06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਪੁਰਖਾਲੀ, 6 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਆਈ. ਈ.

Ad Position 21
No active advertisement
ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਦੀਵਾਲੀ ਦੇ ਮਨਾਏ ਤਿਉਹਾਰ ਦੀ ਤਸਵੀਰ। ਤਸਵੀਰ : ਅੰਮ੍ਰਿਤਪਾਲ ਸਿੰਘ ਬੰਟੀ 07-11-2026
ਪੁਰਖਾਲੀ, 6 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਪੂਰੇ ਕੈਂਪਸ ਨੂੰ ਰੌਸ਼ਨੀ ਦੀਆਂ ਲੜੀਆਂ, ਰੰਗ-ਬਿਰੰਗੇ ਦੀਪਕਾਂ ਤੇ ਫੁੱਲਾਂ ਨਾਲ ਸਜਾਇਆ। ਡਾਇਰੈਕਟਰ ਕੈਂਪਸ ਡਾ. ਐਸ. ਐਸ. ਬਿੰਦਰਾ ਨੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਸਾਨੂੰ ਇਹ ਤਿਉਹਾਰ ਖ਼ੁਸ਼ੀ, ਪਿਆਰ ਤੇ ਆਪਸੀ ਸਾਂਝ ਨਾਲ ਮਨਾਉਣਾ ਚਾਹੀਦਾ ਹੈ, ਪਰ ਪਟਾਕਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੀਵਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਰੁਚੀ ਤੇ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਰੰਗੋਲੀ, ਮਹਿੰਦੀ ਅਤੇ ਦੀਪਕ ਸਜਾਵਟ ਦੇ ਮੁਕਾਬਲੇ ਮੁੱਖ ਆਕਰਸ਼ਣ ਰਹੇ। ਰੰਗੋਲੀ ਮੁਕਾਬਲੇ ਵਿਚ ਅਭਿਨੰਦਨ ਤੇ ਜ਼ੋਇਆ ਦੀ ਟੀਮ ਅਤੇ ਜਸਮਨਪ੍ਰੀਤ ਕੌਰ ਦੀ ਟੀਮ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮਹਿੰਦੀ ਮੁਕਾਬਲੇ ਵਿਚ ਫਾਰਮੇਸੀ ਵਿਭਾਗ ਦੀ ਹਿਮਾਂਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ, ਦੀਪਕ ਸਜਾਵਟ ਮੁਕਾਬਲੇ ਵਿਚ ਬੀ. ਬੀ. ਏ. ਦੀਆਂ ਵਿਦਿਆਰਥਣਾਂ ਅੰਜਲੀ ਤੇ ਮਾਨਸੀ ਦੀ ਟੀਮ ਨੇ ਆਪਣੀ ਨਵੀਨਤਮ ਸੋਚ ਅਤੇ ਸੁੰਦਰ ਡਿਜ਼ਾਈਨ ਰਾਹੀਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਗਰੁੱਪ ਡਾਇਰੈਕਟਰ ਅਕਾਦਮਿਕ ਨੇ ਕਿਹਾ ਕਿ ਦੀਵਾਲੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅੰਤ ਵਿਚ ਜਿੱਤ ਹਮੇਸ਼ਾ ਸਚਾਈ ਤੇ ਚੰਗਿਆਈ ਦੀ ਹੀ ਹੁੰਦੀ ਹੈ। ਇਸ ਮੌਕੇ ਡਾ. ਕੰਚਨ ਸ਼ਰਮਾ ਪ੍ਰਿੰਸੀਪਲ ਵੋਕੇਸ਼ਨਲ ਸਟੱਡੀਜ਼, ਡਾ. ਨਦੀਮ ਖਾਨ ਪਿ੍ਰੰਸੀਪਲ ਫਾਰਮੇਸੀ, ਗੁਰਪ੍ਰੀਤ ਸਿੰਘ ਪ੍ਰਿੰਸੀਪਲ ਆਰਕੀਟੈਕਚਰ, ਉਂਕਾਰ ਸਿੰਘ, ਵਿਸ਼ਾਲ ਅਰੋੜਾ ਤੇ ਭਵਨਪ੍ਰੀਤ ਕੌਰ ਸਮੇਤ ਕਾਲਜ ਦੇ ਕਈ ਅਧਿਆਪਕ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਹਲਕੇ ਵਿਚ ਵਧ ਰਿਹਾ ਹੈ ਗੈਂਗਸਟਰਵਾਦ-ਸਾਬਕਾ ਮੁੱਖ ਮੰਤਰੀ ਚੰਨੀ ਅਗਲੀ ਖ਼ਬਰ ਪਿੰਡ ਦਹੀਰਪੁਰ ਨੂੰ ਵਿਧਾਇਕ ਦਿਨੇਸ਼ ਚੱਢਾ ਵਲੋਂ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ
Ad Position 24