09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚਾਰ ਰੋਜ਼ਾ ਸਕੂਲ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਟੂਰਨਾਮੈਂਟ ਹੋਏ ਸਮਾਪਤ

ਕੀਰਤਪੁਰ ਸਾਹਿਬ, 8 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਚਾਰ ਰੋਜ਼ਾ ਕੌਮੀ ਸਟਾਈਲ ਕਬੱਡੀ ਮੁਕਾਬਲੇ ਸਮਾਪਤ ਹੋ ਗਏ । ਅੰਤਿਮ ਦਿਨ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਸਿਖਾ ਅਰੋੜਾ, ਆਮ ਆਦਮੀ ਪਾਰਟੀ ਦੇ ਖੇਡ ਕੁਆਡੀਨੇਟਰ ਜਸਬੀਰ ਸਿੰਘ ਰਾਣਾ, ਕੌਂਸਲਰ ਤਲਵਿੰਦਰ ਸਿੰਘ ਬਿੱਟੂ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਕੀਰਤਪੁਰ ਸਾਹਿਬ, 8 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਚਾਰ ਰੋਜ਼ਾ ਕੌਮੀ ਸਟਾਈਲ ਕਬੱਡੀ ਮੁਕਾਬਲੇ ਸਮਾਪਤ ਹੋ ਗਏ । ਅੰਤਿਮ ਦਿਨ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਸਿਖਾ ਅਰੋੜਾ, ਆਮ ਆਦਮੀ ਪਾਰਟੀ ਦੇ ਖੇਡ ਕੁਆਡੀਨੇਟਰ ਜਸਬੀਰ ਸਿੰਘ ਰਾਣਾ, ਕੌਂਸਲਰ ਤਲਵਿੰਦਰ ਸਿੰਘ ਬਿੱਟੂ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੇ ਉਪ ਕਨਵੀਨਰ ਭੁਪਿੰਦਰ ਸਿੰਘ ਮਿੰਟੂ ਅਤੇ ਜੋਨਲ ਸਕੱਤਰ ਅਸ਼ੋਕ ਰਾਣਾ ਨੇ ਦੱਸਿਆ ਕਿ 14 ਸਾਲ ਲੜਕੇ ਵਿਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾਂ, ਭਲਾਂਣ ਨੇ ਦੂਜਾ, ਨੂਰਪੁਰ ਬੇਦੀ ਨੇ ਤੀਜਾ ਅਤੇ ਤਖਤਗੜ੍ਹ ਨੇ ਚੌਥਾ ਸਥਾਨ ਹਾਸਲ ਕੀਤਾ । 17 ਸਾਲ ਉਮਰ ਵਰਗ ਲੜਕੇ ਵਿਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾਂ ਭਲਾਨ ਨੇ ਦੂਜਾ, ਤਖਤਗੜ੍ਹ ਨੇ ਤੀਜਾ ਅਤੇ ਨੂਰਪੁਰ ਬੇਦੀ ਨੇ ਚੌਥਾ ਸਥਾਨ ਹਾਸਿਲ ਕੀਤਾ। 19 ਸਾਲ ਉਮਰ ਵਰਗ ਵਿਚ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਤਖਤਗੜ੍ਹ ਨੇ ਦੂਜਾ, ਭਲਾਨ ਨੇ ਤੀਜਾ ਅਤੇ ਨੰਗਲ ਨੇ ਚੌਥਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਕੁਲਦੀਪ ਸਿੰਘ ਕਾਲਾ, ਗੁਰ ਪ੍ਰਤਾਪ ਸਿੰਘ, ਸੁਖਪ੍ਰੀਤ ਸਿੰਘ, ਦਲਜੀਤ ਸਿੰਘ ਬੀ.ਬੀ.ਐਮ.ਬੀ., ਅਸ਼ਵਨੀ ਕੁਮਾਰ ਅਮਰੀਕ ਸਿੰਘ ਰਾਮ ਕੁਮਾਰ ਸੁਰਜੀਤ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਲਾਡੀ, ਯਾਦਵਿੰਦਰ ਸਿੰਘ, ਪੁਸ਼ਪਾ ਦੇਵੀ, ਹਰਿੰਦਰ ਪਾਲ ਕੌਰ ਆਦਿ ਨੇ ਸੇਵਾਵਾਂ ਨਿਭਾਈਆਂ।
Ad Position 22
No active advertisement
ਪਿਛਲੀ ਖ਼ਬਰ 12 ਵਾਂ ਗੁਰਮਤਿ ਸਮਾਗਮ ਸਮਾਪਤ ਕੀਰਤਨੀ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਨਾਲ ਕੀਤਾ ਨਿਹਾਲ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਚ ਮਿਸਲ ਸਤਲੁਜ ਨੂੰ ਮਿਲੀ ਨੌਜਵਾਨਾਂ ਦੀ ਹਮਾਇਤ
Ad Position 24