12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਰੂਪਨਗਰ ਵਿਚ ਰੋਸ ਪ੍ਰਦਰਸ਼ਨ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਬੁੱਤਾਂ ਦੀ ਸੁਰੱਖਿਆ ਲਈ ਕੈਮਰੇ ਲਗਾਉਣ ਦੀ ਮੰਗ

ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਕਥਿਤ ਬੇਅਦਬੀ ਦੇ ਰੋਸ ਵਜੋਂ ਬਾਬਾ ਸਾਹਿਬ ਡਾ.

Ad Position 21
repet_subhas-goyals [Copy P29]
ਰੋਸ ਪ੍ਰਗਟ ਕਰਨ ਮੌਕੇ ਜਾਗ੍ਰਿਤੀ ਮੰਚ ’ਤੇ ਨੁਮਾਇੰਦੇ । 12-09-2026
ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਕਥਿਤ ਬੇਅਦਬੀ ਦੇ ਰੋਸ ਵਜੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜਾਗ੍ਰਿਤੀ ਮੰਚ ਰੂਪਨਗਰ ਵਲੋਂ ਅੰਬੇਡਕਰ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਰਾਜੇਸ਼ ਕੁਮਾਰ ਬੱਗਣ ਵਲੋਂ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਰਾਜੇਸ਼ ਕੁਮਾਰ ਬੱਗਣ ਨੇ ਕਿਹਾ ਕਿ ਸੂਬੇ ਵਿਚ ਜਿੱਥੇ ਵੀ ਬਾਬਾ ਸਾਹਿਬ ਦੇ ਬੁੱਤ ਸਥਾਪਤ ਹਨ, ਉੱਥੇ ਹਾਈ ਰੈਜ਼ੋਲੂਸ਼ਨ ਕੈਮਰੇ ਲਗਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਸ਼ਰਾਰਤੀ ਅਨਸਰ ਸਮਾਜ ਵਿਚ ਫੁੱਟ ਪੈਦਾ ਨਾ ਕਰ ਸਕਣ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਲੋਕਾਂ ਨੂੰ ਬਾਬਾ ਸਾਹਿਬ ਦੇ ਦੱਸੇ ਰਸਤੇ ‘ਤੇ ਚੱਲਣ ਅਤੇ ਉਨ੍ਹਾਂ ਦੇ ਮੂਲ ਮੰਤਰ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਇਸ ਨਾਲ ਜੁੜੇ ਹੱਕਾਂ ਦੀ ਰੱਖਿਆ ਲਈ ਸਮਾਜ ਨੂੰ ਜਾਗਰੂਕ ਅਤੇ ਇੱਕਜੁੱਟ ਰਹਿਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਜਗਦੀਸ਼ ਸਿੰਘ ਹਵੇਲੀ, ਅਵਤਾਰ ਸਿੰਘ ਖਾਬੜਾ, ਹਰਮੇਸ਼ ਕੁਮਾਰ ਅੰਟਾਲ, ਭਰਤ ਵਾਲੀਆ, ਜਥੇਦਾਰ ਭਾਗ ਸਿੰਘ, ਬੱਲੀ ਬੱਗਣ, ਜਗਦੀਸ਼ ਕੁਮਾਰ ਮੱਟੂ, ਸੁਖਦੇਵ ਸਿੰਘ ਸੁਰਤਾਪੁਰੀ, ਰਣਜੀਤ ਕੁਮਾਰ ਪਾਮਾ, ਅਜੇ ਕੁਮਾਰ ਭੱਟੀ, ਕਿਸ਼ੋਰ ਕੁਮਾਰ ਫ਼ੌਜੀ, ਮੰਗਤ ਰਾਮ, ਫਕੀਰ ਚੰਦ, ਦਰਸ਼ਨ ਵਾਲੀਆ, ਗੁਰਵਿੰਦਰ ਸਿੰਘ ਗੋਲਡੀ, ਹਨੀ ਵਾਲੀਆ, ਸੁਰਜੀਤ ਸਿੰਘ ਪ੍ਰਿੰਸ, ਬੇਗੜਾ ਸਮੇਤ ਵੱਖ-ਵੱਖ ਭਾਈਚਾਰਕ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਕਾਰਕੁਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੈਂਕ ਹੜਤਾਲ ਨੇ ਰੋਕੀ ਲੋਕਾਂ ਦੀ ‘ ਨਕਦੀ ’, ਨੰਗਲ ’ ਚ ਬੈਂਕ ਤੇ ਏ . ਟੀ . ਐੱਮ . ਰਹੇ ਬੰਦ ਹੜਤਾਲ ਦੀ ਜਾਣਕਾਰੀ ਨਾ ਹੋ... ਅਗਲੀ ਖ਼ਬਰ ਹਿਮਾਚਲ ਦੀ ਸਰਸਾ ਨਦੀ ਦੇ ਪ੍ਰਦੂਸ਼ਣ ਅਤੇ ਰੂਪਨਗਰ ਵਿਖੇ ਸਤਲੁਜ ’ ਤੇ ਪੈ ਰਹੇ ਅਸਰ ਦਾ ਐੱਨ . ਜੀ . ਟੀ . ਨੇ ਲਿਆ ਨੋਟਿਸ
Ad Position 24