22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫਾਰਮੇਸੀ ਵੀਕ ਤਹਿਤ ਕੁਇਜ਼ ਤੇ ਸਾਇਤੂਨ ਮੁਕਾਬਲੇ ਕਰਵਾਏ 35 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ

ਨੰਗਲ , 21 ਸਤੰਬਰ ( ਪ੍ਰੀਤਮ ਸਿੰਘ ਬਰਾਰੀ )- ਪੰਜਾਬ ਸਟੇਟ ਫਾਰਮੇਸੀ ਕੌਂਸਲ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ( ਪੀ . ਸੀ .

Ad Position 21
No active advertisement
ਅਜੀਤ ਡੈਸਕ 22-09-2026
ਨੰਗਲ , 21 ਸਤੰਬਰ ( ਪ੍ਰੀਤਮ ਸਿੰਘ ਬਰਾਰੀ )- ਪੰਜਾਬ ਸਟੇਟ ਫਾਰਮੇਸੀ ਕੌਂਸਲ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ( ਪੀ . ਸੀ . ਆਈ .) ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫਾਰਮੇਸੀ ਵੀਕ ਅਤੇ ਵਰਲਡ ਫਾਰਮਾਸਿਸਟ ਡੇਅ ਸਬੰਧੀ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਵਿਖੇ ਹਫ਼ਤੇ ਭਰ ਵੱਖ - ਵੱਖ ਜਾਗਰੂਕਤਾ ਤੇ ਸਿੱਖਿਆਤਮਕ ਪ੍ਰੋਗਰਾਮ ਕਰਵ ਾਏ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਕਾਲਜ ਪੱਧਰ ’ ਤੇ ਕੁਇਜ਼ ਅਤੇ ਸਾਇਤੂਨ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿਚ ਲਗਭਗ 35 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਕਾਲਜ ਦੇ ਪ੍ਰਿੰਸੀਪਲ ਡਾ . ਜਗਦੀਪ ਸਿੰਘ ਦੁਆ ਨੇ ਦੱਸਿਆ ਕਿ ਫਾਰਮੇਸੀ ਦੇ ਖੇਤਰ , ਦਵਾਈਆਂ ਦੀ ਸਹੀ ਵਰਤੋਂ ਅਤੇ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਰਾਹੀਂ ਵੱਖ - ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਕੁਇਜ਼ ਮੁਕਾਬਲੇ ਦਾ ਆਯੋਜਨ ਡਾ . ਰਾਜੇਸ਼ ਦੂਬੇਦੀ ਅਤੇ ਮੋਨਿਕਾ ਸ਼ਰਮਾ ਵਲੋਂ ਕੀਤਾ ਗਿਆ , ਜਦਕਿ ਸਾਇਤੂਨ ਮੁਕਾਬਲੇ ਸੋਨੀਆ ਦੇਵੀ ਅਤੇ ਸਤੀਸ਼ ਕੁਮਾਰੀ ਦੀ ਦੇਖ - ਰੇਖ ਹੇਠ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ 10 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਵਾਲੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਦਾ ਮੌ ਕਾ ਮਿਲੇਗਾ । ਇਸ ਮੌਕੇ ਰਾਜੇਸ਼ ਦੂਬੇਦੀ , ਰਾਜੇਸ਼ ਸਿੰਘ , ਜੋਤੀ ਪ੍ਰਕਾਸ਼ , ਮੁਹੰਮਦ ਸ਼ਾਹਬਾਜ਼ , ਐਸ਼ਵਰਿਆ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਵੇਟਲਿਫਟਿੰਗ ਮੁਕਾਬਲਿਆਂ ’ਚ ਖ਼ਾਲਸਾ ਸਕੂਲ ਦਾ ਵਧੀਆ ਪ੍ਰਦਰਸ਼ਨ
Ad Position 24