲਾ ਤੇ ਸਿਰਜਣਾਤਮਿਕ ਰੁਚੀਆਂ ਨੂੰ ਵਿਕਸਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਖ਼ਾਸ ਤੌਰ ’ਤੇ ਪੰਜਾਬੀ ਮਾਂ-ਬੋਲੀ ਦੀ ਸੁੰਦਰ ਲਿਖਾਈ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਨ
ਨੂਰਪੁਰ ਬੇਦੀ ਵਿਖੇ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਸੰਬੰਧੀ ਨੁਕਤੇ ਦੱਸਦੇ ਹੋਏ ਅਧਿਆਪਕ ਸੋਹਣ ਲਾਲ। ਤਸਵੀਰ : ਵਿੰਦਰਪਾਲ ਝਾਂਡੀਆਂ
13-11-2026
ਨੂਰਪੁਰ ਬੇਦੀ, 12 ਨਵੰਬਰ (ਵਿੰਦਰ ਪਾਲ ਝਾਂਡੀਆਂ)-ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਅੰਦਰ ਲਿਖਣ ਦੀ ਕਲਾ ਤੇ ਸਿਰਜਣਾਤਮਿਕ ਰੁਚੀਆਂ ਨੂੰ ਵਿਕਸਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਖ਼ਾਸ ਤੌਰ ’ਤੇ ਪੰਜਾਬੀ ਮਾਂ-ਬੋਲੀ ਦੀ ਸੁੰਦਰ ਲਿਖਾਈ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਨੂਰਪੁਰ ਬੇਦੀ ਵਿਖੇ ਵਿਦਿਆਰਥੀਆਂ ਲਈ ਪੰਜਾਬੀ ਦੀ ਹੈਂਡ ਰਾਈਟਿੰਗ ਸੁਧਾਰਨ ਸੰਬੰਧੀ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਰਕਾਰੀ ਹਾਈ ਸਕੂਲ ਥਾਣਾ ਦੇ ਨੈਸ਼ਨਲ ਐਵਾਰਡੀ ਅਧਿਆਪਕ ਸੋਹਣ ਲਾਲ ਸੈਣੀਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸੁੰਦਰ ਤੇ ਪ੍ਰਭਾਵਸ਼ਾਲੀ ਲਿਖਾਈ ਕਰਨ ਦੇ ਵੱਖ-ਵੱਖ ਨੁਕਤੇ ਸਮਝਾਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੁੰਦਰ ਲਿਖਾਈ ਲਈ ਅੱਖਰਾਂ ਦੀ ਬਣਤਰ, ਉਨ੍ਹਾਂ ਦਾ ਆਕਾਰ, ਸ਼ਬਦਾਂ ਵਿਚਕਾਰ ਸਹੀ ਵਿੱਥ, ਲਾਈਨਾਂ ਦੀ ਸਿਧਾਈ ਤੇ ਲਿਖਣ ਦੀ ਰਫ਼ਤਾਰ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਥੋੜ੍ਹਾ ਸਮਾਂ ਲਿਖਣ ਦਾ ਅਭਿਆਸ ਕਰਨ ਨਾਲ ਲਿਖਾਈ ਵਿਚ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਜਲਦਬਾਜ਼ੀ ਕਰਨ ਦੀ ਬਜਾਏ ਸਾਫ਼-ਸੁਥਰੇ ਤੇ ਸਪੱਸ਼ਟ ਅੱਖਰ ਲਿਖਣ ਨੂੰ ਤਰਜੀਹ ਦੇਣ। ਵਰਕਸ਼ਾਪ ਵਿਚ ਭਾਓਵਾਲ, ਸਸਕੌਰ, ਤਖਤਗੜ੍ਹ, ਥਾਣਾ, ਮਾਣਕੂ ਮਾਜਰਾ, ਨੂਰਪੁਰ ਬੇਦੀ, ਬਜਰੂੜ ਤੇ ਰਾਏਪੁਰ ਸਮੇਤ ਲਗਪਗ ਇਕ ਦਰਜਨ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਦੀ ਪ੍ਰਧਾਨ ਸੀਮਾ ਸ਼ਰਮਾ, ਖ਼ਜ਼ਾਨਚੀ ਸੰਗੀਤਾ ਭੰਡਾਰੀ ਤੇ ਸੈਕਟਰੀ ਅਨਾਮਿਕਾ ਸ਼ਰਮਾ ਨੇ ਅਧਿਆਪਕ ਸੋਹਣ ਲਾਲ ਸੈਣੀਮਾਜਰਾ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਕੁਆਰਡੀਨੇਟਰ ਦਿਨੇਸ਼ ਕੌਸ਼ਿਕ, ਪ੍ਰਿੰਸੀਪਲ ਵਰਿੰਦਰ ਸ਼ਰਮਾ ਤਖਤਗੜ੍ਹ, ਪ੍ਰਿੰਸੀਪਲ ਅਨਿਲ ਕੁਮਾਰ, ਸੰਜੀਵ ਭਾਰਦਵਾਜ, ਅਵਿਨਾਸ਼ ਸ਼ਰਮਾ, ਸ਼ਸ਼ੀਕਾਂਤ ਚੰਦਨ, ਪ੍ਰਿੰਸੀਪਲ ਬਲਜਿੰਦਰ ਰੀਹਲ, ਸੰਜੀਵ ਭੰਡਾਰੀ, ਰਾਕੇਸ਼ ਰਾਣੀ ਆਦਿ ਹਾਜ਼ਰ ਸਨ।