11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਯੁਸ਼ਮਾਨ ਆਰੋਗਿਆ ਕੇਂਦਰ ਚਤਾਮਲੀ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਮੋਰਿੰਡਾ, 10 ਸਤੰਬਰ (ਤਰਲੋਚਨ ਸਿੰਘ ਕੰਗ)-ਆਯੂਸ਼ਮਾਨ ਆਰੋਗਿਆ ਕੇਂਦਰ ਚਤਾਮਲੀ ਵਿਖੇ ਲੋਕਾਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪ੍ਰੇਮ ਯਾਦਵ ਓਪਥੈਲਮਿਕ ਅਫ਼ਸਰ ਵਲੋਂ ਲੋਕਾਂ ਦੀ ਨਜ਼ਰ ਦੀ ਜਾਂਚ ਕੀਤੀ ਅਤੇ ਅੱਖਾਂ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ਬਾਰੇ ਸਲਾਹ ਦਿੱਤੀ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੋਰਿੰਡਾ, 10 ਸਤੰਬਰ (ਤਰਲੋਚਨ ਸਿੰਘ ਕੰਗ)-ਆਯੂਸ਼ਮਾਨ ਆਰੋਗਿਆ ਕੇਂਦਰ ਚਤਾਮਲੀ ਵਿਖੇ ਲੋਕਾਂ ਦੀਆਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪ੍ਰੇਮ ਯਾਦਵ ਓਪਥੈਲਮਿਕ ਅਫ਼ਸਰ ਵਲੋਂ ਲੋਕਾਂ ਦੀ ਨਜ਼ਰ ਦੀ ਜਾਂਚ ਕੀਤੀ ਅਤੇ ਅੱਖਾਂ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ਬਾਰੇ ਸਲਾਹ ਦਿੱਤੀ। ਉਹਨਾਂ ਲੋਕਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਅੱਖਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਮੋਤੀਆਬਿੰਦ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੋਤੀਆਬਿੰਦ ਕਾਰਨ ਅੱਖ ਦਾ ਲੈਂਸ ਧੁੰਦਲਾ ਹੋ ਜਾਂਦਾ ਹੈ, ਜਿਸ ਕਾਰਨ ਨਜ਼ਰ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਕੈਂਪ ਕਾਰਨ ਘੱਟ ਨਜ਼ਰ ਵਾਲੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ। ਜਾਂਚ ਦੌਰਾਨ ਜਿਨ੍ਹਾਂ ਮਰੀਜ਼ਾਂ ਵਿਚ ਮੋਤੀਆਬਿੰਦ ਦੀ ਸਮੱਸਿਆ ਪਾਈ ਗਈ, ਉਹਨਾਂ ਨੂੰ ਅਗਲੇ ਇਲਾਜ ਅਤੇ ਆਪ੍ਰੇਸ਼ਨ ਲਈ ਐਸ.ਡੀ.ਐਚ. ਸ੍ਰੀ ਚਮਕੌਰ ਸਾਹਿਬ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਐਚ.. ਹਰਜੀਤ ਕੌਰ, ਲਖਵਿੰਦਰ ਕੌਰ ਏ.ਐਨ.ਐਮ., ਮਨਜੀਤ ਕੌਰ ਆਸ਼ਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ’ ਤੇ ਕੋਆਪ੍ਰੇਟਿਵ ਸੁਸਾਇਟੀ ਕੋਲਾਪੁਰ ਦਾ ਹੋਇਆ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਚੰਡੀਗੜ੍ਹ ਨੂੰ ਨਸ਼ਾ ਮੁਕਤ ਬਣਾਉਣ ਲਈ ਭਾਈਚਾਰਕ ਮੁਹਿੰਮ ਸ਼ੁਰੂ ਨਸ਼ਾ ਤਸਕਰ ਨਾਜਾਇਜ਼ ਕਾਰੋਬਾਰ ਛੱਡਣ, ਨਹੀਂ ਤਾਂ ਹੋਵੇਗੀ ਸਖ਼ਤ...
Ad Position 24