ਪਿੰਡ ਟਿੱਬਾ ਨੰਗਲ ’ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ
ਨੂਰਪੁਰ ਬੇਦੀ, 13 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਟਿੱਬਾ ਨੰਗਲ ਵਲੋਂ ਸਭਾ ਦੇ ਸਕੱਤਰ ਪ੍ਰਸ਼ੋਤਮ ਲਾਲ ਦੀ ਅਗਵਾਈ ਵਿਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ। ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਦਰਸ਼ਨ ਲਾਲ ਤੇ ਸਕੱਤਰ ਪ੍ਰਸ਼ੋਤਮ ਲਾਲ ਨੇ ਹੋਰ ਸਭਾ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 4 ਲੱਖ 60 ਹਜ਼ਾਰ 590 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ 105 ਦੁੱਧ ਉਤਪਾਦਕਾਂ ਮੈਂਬਰਾਂ ਨੂੰ ਤਕਸੀਮ ਕੀਤਾ।
ਨੂਰਪੁਰ ਬੇਦੀ, 13 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਟਿੱਬਾ ਨੰਗਲ ਵਲੋਂ ਸਭਾ ਦੇ ਸਕੱਤਰ ਪ੍ਰਸ਼ੋਤਮ ਲਾਲ ਦੀ ਅਗਵਾਈ ਵਿਚ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ। ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਦਰਸ਼ਨ ਲਾਲ ਤੇ ਸਕੱਤਰ ਪ੍ਰਸ਼ੋਤਮ ਲਾਲ ਨੇ ਹੋਰ ਸਭਾ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 4 ਲੱਖ 60 ਹਜ਼ਾਰ 590 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ 105 ਦੁੱਧ ਉਤਪਾਦਕਾਂ ਮੈਂਬਰਾਂ ਨੂੰ ਤਕਸੀਮ ਕੀਤਾ। ਇਸ ਮੌਕੇ ਉਨ੍ਹਾਂ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਦੱਸਿਆ ਤੇ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਫਾਰਮਿੰਗ ਇੱਕ ਲਾਹੇਵੰਦ ਕਿੱਤਾ ਹੈ ਇਸ ਕਿੱਤੇ ਨੂੰ ਵੱਧ ਵੱਧ ਅਪਣਾ ਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ। ਸਭਾ ਦੇ ਸਕੱਤਰ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ’ਚ ਪਹਿਲਾਂ ਸਥਾਨ ਹਰਵਿੰਦਰ ਕੁਮਾਰ ਬਿੰਦੂ, ਦੂਸਰਾ ਪ੍ਰਧਾਨ ਦਰਸ਼ਨ ਲਾਲ, ਜਦਕਿ ਰੋਸ਼ਨ ਲਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਸਕੱਤਰ ਪ੍ਰਸ਼ੋਤਮ ਲਾਲ, ਪ੍ਰਧਾਨ ਦਰਸ਼ਨ ਲਾਲ, ਮੀਤ ਪ੍ਰਧਾਨ ਰਮੇਸ਼ ਚੰਦ, ਮੋਹਣ ਲਾਲ, ਦਰਸ਼ਨ ਲਾਲ, ਸੁਨੀਤਾ ਦੇਵੀ , ਗੁਰਮੇਲ ਕੌਰ, ਰਣਵੀਰ ਕੁਮਾਰ, ਪ੍ਰੇਮ ਚੰਦ, ਅਮਰ ਕੁਮਾਰ ਸਮੇਤ ਕਾਫ਼ੀ ਗਿਣਤੀ ਦੁੱਧ ਉਤਪਾਦਕ ਹਾਜ਼ਰ ਸਨ।