09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

12 ਵਾਂ ਗੁਰਮਤਿ ਸਮਾਗਮ ਸਮਾਪਤ ਕੀਰਤਨੀ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਨਾਲ ਕੀਤਾ ਨਿਹਾਲ

ਭਰਤਗੜ੍ਹ, 8 ਸਤੰਬਰ (ਜਸਬੀਰ ਸਿੰਘ ਬਾਵਾ)-ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੇ ਜਨਮ ਦਿਨ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਅੱਜ ਭਰਤਗੜ੍ਹ ਸਥਿਤ ਹੰਸਾਲੀ ਸਰ ਨਿਰਮਲ ਆਸ਼ਰਮ ਵਿਖੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਅਗਵਾਈ ’ਚ ਕਰਵਾਏ 12ਵੇਂ ਗੁਰਮਤਿ ਸਮਾਗਮ ਦੌਰਾਨ ਭਾਈ ਚੰਨਣ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਮੰਗਲ ਸਿੰਘ ਖਮਾਣੋਂ, ਬਾਬਾ ਸੁਲੱਖਣ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਲੋਧੀ ਨੇ ਸਾਥਣਾਂ ਸਮੇਤ ਸੰਗਤ ਨੂੰ ਢਾਡੀ ਵਾਰਾਂ ਸੁਣਾ ਕੇ ਸਿੱਖ ਇਤਿਹਾਸ ਨਾਲ ਜੋੜਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਗੁਰੂ ਕਾ ਲੰਗਰ ਅਤੁੱਟ ਵਰਤਿਆ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਭਰਤਗੜ੍ਹ, 8 ਸਤੰਬਰ (ਜਸਬੀਰ ਸਿੰਘ ਬਾਵਾ)-ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੇ ਜਨਮ ਦਿਨ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਅੱਜ ਭਰਤਗੜ੍ਹ ਸਥਿਤ ਹੰਸਾਲੀ ਸਰ ਨਿਰਮਲ ਆਸ਼ਰਮ ਵਿਖੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਅਗਵਾਈ ’ਚ ਕਰਵਾਏ 12ਵੇਂ ਗੁਰਮਤਿ ਸਮਾਗਮ ਦੌਰਾਨ ਭਾਈ ਚੰਨਣ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਮੰਗਲ ਸਿੰਘ ਖਮਾਣੋਂ, ਬਾਬਾ ਸੁਲੱਖਣ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਲੋਧੀ ਨੇ ਸਾਥਣਾਂ ਸਮੇਤ ਸੰਗਤ ਨੂੰ ਢਾਡੀ ਵਾਰਾਂ ਸੁਣਾ ਕੇ ਸਿੱਖ ਇਤਿਹਾਸ ਨਾਲ ਜੋੜਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸੇ ਦੌਰਾਨ ਗੁ: ਮੰਜੀ ਸਾਹਿਬ ਭਰਤਗੜ੍ਹ ਦੇ ਮੁੱਖ ਪ੍ਰਬੰਧਕ ਬਾਬਾ ਹਰਭਜਨ ਸਿੰਘ ਜੰਡ ਸਾਹਿਬ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ, ਭਰਤਗੜ੍ਹ ’ਚ 5 ਤੋਂ 8 ਸਤੰਬਰ ਤੱਕ ਹੋਣ ਵਾਲੇ ਚਾਰ ਦਿਨਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੌਮਾਂਤਰੀ ਦੰਗਲ ਲਈ ਮੁੱਖ ਪ੍ਰਬੰਧਕ ਨੰਬਰਦਾਰ ਉਜਾਗਰ ਸਿੰਘ ਨੂੰ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਨੇ ਆਰਥਿਕ ਮੱਦਦ ਸੌਂਪੀ। ਇਸ ਮੌਕੇ ਰਜਿੰਦਰ ਸਿੰਘ ਗਰੇਵਾਲ, ਸਮਾਜ ਸੇਵੀ ਸੁਨੀਲ ਕੁਮਾਰ ਗਰਗ, ਅਮਰਜੀਤ ਸਿੰਘ ਸਿੱਧੂ, ਦਿਲਬਰ ਸਿੰਘ ਭਾਓਵਾਲ, ਮਾ. ਸ਼ੇਰ ਸਿੰਘ, ਜਥੇਦਾਰ ਜਰਨੈਲ ਸਿੰਘ ਸਹੋਤਾ, ਸੁਖਦੇਵ ਸਿੰਘ ਸਿੱਧੂ, ਜਸਪਾਲ ਸਿੰਘ ਅਟਵਾਲ, ਗੁਰਨਾਮ ਸਿੰਘ ਝੱਜ, ਫੌਜੀ ਕਰਨੈਲ ਸਿੰਘ ਸਹੋਤਾ, ਪਰਮਜੀਤ ਸਿੰਘ ਅਟਵਾਲ, ਕਮਲਦੀਪ ਸਿੰਘ ਰਾਏ, ਜਿੰਦਰ ਬੈਂਸ, ਭਾਈ ਈਸ਼ਰ ਸਿੰਘ ਰਾਣਾ, ਨੰਬਰਦਾਰ ਮਨਜੀਤ ਸਿੰਘ ਬੜਾ ਪਿੰਡ, ਨੰਬਰਦਾਰ ਭਾਗ ਸਿੰਘ ਧਾਰਨੀ, ਪ੍ਰਿਤਪਾਲ ਸਿੰਘ ਰਾਣਾ, ਬੱਬੀ ਢਿੱਲੋਂ, ਇਕਬਾਲ ਸਿੰਘ ਗਿੱਲ, ਗੁਰਦੇਵ ਸਿੰਘ ਖਾਲਸਾ, ਨੰਬਰਦਾਰ ਜਸਪਾਲ ਸਿੰਘ ਖਰੋਟਾ, ਸੱਜਣ ਸਿੰਘ ਬੇਲੀ, ਜਸਪਾਲ ਸਿੰਘ ਧਾਰਨੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁੱਗਾ ਨੌਮੀ ਮੌਕੇ ਕੋਟਲਾ ਨਿਹੰਗ ਵਿਖੇ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਚਾਰ ਰੋਜ਼ਾ ਸਕੂਲ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਟੂਰਨਾਮੈਂਟ ਹੋਏ ਸਮਾਪਤ
Ad Position 24