ਗੁੱਗਾ ਨੌਮੀ ਮੌਕੇ ਕੋਟਲਾ ਨਿਹੰਗ ਵਿਖੇ ਸਾਲਾਨਾ ਮੇਲਾ ਕਰਵਾਇਆ
ਰੂਪਨਗਰ, 8 ਸਤੰਬਰ (ਸਤਨਾਮ ਸਿੰਘ ਸੱਤੀ)-ਗੁੱਗਾ ਨੌਮੀ ਦੇ ਤਿਉਹਾਰ ਮੌਕੇ ਪਿੰਡ ਕੋਟਲਾ ਨਿਹੰਗ ਵਿਖੇ ਗੁੱਗਾ ਜ਼ਾਹਿਰ ਪੀਰ ਜੀ ਦਾ ਸਾਲਾਨਾ ਧਾਰਮਿਕ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁੱਗਾ ਮਾੜੀ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ।
ਰੂਪਨਗਰ, 8 ਸਤੰਬਰ (ਸਤਨਾਮ ਸਿੰਘ ਸੱਤੀ)-ਗੁੱਗਾ ਨੌਮੀ ਦੇ ਤਿਉਹਾਰ ਮੌਕੇ ਪਿੰਡ ਕੋਟਲਾ ਨਿਹੰਗ ਵਿਖੇ ਗੁੱਗਾ ਜ਼ਾਹਿਰ ਪੀਰ ਜੀ ਦਾ ਸਾਲਾਨਾ ਧਾਰਮਿਕ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁੱਗਾ ਮਾੜੀ ਵਿਖੇ ਮੱਥਾ ਟੇਕ ਕੇ ਅਰਦਾਸ ਕੀਤੀ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਭਗਤ ਚਰਨ ਸਿੰਘ ਵਲੋਂ ਨਿਭਾਈ ਗਈ। ਦਰਸ਼ਨ ਸਿੰਘ ਮਾਜਰੀ ਵਾਲਿਆਂ ਨੇ ਗੁੱਗਾ ਜਾਹਰ ਪੀਰ ਜੀ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਮੇਲੇ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਬਲਾਕ ਸੰਮਤੀ ਮੋਰਿੰਡਾ ਦੇ ਵਾਈਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ, ਬਲਾਕ ਸੰਮਤੀ ਦੇ ਸਾਬਕਾ ਮੈਂਬਰ ਨਰਿੰਦਰ ਸਿੰਘ ਟਾਂਕ, ਗੁੱਗਾ ਜਾਹਰ ਪੀਰ ਕਮੇਟੀ ਕੋਟਲਾ ਨਿਹੰਗ ਦੇ ਅਹੁਦੇਦਾਰ ਜਸਵਿੰਦਰ ਸਿੰਘ, ਗੁਰਮੀਤ ਸਿੰਘ, ਵਿਨੋਦ ਕੁਮਾਰ ਟੀਨੂੰ, ਸ਼ੇਰ ਸਿੰਘ, ਸੁਰਮੁੱਖ ਸਿੰਘ, ਮੋਹਨ ਸਿੰਘ, ਸਰਬਣ ਸਿੰਘ, ਲਖਵੀਰ ਸਿੰਘ ਲੱਖਾ, ਬਲਵੀਰ ਸਿੰਘ, ਸੱਜਣ ਸਿੰਘ, ਸੁਰਜੀਤ ਸਿੰਘ, ਰਾਜੂ ਬਾਈ, ਬਿਕਰਮਜੀਤ ਸਿੰਘ ਲਾਲੀ, ਪੰਚ ਐਡਵੋਕੇਟ ਬਰਿੰਦਰ ਸਿੰਘ, ਬਿਕਰਮ ਸਿੰਘ ਵਿੱਕੀ, ਸਾਬਕਾ ਸਰਪੰਚ ਗੁਰਮੇਲ ਸਿੰਘ ਟੱਪਰੀਆਂ, ਪਿਆਰਾ ਸਿੰਘ ਟੱਪਰੀਆਂ ਅਤੇ ਜਰਨੈਲ ਟੱਪਰੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਅਤੇ ਪਿੰਡ ਵਾਸੀ ਹਾਜ਼ਰ ਸਨ।