10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜੱਟਪੁਰ ਵਿਖੇ ਔਰਤਾਂ ਤੇ ਮੁਟਿਆਰਾਂ ਨੇ ਮਿਲ ਕੇ ਮਨਾਇਆ ਤੀਜ ਦਾ ਤਿਉਹਾਰ

ਨੂਰਪੁਰ ਬੇਦੀ, 9 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੁੜਿਆ ਤੀਜ ਦਾ ਤਿਉਹਾਰ ਪਿੰਡ ਜੱਟਪੁਰ ਵਿਖੇ ਪਿੰਡ ਦੀਆਂ ਸਮੂਹ ਔਰਤਾਂ ਤੇ ਮੁਟਿਆਰਾਂ ਵਲੋਂ ਬੜੀ ਧੂਮਧਾਮ, ਉਤਸ਼ਾਹ ਤੇ ਚਾਵਾਂ ਨਾਲ ਮਨਾਇਆ। ਇਸ ਮੌਕੇ ਪਿੰਡ ਦੀਆਂ ਗਲੀਆਂ ਤੇ ਸੱਥਾਂ ਵਿਚ ਤੀਆਂ ਦੀਆਂ ਰੌਣਕਾਂ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 10-08-2026
ਨੂਰਪੁਰ ਬੇਦੀ, 9 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੁੜਿਆ ਤੀਜ ਦਾ ਤਿਉਹਾਰ ਪਿੰਡ ਜੱਟਪੁਰ ਵਿਖੇ ਪਿੰਡ ਦੀਆਂ ਸਮੂਹ ਔਰਤਾਂ ਤੇ ਮੁਟਿਆਰਾਂ ਵਲੋਂ ਬੜੀ ਧੂਮਧਾਮ, ਉਤਸ਼ਾਹ ਤੇ ਚਾਵਾਂ ਨਾਲ ਮਨਾਇਆ। ਇਸ ਮੌਕੇ ਪਿੰਡ ਦੀਆਂ ਗਲੀਆਂ ਤੇ ਸੱਥਾਂ ਵਿਚ ਤੀਆਂ ਦੀਆਂ ਰੌਣਕਾਂ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਔਰਤਾਂ ਨੇ ਰਵਾਇਤੀ ਪਹਿਰਾਵਿਆਂ ਵਿਚ ਸਜ-ਧਜ ਕੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਵਿਰਸੇ ਦੇ ਰੰਗ ਬਿਖੇਰੇ। ਸਮਾਗਮ ਦੌਰਾਨ ਚਰਖੇ ਕੱਤੇ ਗਏ, ਪੀਂਘਾਂ ਪਾਈਆਂ ਗਈਆਂ ਅਤੇ ਗਿੱਧੇ ਦੀਆਂ ਧਮਾਲਾਂ ਨਾਲ ਮਾਹੌਲ ਖ਼ੁਸ਼ੀਆਂ ਵਿਚ ਰੰਗਿਆ। ਮੁਟਿਆਰਾਂ ਤੇ ਔਰਤਾਂ ਨੇ ਪੰਜਾਬੀ ਬੋਲੀਆਂ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੀਂਘਾਂ ‘ਤੇ ਝੂਟਦੀਆਂ ਮੁਟਿਆਰਾਂ ਅਤੇ ਗਿੱਧੇ ਦੀਆਂ ਤਾਲਾਂ ਨੇ ਮਾਨੋ ਪਿੰਡ ਦੇ ਵਿਹੜੇ ਨੂੰ ਪੰਜਾਬੀ ਸਭਿਆਚਾਰ ਦੀ ਜਿਉਂਦੀ ਤਸਵੀਰ ਬਣਾ ਦਿੱਤਾ। ਤੀਆਂ ਦੇ ਇਸ ਸਮਾਗਮ ਨੇ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਸੁੰਦਰ ਸੁਨੇਹਾ ਵੀ ਦਿੱਤਾ। ਸਰਪੰਚ ਜਸਪਾਲ ਕੌਰ ਨੇ ਕਿਹਾ ਕਿ ਤੀਜ ਦਾ ਤਿਉਹਾਰ ਪੰਜਾਬੀ ਸਭਿਆਚਾਰ ਦੀ ਅਨਮੋਲ ਵਿਰਾਸਤ ਹੈ, ਜਿਸ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਗੁਰਿੰਦਰ ਕੌਰ, ਪੂਜਾ ਰਾਣੀ, ਮਨਦੀਪ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਰੋਜ਼ੀ , ਜਸਬੀਰ ਕੌਰ, ਰਵਨੀਤ ਕੌਰ, ਬਿੰਦਰ, ਕੁਲਵੰਤ, ਭੋਲਾ, ਕੋਮਲ, ਮਨਰੀਤ ਕੌਰ, ਸਰਬਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬਾ ਬੇਲਾ ਤੋਂ ਦੂਜੀ ਕਾਂਵੜ ਯਾਤਰਾ ਤੇ ਸ਼ਿਵ ਭਗਤਾਂ ਦਾ ਜਥਾ ਹਰਿਦੁਆਰ ਲਈ ਰਵਾਨਾ ਅਗਲੀ ਖ਼ਬਰ ਬੱਚਿਆਂ ਨੇ ਤੀਆਂ ਦਾ ਤਿਉਹਾਰ ਕਵਿਤਾ ਉਤਸਵ ਵਜੋਂ ਮਨਾਇਆ
Ad Position 24