ਕਸਬਾ ਬੇਲਾ ਤੋਂ ਦੂਜੀ ਕਾਂਵੜ ਯਾਤਰਾ ਤੇ ਸ਼ਿਵ ਭਗਤਾਂ ਦਾ ਜਥਾ ਹਰਿਦੁਆਰ ਲਈ ਰਵਾਨਾ
ਬੇਲਾ, 9 ਅਗਸਤ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ਿਵ ਭਗਤਾਂ ਦਾ ਜਥਾ ਦੂਜੀ ਕਾਂਵੜ ਯਾਤਰਾ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਸ਼ਿਵ ਭਗਤਾਂ ਵਲੋਂ ਹਰਿਦੁਆਰ ਤੋਂ ਪਵਿੱਤਰ ਗੰਗਾ-ਜਲ ਲਿਆ ਕੇ ਸ਼ਿਵ ਮੰਦਿਰ ਬੇਲਾ ਵਿਚ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤਾ ਜਾਵੇਗਾ।
ਬੇਲਾ, 9 ਅਗਸਤ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ਿਵ ਭਗਤਾਂ ਦਾ ਜਥਾ ਦੂਜੀ ਕਾਂਵੜ ਯਾਤਰਾ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਸ਼ਿਵ ਭਗਤਾਂ ਵਲੋਂ ਹਰਿਦੁਆਰ ਤੋਂ ਪਵਿੱਤਰ ਗੰਗਾ-ਜਲ ਲਿਆ ਕੇ ਸ਼ਿਵ ਮੰਦਿਰ ਬੇਲਾ ਵਿਚ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤਾ ਜਾਵੇਗਾ। ਇਸ ਮੌਕੇ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਾਜੀਵ ਬਾਂਸਲ, ਵਲੋਂ ਯਾਤਰਾ ਨੂੰ ਰਵਾਨਾ ਕਰਦੇ ਹੋਏ ਸ਼ਿਵ ਭਗਤਾਂ ਨੂੰ ਜ਼ਾਬਤੇ ਵਿਚ ਰਹਿ ਕੇ ਯਾਤਰਾ ਕਰਨ ਲਈ ਪ੍ਰੇਰਿਤ ਕੀਤਾ। ਮੰਦਿਰ ਦੇ ਸੇਵਾਦਾਰ ਸੋਹਣ ਲਾਲ ਗਿਰੀ ਵਲੋਂ ਯਾਤਰਾ ਸੁਖ ਸ਼ਾਂਤੀ ਨਾਲ ਸੰਪੂਰਨ ਕਰਨ ਲਈ ਅਰਦਾਸ ਕੀਤੀ ਗਈ । ਕਾਂਵੜੀਏ ‘’ਬੰਮ ਬੰਮ ਭੋਲੇ” ਅਤੇ ‘’ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਯਾਤਰਾ ‘ਤੇ ਰਵਾਨਾ ਹੋਏ। ਸ਼ਿਵ ਭਗਤਾਂ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਰਵੀ ਗਿਰੀ, ਵਿਕਰਾਂਤ ਠਾਕੁਰ, ਸੁਧੀਰ ਗੋਇਲ, ਸੌਰਵ ਗੋਇਲ, ਅਸ਼ੋਕ ਕੁਮਾਰ ਸ਼ੋਕੀ, ਕਰਮਜੀਤ ਸਿੰਘ, ਪ੍ਰਿੰਸ ਜੈਨ, ਗੁਰਜੀਤ ਗਿੱਟੂ, ਅਜੇ ਬਾਂਸਲ, ਸਤੀਸ਼ ਠਾਕੁਰ, ਚੰਨਾ ਭੱਟੀ , ਕਾਲਾ, ਹਿਮੇਸ਼ ਗਰਗ, ਗੋਲੂ, ਬੋਬੀ ਆਰੇਵਾਲਾ, ਅਰਸ਼, ਕੁਨਾਲ ਹਰਜਿੰਦਰ ਸਿੰਘ, ਹਿਮਾਂਸ਼ੂ ਸਮੇਤ ਹੋਰ ਸ਼ਿਵ ਭਗਤ ਵੀ ਹਾਜ਼ਰ ਸਨ।