11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ’ ਤੇ ਕੋਆਪ੍ਰੇਟਿਵ ਸੁਸਾਇਟੀ ਕੋਲਾਪੁਰ ਦਾ ਹੋਇਆ ਵਿਸ਼ੇਸ਼ ਸਨਮਾਨ

ਨੂਰਪੁਰ ਬੇਦੀ, 10 ਸਤੰਬਰ (ਰਾਜੇਸ਼ ਚੌਧਰੀ ਤਖਤਗੜ)-ਕਿਸਾਨਾਂ ਨੂੰ ਲੰਬੇ ਸਮੇਂ ਤੋਂ ਖਾਦ, ਬੀਜ ਅਤੇ ਹੋਰ ਖੇਤੀਬਾੜੀ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾ ਰਹੀ ਐਗਰੀਕਲਚਰ ਕੋਆਪਰੇਟਿਵ ਸੁਸਾਇਟੀ ਕੋਲਾਪੁਰ ਨੇ ਵਿੱਤੀ ਲੈਣ-ਦੇਣ ਦੇ ਮਾਮਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਵਿਭਾਗ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਸੁਸਾਇਟੀ ਵਲੋਂ ਸਹਾਇਕ ਸਰਕਾਰੀ ਅਦਾਰੇ ਕੋਆਪਰੇਟਿਵ ਬੈਂਕ ਨਾਲ ਪਿਛਲੇ 15 ਸਾਲਾਂ ਦੌਰਾਨ ਕੀਤੇ ਜਾ ਰਹੇ ਵਿੱਤੀ ਲੈਣ-ਦੇਣ ਨੂੰ 100 ਫੀਸਦੀ ਮੁਕੰਮਲ ਕਰਨ ’ਤੇ ਵਿਭਾਗ ਵਲੋਂ ਆਯੋਜਿਤ ਆਮ ਇਜਲਾਸ ਦੌਰਾਨ ਸੁਸਾਇਟੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਨੂਰਪੁਰ ਬੇਦੀ, 10 ਸਤੰਬਰ (ਰਾਜੇਸ਼ ਚੌਧਰੀ ਤਖਤਗੜ)-ਕਿਸਾਨਾਂ ਨੂੰ ਲੰਬੇ ਸਮੇਂ ਤੋਂ ਖਾਦ, ਬੀਜ ਅਤੇ ਹੋਰ ਖੇਤੀਬਾੜੀ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾ ਰਹੀ ਐਗਰੀਕਲਚਰ ਕੋਆਪਰੇਟਿਵ ਸੁਸਾਇਟੀ ਕੋਲਾਪੁਰ ਨੇ ਵਿੱਤੀ ਲੈਣ-ਦੇਣ ਦੇ ਮਾਮਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਵਿਭਾਗ ਵਿਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਸੁਸਾਇਟੀ ਵਲੋਂ ਸਹਾਇਕ ਸਰਕਾਰੀ ਅਦਾਰੇ ਕੋਆਪਰੇਟਿਵ ਬੈਂਕ ਨਾਲ ਪਿਛਲੇ 15 ਸਾਲਾਂ ਦੌਰਾਨ ਕੀਤੇ ਜਾ ਰਹੇ ਵਿੱਤੀ ਲੈਣ-ਦੇਣ ਨੂੰ 100 ਫੀਸਦੀ ਮੁਕੰਮਲ ਕਰਨ ’ਤੇ ਵਿਭਾਗ ਵਲੋਂ ਆਯੋਜਿਤ ਆਮ ਇਜਲਾਸ ਦੌਰਾਨ ਸੁਸਾਇਟੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਸੰਦੋਆ, ਭਜਨ ਸਿੰਘ ਸੰਦੋਆ ਸਮੇਤ ਹੋਰ ਮੈਂਬਰਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਉਨ੍ਹਾਂ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਆਪਰੇਟਿਵ ਬੈਂਕ ਵਲੋਂ ਸਮੇਂ-ਸਮੇਂ ’ਤੇ ਦਿੱਤੇ ਜਾਂਦੇ ਸਹਿਯੋਗ, ਮਾਰਗਦਰਸ਼ਨ ਅਤੇ ਸਰਕਾਰੀ ਨੀਤੀਆਂ ਅਨੁਸਾਰ ਕੀਤੀ ਜਾਂਦੀ ਅਗਵਾਈ ਸਦਕਾ ਸਾਡੀ ਸੁਸਾਇਟੀ ਆਪਣੇ ਵਿੱਤੀ ਲੈਣ-ਦੇਣ ਨੂੰ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਚਲਾਉਣ ਵਿਚ ਸਫਲ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਹਿਕਾਰੀ ਖੇਤਰ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸਮੀਰੋਵਾਲ ਵਿਖੇ ਕੈਂਸਰ ਜਾਗਰੂਕਤਾ ਤੇ ਸਕਰੀਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਚਤਾਮਲੀ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24