12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹਿਮਾਚਲ ਦੀ ਸਰਸਾ ਨਦੀ ਦੇ ਪ੍ਰਦੂਸ਼ਣ ਅਤੇ ਰੂਪਨਗਰ ਵਿਖੇ ਸਤਲੁਜ ’ ਤੇ ਪੈ ਰਹੇ ਅਸਰ ਦਾ ਐੱਨ . ਜੀ . ਟੀ . ਨੇ ਲਿਆ ਨੋਟਿਸ

ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ.

Ad Position 21
repet_subhas-goyals [Copy P29]
ਬੀਤੇ ਦਿਨ ਸਰਸਾ ਨਦੀ ਰਾਹੀਂ ਕਥਿਤ ਤੌਰ ’ਤੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਫੈਕਟਰੀਆਂ ਵਿੱਚੋਂ ਰੁੜ ਕੇ ਆਇਆ ਹੈੱਡਵਰਕਸ ਰੂਪਨਗਰ ’ਤੇ ਜਮਾ ਹੋਇਆ ਗੰਦਾ ਕਚਰਾ। 12-09-2026
ਰੂਪਨਗਰ, 11 ਸਤੰਬਰ (ਸਤਨਾਮ ਸਿੰਘ ਸੱਤੀ)-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀ ਪ੍ਰਿੰਸੀਪਲ ਬੈਂਚ ਨੇ ਹਿਮਾਚਲ ਪ੍ਰਦੇਸ਼ ਤੋਂ ਰੂਪਨਗਰ ਇਲਾਕੇ ਚ ਸਤਲੁਜ ਦਰਿਆ ਵਿਚ ਮਿਲਦੀ ਸਰਸਾ ਨਦੀ ਦੇ ਕਥਿਤ ਪ੍ਰਦੂਸ਼ਣ ਅਤੇ ਇਸ ’ਚ ਹੇਠਾਂ ਵਹਿੰਦੇ ਪਾਣੀ ਰਾਹੀਂ ਰੂਪਨਗਰ ਵਿਖੇ ਸਤਲੁਜ ਦਰਿਆ ’ਤੇ ਪੈ ਰਹੇ ਅਸਰ ਦਾ ਨੋਟਿਸ ਲਿਆ ਹੈ। ਵਾਤਾਵਰਣ ਨਿਯਮਾਂ ਦੀ ਪਾਲਣਾ ਨਾਲ ਜੁੜਿਆ ਮਹੱਤਵਪੂਰਨ ਮੁੱਦਾ ਮੰਨਦਿਆਂ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਦੱਸ ਦਈਏ ਕਿ ਨਿਊ ਚੰਡੀਗੜ੍ਹ ਦੇ ਉੱਪਰਲੇ ਪਾਸੇ ਇਹ ਨਦੀ ਹਰਿਆਣਾ ਦੇ ਕਾਫੀ ਖੇਤਰ ਵਿੱਚੋਂ ਵੀ ਨਿਕਲ ਕੇ ਆਉਂਦੀ ਹੈ ਜਿੱਥੋਂ ਜ਼ਹਰੀਲਾ ਕਚਰਾ ਇਸ ਨਦੀ ਵਿਚ ਮਿਲਦਾ ਹੈ। ਇਹ ਕਾਰਵਾਈ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵਲੋਂ ਦਾਇਰ ਅਰਜ਼ੀ ’ਤੇ ਸ਼ੁਰੂ ਹੋਈ। ਮਾਮਲੇ ਦੀ ਸੁਣਵਾਈ 9 ਸਤੰਬਰ ਨੂੰ ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਐਕਸਪਰਟ ਮੈਂਬਰ ਡਾ. ਅਫਰੋਜ਼ ਅਹਿਮਦ ਦੀ ਬੈਂਚ ਨੇ ਕੀਤੀ। ਟ੍ਰਿਬਿਊਨਲ ਨੇ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਨਿਰਧਾਰਤ ਕੀਤੀ ਹੈ। ਅਰਜ਼ੀ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਰਸਾ ਦਰਿਆ ਵਿਚ ਕੈਮੀਕਲ ਅਤੇ ਫੈਕਟਰੀਆਂ ਦਾ ਕੂੜਾ ਛੱਡੇ ਜਾਣ ਕਾਰਨ ਪਾਣੀ ਵਿੱਚੋਂ ਬਦਬੂ ਆ ਰਹੀ ਹੈ ਅਤੇ ਇਸ ਦਾ ਅਸਰ ਹੇਠਾਂ ਵੱਲ ਸਤਲੁਜ ਦਰਿਆ ਤੱਕ ਪਹੁੰਚ ਰਿਹਾ ਹੈ। ਇਸ ਨਾਲ ਦਰਿਆ ਦੇ ਵਾਤਾਵਰਣ ਅਤੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ। ਅਰਜ਼ੀ ਵਿਚ ਖਾਸ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ (ਬੀ.ਬੀ.ਐਨ.) ਉਦਯੋਗਿਕ ਖੇਤਰ ਤੋਂ ਹੋ ਰਹੇ ਕਥਿਤ ਪ੍ਰਦੂਸ਼ਣ ਦਾ ਮੁੱਦਾ ਉਠਾਇਆ ਗਿਆ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਹੈ, ਜਿੱਥੇ ਦਵਾਈਆਂ ਸਮੇਤ ਕਈ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਸਥਿਤ ਹਨ। ਦੋਸ਼ ਹੈ ਕਿ ਕੁੱਝ ਉਦਯੋਗਾਂ ਵਲੋਂ ਬਿਨਾਂ ਪੂਰੀ ਤਰ੍ਹਾਂ ਸੋਧੇ ਜਾਂ ਅਧੂਰੇ ਸੋਧੇ ਉਦਯੋਗਿਕ ਗੰਦੇ ਪਾਣੀ ਨੂੰ ਡਰੇਨੇਜ ਚੈਨਲਾਂ, ਛੋਟੇ ਦਰਿਆਵਾਂ ਅਤੇ ਹੋਰ ਜਲ ਸਰੋਤਾਂ ਰਾਹੀਂ ਸਿਰਸਾ ਦਰਿਆ ਵਿਚ ਪਹੁੰਚਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੀਵਰੇਜ ਅਤੇ ਠੋਸ ਕੂੜਾ ਕੁਦਰਤੀ ਨਾਲਿਆਂ ਵਿਚ ਸੁੱਟੇ ਜਾਣ ਕਾਰਨ ਇਸ ਦੇ ਸਤਲੁਜ ਤੱਕ ਪਹੁੰਚਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਅਰਜ਼ੀ ਵਿਚ ਬੱਦੀ ਖੇਤਰ ਦੇ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀਈਟੀਪੀ), ਭਾਵ ਸਾਂਝਾ ਉਦਯੋਗਿਕ ਗੰਦਾ ਪਾਣੀ ਸੋਧ ਅਤੇ ਸ਼ੁੱਧੀਕਰਨ ਪਲਾਂਟ, ਦੀ ਸਮਰੱਥਾ ’ਤੇ ਵੀ ਸਵਾਲ ਉਠਾਏ ਗਏ ਹਨ। ਦਾਅਵਾ ਕੀਤਾ ਗਿਆ ਹੈ ਕਿ ਪਲਾਂਟ ਦੀ ਸਮਰੱਥਾ ਨਾਕਾਫੀ ਹੋਣ ਕਾਰਨ ਉਦਯੋਗਿਕ ਗੰਦਾ ਪਾਣੀ ਬਿਨਾਂ ਉਚਿਤ ਟਰੀਟਮੈਂਟ ਦੇ ਦਰਿਆ ਵਿਚ ਪਹੁੰਚ ਰਿਹਾ ਹੈ। ਅਰਜ਼ੀ ਦੇ ਸਮਰਥਨ ਵਿਚ ਵਕੀਲ ਵਲੋਂ ਟ੍ਰਿਬਿਊਨਲ ਸਾਹਮਣੇ ਮੌਕੇ ਦੀਆਂ ਤਸਵੀਰਾਂ ਅਤੇ ਖ਼ਬਰਾਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਦਲੀਲਾਂ ਅਤੇ ਉਪਲਬਧ ਸਮਗਰੀ ’ਤੇ ਵਿਚਾਰ ਕਰਨ ਤੋਂ ਬਾਅਦ ਐਨ.ਜੀ.ਟੀ. ਨੇ ਕਿਹਾ ਕਿ ਅਰਜ਼ੀ ਵਿਚ ਵਾਤਾਵਰਣ ਨਿਯਮਾਂ ਦੀ ਪਾਲਣਾ ਨਾਲ ਜੁੜਿਆ ਮਹੱਤਵਪੂਰਨ ਮੁੱਦਾ ਉਠਾਇਆ ਗਿਆ ਹੈ। ਟ੍ਰਿਬਿਊਨਲ ਨੇ ਜਵਾਬਦਾਤਾਵਾਂ ਨੂੰ ਅਗਲੀ ਸੁਣਵਾਈ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਨੋਟਿਸ ਦੀ ਤਾਮੀਲ ਸਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਨੇ ਰੂਪਨਗਰ ਖੇਤਰ ਵਿਚ ਸਤਲੁਜ ਦਰਿਆ ਤੱਕ ਪਹੁੰਚ ਰਹੇ ਪਾਣੀ ਦੀ ਗੁਣਵੱਤਾ ਸਬੰਧੀ ਚਿੰਤਾਵਾਂ ਨੂੰ ਮੁੜ ਸਾਹਮਣੇ ਲਿਆਂਦਾ ਹੈ। ਅਰਜ਼ੀ ਰਾਹੀਂ ਹਿਮਾਚਲ ਦੇ ਉਦਯੋਗਿਕ ਖੇਤਰ ਤੋਂ ਪੰਜਾਬ ਦੇ ਹੇਠਲੇ ਦਰਿਆਈ ਤੰਤਰ ਤੱਕ ਕਥਿਤ ਪ੍ਰਦੂਸ਼ਣ ਦੇ ਰਸਤੇ ਦੀ ਰੈਗੂਲੇਟਰੀ ਜਾਂਚ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਰੂਪਨਗਰ ਵਿਚ ਰੋਸ ਪ੍ਰਦਰਸ਼ਨ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਬੁੱਤਾਂ ਦੀ ਸੁਰੱਖਿ... ਅਗਲੀ ਖ਼ਬਰ ਕਾਸੋ ਆਪ੍ਰੇਸ਼ਨ ਤਹਿਤ 10 ਐੱਫ . ਆਈ . ਆਰ . ਦਰਜ , 21 ਵਿਅਕਤੀ ਗ੍ਰਿਫ਼ਤਾਰ
Ad Position 24