23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਤਿਉਹਾਰਾਂ ਦੇ ਮੱਦੇਨਜ਼ਰ ਭੋਜਨ ਸੁਰੱਖਿਆ ਵਿਭਾਗ ਐਕਸ਼ਨ ਮੋਡ ’ ਚ ਮਿਲਾਵਟੀ ਤੇ ਅਸੁਰੱਖਿਅਤ ਖੋਆ ਬਰਫੀ, ਚਮਚਮ ਅਤੇ ਵੇਸਣ ਕਰਵਾਇਆ ਨਸ਼ਟ

ਰੂਪਨਗਰ, 22 ਸਤੰਬਰ (ਯਸ਼ਵੰਤ ਬੱਸੀ)-ਤਿਉਹਾਰਾਂ ਦੇ ਮੱਦੇਨਜਰ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆਂ ਕਰਵਾਉਣ ਲਈ ਜ਼ਿਲ੍ਹੇ ਵਿਚ ਫੂਡ ਸੇਫਟੀ ਵਿਭਾਗ ਵਲੋਂ ਸਖ਼ਤ ਨਿਗਰਾਨੀ ਅਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਰੂਪਨਗਰ ਡਾ.

Ad Position 21
No active advertisement
ਅਜੀਤ ਡੈਸਕ 23-09-2026
ਰੂਪਨਗਰ, 22 ਸਤੰਬਰ (ਯਸ਼ਵੰਤ ਬੱਸੀ)-ਤਿਉਹਾਰਾਂ ਦੇ ਮੱਦੇਨਜਰ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆਂ ਕਰਵਾਉਣ ਲਈ ਜ਼ਿਲ੍ਹੇ ਵਿਚ ਫੂਡ ਸੇਫਟੀ ਵਿਭਾਗ ਵਲੋਂ ਸਖ਼ਤ ਨਿਗਰਾਨੀ ਅਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਸਹਾਇਕ ਕਮਿਸ਼ਨਰ ਫੂਡ ਮਨਜਿੰਦਰ ਸਿੰਘ ਢਿੱਲੋਂ ਅਤੇ ਫੂਡ ਸੇਫਟੀ ਅਫ਼ਸਰ ਸ੍ਰੀਮਤੀ ਸੰਗੀਤਾ ਸਹਿਦੇਵ ਦੀ ਅਗਵਾਈ ਹੇਠ ਪਨੀਰ ਦੇ 5, ਮਿਠਾਈ ਦੇ 10 ਅਤੇ ਖਾਣ ਵਾਲੇ ਤੇਲ, ਦੇਸੀ ਘਿਓ, ਤਿਆਰ ਖਾਧ ਪਦਾਰਥ ਅਤੇ ਮਸਾਲਿਆਂ ਆਦਿ ਦੇ 35 ਸੈਂਪਲ ਲਏ ਗਏ। ਜਿਨ੍ਹਾਂ ਵਿਚੋਂ ਜਾਂਚ ਰਿਪੋਰਟਾਂ ਅਨੁਸਾਰ 6 ਸੈਂਪਲ ਮਿਆਰਾਂ ’ਤੇ ਖਰੇ ਨਹੀਂ ਉਤਰੇ, ਜਦਕਿ 14 ਸੈਂਪਲ ਮਿਆਰਾਂ ਅਨੁਸਾਰ ਠੀਕ ਪਾਏ ਗਏ ਹਨ ਅਤੇ ਬਾਕੀ ਸੈਂਪਲਾਂ ਦੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣੀਆਂ ਬਾਕੀ ਹਨ। ਇਸ ਤੋਂ ਇਲਾਵਾ ਮਿਠਾਈ ਅਤੇ ਬੇਕਰੀ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ 5 ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਸਫ਼ਾਈ ਅਤੇ ਸਵੱਛਤਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 3 ਖਾਧ ਵਿਕ੍ਰੇਤਾਵਾਂ ਦੇ ਚਲਾਨ ਵੀ ਕੀਤੇ ਗਏ। ਫੂਡ ਸੇਫਟੀ ਟੀਮ ਵਲੋਂ ਵੱਖ-ਵੱਖ ਦੁਕਾਨਾਂ ਦੀ ਜਾਂਚ ਦੌਰਾਨ ਲਗਭਗ 70 ਕਿਲੋਗ੍ਰਾਮ ਖਰਾਬ ਖੋਆ ਬਰਫ਼ੀ, 30 ਕਿਲੋਗ੍ਰਾਮ ਚਮਚਮ ਅਤੇ 20 ਕਿਲੋਗ੍ਰਾਮ ਖਰਾਬ ਬੇਸਨ ਬਰਾਮਦ ਕੀਤਾ ਗਿਆ, ਜਿਸ ਨੂੰ ਨਿਯਮਾਂ ਅਨੁਸਾਰ ਨਸ਼ਟ ਕਰਵਾਇਆ ਗਿਆ। ਇਹ ਕਾਰਵਾਈ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਭੋਜਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਸਹਾਇਕ ਕਮਿਸ਼ਨਰ ਫੂਡ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਭਾਗ ਵਲੋਂ ਭੋਜਨ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਰੋਕਣ ਲਈ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਧ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਅਹਿਮ ਮਾਮਲੇ ਵਿਚ ਵਿਭਾਗ ਵਲੋਂ ਨਿਗਰਾਨੀ ਅਤੇ ਜਾਂਚ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰੱਖੀ ਜਾਵੇਗੀ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ­­
Ad Position 22
No active advertisement
ਪਿਛਲੀ ਖ਼ਬਰ ਇਲਾਕੇ ’ ਚ ਬੰਦ ਰਕਬੇ ਦੇ ਬਾਵਜੂਦ ਹਰੇ ਭਰੇ ਜੰਗਲਾਂ ਅੰਦਰ ਬਣਾਏ ਫਾਰਮ ਹਾਊਸ ਇਲਾਕਾ ਵਾਸੀਆਂ ਅਤੇ ਜੰਗਲੀ ਜਾਨਵਰਾਂ ਲਈ ਬਣ... ਅਗਲੀ ਖ਼ਬਰ 8 ਫ਼ੀਸਦੀ ਡੀ . ਏ . ’ ਤੇ ਸਹਿਮਤੀ ਵਿਰੁੱਧ ਪੈਨਸ਼ਨਰ ਆਗੂਆਂ ਦਾ ਰੋਸ ‘18 ਫ਼ੀਸਦੀ ਡੀ.ਏ. ਦੀ ਬਜਾਏ 8 ਫ਼ੀਸਦੀ ਮੰਨਣਾ ਸਰਕਾਰ...
Ad Position 24