ਇਲਾਕੇ ’ ਚ ਬੰਦ ਰਕਬੇ ਦੇ ਬਾਵਜੂਦ ਹਰੇ ਭਰੇ ਜੰਗਲਾਂ ਅੰਦਰ ਬਣਾਏ ਫਾਰਮ ਹਾਊਸ ਇਲਾਕਾ ਵਾਸੀਆਂ ਅਤੇ ਜੰਗਲੀ ਜਾਨਵਰਾਂ ਲਈ ਬਣੇ ਪ੍ਰੇਸ਼ਾਨੀ ਦਾ ਸਬੱਬ
ਪੁਰਖਾਲੀ, 22 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜੰਗਲਾਤ ਵਿਭਾਗ ਦੀ ਲਾਪਰਵਾਹੀ ਸਦਕਾ ਇਲਾਕੇ ਦੇ ਹਰੇ ਭਰੇ ਜੰਗਲਾਂ ’ਚ ਅੰਦਰ ਪਹੁੰਚਦਾਰ ਲੋਕਾਂ ਬਣਾਏ ਫਾਰਮ ਹਾਊਸ ਇਲਾਕਾ ਵਾਸੀਆਂ ਅਤੇ ਜੰਗਲੀ ਜਾਨਵਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ। ਇਸ ਸਬੰਧੀ ਇਲਾਕਾ ਵਾਸੀਆਂ ਸੁਖਵਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ ਕਿਸਾਨ ਆਗੂ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਅਤੇ ਸਤਵੀਰ ਸਿੰਘ ਆਦਿ ਨੇ ਦੱਸਿਆ ਕਿ ਖੇਤਰ ਦੇ ਜੰਗਲਾ ਅੰਦਰ ਸੀਨੀਅਰ ਅਫ਼ਸਰਾਂ, ਸੇਵਾ ਮੁਕਤ ਸੀਨੀਅਰ ਅਫ਼ਸਰਾਂ ਦੇ ਵੀ ਫਾਰਮ ਹਨ ਅਤੇ ਹੋਰ ਰਸੂਖਦਾਰ ਲੋਕਾਂ ਦੇ ਫਾਰਮ ਹਾਊਸ ਹਨ।
ਪ
ਪਿੰਡ ਟਾਂਡਾ (ਬਰਦਾਰ) ਵਿਖੇ ਬਣਾਏ ਇੱਕ ਫਾਰਮ ਨੂੰ ਲਗਾਏ ਵੱਡੇ ਗੇਟ ਦੀ ਤਸਵੀਰ ਜੋ ਕਿ ਦੀਵਾਰਾਂ ਬਣਨ ਅਤੇ ਗੇਟ ਲੱਗਣ ਤੱਕ ਜੰਗਲਾਤ ਵਿਭਾਗ ਨੂੰ ਦਿਖਾਈ ਹੀ ਨਹੀਂ ਦਿੱਤਾ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ
23-09-2026
ਪੁਰਖਾਲੀ, 22 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਜੰਗਲਾਤ ਵਿਭਾਗ ਦੀ ਲਾਪਰਵਾਹੀ ਸਦਕਾ ਇਲਾਕੇ ਦੇ ਹਰੇ ਭਰੇ ਜੰਗਲਾਂ ’ਚ ਅੰਦਰ ਪਹੁੰਚਦਾਰ ਲੋਕਾਂ ਬਣਾਏ ਫਾਰਮ ਹਾਊਸ ਇਲਾਕਾ ਵਾਸੀਆਂ ਅਤੇ ਜੰਗਲੀ ਜਾਨਵਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ। ਇਸ ਸਬੰਧੀ ਇਲਾਕਾ ਵਾਸੀਆਂ ਸੁਖਵਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ ਕਿਸਾਨ ਆਗੂ, ਕੁਲਵੰਤ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਗੁਰਮੁਖ ਸਿੰਘ ਅਤੇ ਸਤਵੀਰ ਸਿੰਘ ਆਦਿ ਨੇ ਦੱਸਿਆ ਕਿ ਖੇਤਰ ਦੇ ਜੰਗਲਾ ਅੰਦਰ ਸੀਨੀਅਰ ਅਫ਼ਸਰਾਂ, ਸੇਵਾ ਮੁਕਤ ਸੀਨੀਅਰ ਅਫ਼ਸਰਾਂ ਦੇ ਵੀ ਫਾਰਮ ਹਨ ਅਤੇ ਹੋਰ ਰਸੂਖਦਾਰ ਲੋਕਾਂ ਦੇ ਫਾਰਮ ਹਾਊਸ ਹਨ। ਉਨ੍ਹਾਂ ਕਿਹਾ ਕਿ ਰੌਲਾ ਪੈਣ ਤੇ ਵਿਭਾਗ ਵਲੋਂ ਮਾੜੀ ਮੋਟੀ ਡੀ ਆਰ ਕੱਟ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕੋਰਟ ਕੇਸ ਕਰ ਦਿੰਦੇ ਹਨ, ਜਿਨ੍ਹਾਂ ਤੇ ਵਿਭਾਗ ਵਲੋਂ ਕੋਈ ਪਹਿਰੇਦਾਰੀ ਨਹੀਂ ਕੀਤੀ ਜਾਂਦੀ ਜਦ ਕਿ ਇਸ ਦੇ ਬਾਵਜੂਦ ਫਾਰਮ ਹਾਊਸ ਮਾਲਕਾਂ ਵਲੋਂ ਦਫ਼ਾ ਚਾਰ ਨਾਲ ਸਬੰਧਿਤ ਬੰਦ ਰਕਬੇ ’ਚ ਮਸ਼ੀਨਾਂ ਜਾਂ ਹੋਰ ਸਾਧਨਾਂ ਰਾਹੀਂ ਛੇੜਛਾੜ ਜਾਰੀ ਰੱਖੀ ਜਾਂਦੀ ਹੈ। ਕਿਉ ਕਿ ਫਾਰਮ ਹਾਊਸ ਮਾਲਕਾਂ ਵਲੋਂ ਜੰਗਲਾਂ ਨੂੰ ਲੋਹੇ ਦੇ ਜਾਲ ਲਗਾ ਕੇ ਬੰਦ ਕਰ ਦਿੱਤਾ ਹੈ, ਰਾਤ ਸਮੇਂ ਟਾਂਡਾ, ਬਰਦਾਰ ਅਤੇ ਹੋਰ ਜੰਗਲਾਂ ਚ ਬਣੇ ਫਾਰਮ ਹਾਊਸ ਵੱਡੀਆਂ ਵੱਡੀਆਂ ਸਰਚ ਲਾਈਟਾਂ ਨਾਲ ਟਿਮਟਿਮਾਉਂਦੇ ਹਨ ਅਤੇ ਚੰਡੀਗੜ੍ਹ ਨੂੰ ਵੀ ਮਾਤ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੰਗਲਾਂ ’ਚ ਜਾਲ ਲੱਗਣ ਅਤੇ ਰਾਤਾਂ ਨੂੰ ਵੱਡੀਆਂ ਲਾਈਟਾਂ ਜਗਣ ਕਾਰਨ ਜੰਗਲੀ ਜਾਨਵਰਾਂ ਨੂੰ ਜੰਗਲਾਂ ਚ ਰਹਿਣਾ ਔਖਾ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਾਵਰਕਾਮ ਵਿਭਾਗ ਦੀ ਦਰਿਆ ਦਿਲੀ ਸਦਕਾ ਦਫ਼ਾ ਚਾਰ ਅਧੀਨ ਬੰਦ ਰਕਬੇ ’ਚ ਇਨ੍ਹਾਂ ਫਾਰਮਾਂ ਨੂੰ ਬਿਜਲੀ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਪੈ ਗਈਆਂ ਅਤੇ ਦਫ਼ਾ ਚਾਰ ’ਚ ਵੱਡੇ ਬੋਰ ਹੋ ਗਏ। ਉਨ੍ਹਾਂ ਕਿਹਾ ਬਰਦਾਰ ਖੇਤਰ ਅਤੇ ਹੋਰ ਥਾਵਾਂ ਤੇ ਜੰਗਲਾਂ ਨੂੰ ਬਿਨਾਂ ਕਿਸੇ ਡਰ ਮਸ਼ੀਨਾਂ ਨਾਲ ਪੱਧਰਾ ਕੀਤਾ ਗਿਆ ਪਰ ਜੰਗਲਾਤ ਵਿਭਾਗ ਨੇ ਆਪਣੇ ਦਫ਼ਤਰਾਂ ਦੇ ਕਮਰਿਆਂ ’ਚੋਂ ਬਾਹਰ ਨਿਕਲ ਕੇ ਜੰਗਲਾਂ ਦੇ ਵਿਨਾਸ਼ ਨੂੰ ਨਹੀਂ ਰੋਕਿਆ। ਲੋਕਾਂ ਨੇ ਕਿਹਾ ਕਿ ਅਜਿਹੀਆਂ ਗਤੀਬਿਧੀਆਂ ਕਾਰਨ ਜੰਗਲੀ ਰਕਬਾ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਜੰਗਲਾਂ ਨੂੰ ਨੁਕਸਾਨ ਪੁਜਾਉਣਾ ਵਾਲੇ ਲੋਕਾਂ ਤੇ ਪੂਰਾ ਮਿਹਰਬਾਨ ਹੈ, ਪਰ ਜੇਕਰ ਕਿਸੇ ਨੇ ਆਪਣੀ ਜ਼ਮੀਨ ’ਚ ਕੋਈ ਜਾਇਜ਼ ਕੰਮ ਵੀ ਕਰਨਾ ਹੋਵੇ ਤਾਂ ਵਿਭਾਗ ਵਲੋਂ ਕਿਸਾਨਾਂ ਅਤੇ ਤਰ੍ਹਾਂ ਤਰ੍ਹਾਂ ਨੂੰ ਤਰਾਂ ਤਰਾਂ ਦੇ ਅੜਿੱਕੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਾਰਵਾਈ ਲਈ ਮੁੱਖ ਮੰਤਰੀ ਪੰਜਾਬ ਅਤੇ ਵਿਜੀਲੈਂਸ ਵਿਭਾਗ ਅਤੇ ਹੋਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕਰਨਗੇ।