ਘਨੌਲੀ ਵਿਖੇ ਸਾਲਾਨਾ ਹੋਣ ਵਾਲੇ ਛਿੰਝ ਮੇਲੇ ਦਾ ਪੋਸਟਰ ਜਾਰੀ
ਘਨੌਲੀ, 9 ਅਗਸਤ (ਜਸਵੀਰ ਸਿੰਘ ਸੈਣੀ)-ਗ੍ਰਾਮ ਪੰਚਾਇਤ ਤੇ ਦੰਗਲ ਕਮੇਟੀ ਘਨੌਲੀ ਵਲੋਂ ਪਿੰਡ ਵਾਸੀਆਂ ਇਲਾਕਾ ਵਾਸੀਆਂ ਤੇ ਐਨ. ਆਰ.
ਘਨੌਲੀ, 9 ਅਗਸਤ (ਜਸਵੀਰ ਸਿੰਘ ਸੈਣੀ)-ਗ੍ਰਾਮ ਪੰਚਾਇਤ ਤੇ ਦੰਗਲ ਕਮੇਟੀ ਘਨੌਲੀ ਵਲੋਂ ਪਿੰਡ ਵਾਸੀਆਂ ਇਲਾਕਾ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੇ ਸਾਲਾਨਾ ਧਾਰਮਿਕ ਸਮਾਗਮਾਂ ਨੂੰ ਲੈ ਕੇ ਸਾਲਾਨਾ ਛਿੰਝ ਮੇਲਾ 23 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਮੈਦਾਨ ਵਿਖੇ ਹੋ ਰਿਹਾ ਹੈ। ਇਸ ਸੰਬੰਧੀ ਘਨੌਲੀ ਦੇ ਸਰਪੰਚ ਕੁਲਦੀਪ ਸਿੰਘ ਜੇ. ਈ. ਤੇ ਸਰਪੰਚ ਮੰਗਤ ਸਿੰਘ ਦਸਮੇਸ਼ ਨਗਰ ਤੇ ਦੰਗਲ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸੋਨੂੰ ਨੇ ਦੱਸਿਆ ਕਿ ਸਾਲਾਨਾ ਛਿੰਝ ਮੇਲੇ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਉਥੇ ਹੀ 22 ਸਤੰਬਰ ਨੂੰ ਮੱਥਾ ਟੇਕਣ ਦੀ ਰਸਮ ਉਪਰੰਤ ਛੋਟੇ ਬੱਚਿਆਂ ਦੇ ਘੋਲ ਕਰਵਾਏ ਜਾਣਗੇ ਤੇ ਉਥੇ ਹੀ 23 ਸਤੰਬਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਘੋਲ ਦੰਗਲ ਦੌਰਾਨ ਨਾਮੀ ਪਹਿਲਵਾਨ ਆਪਣਾ ਜੋਹਰ ਦਿਖਾਉਣਗੇ ਸਿਰਫ਼ ਸੱਦੇ ਪੱਤਰ ਵਾਲੇ ਪਹਿਲਵਾਨਾਂ ਦੇ ਘੋਲ ਕਰਵਾਏ ਜਾ ਰਹੇ ਹਨ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਜੇ. ਈ. ਘਨੌਲੀ, ਸਰਪੰਚ ਮੰਗਤ ਸਿੰਘ ਦਸਮੇਸ਼ ਨਗਰ, ਦੰਗਲ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸੋਨੂੰ, ਹਰ ਫੂਲ ਸਿੰਘ, ਬਲਾਕ ਸੰਮਤੀ ਮੈਂਬਰ ਸੰਦੀਪ ਪਰਜਾਪਤ, ਪੰਚ ਨਰਿੰਦਰ ਸਿੰਘ ਰਾਜੂ, ਪੰਚ ਪ੍ਰਦੀਪ ਸਿੰਘ ਸੈਣੀ, ਪੰਚ ਤਰਲੋਚਨ ਸਿੰਘ ਧੀਮਾਨ, ਪੰਚ ਮਨਜੀਤ ਸਿੰਘ ਪਿੰਕਾ, ਗੁਰਪ੍ਰੀਤ ਸਿੰਘ ਕਾਬੜਵਾਲ, ਰੇਸ਼ਮ ਸਿੰਘ, ਹਰੀ ਸਿੰਘ,ਗੁਰਚਰਨ ਸਿੰਘ ਚੰਨੀ, ਹਰਪ੍ਰੀਤ ਸਿੰਘ ਗੋਲੀਆਂ, ਚਰਨਜੀਤ ਸਿੰਘ, ਤਜਿੰਦਰ ਸਿੰਘ ਤੇਜੀ, ਸੁਖਦੇਵ ਸਿੰਘ ਸੁੱਖਾ, ਨੰਦ ਸਿੰਘ, ਸੁਰਜੀਤ ਸਿੰਘ ਬਿੱਲਾ, ਬਹਾਦਰ ਸਿੰਘ ਝੱਜ, ਦਵਿੰਦਰ ਕੁਮਾਰ, ਜਸਵਿੰਦਰ ਸਿੰਘ, ਜਸਵੀਰ ਸਿੰਘ, ਦੀਪ ਸਿੰਘ, ਹੋਰ ਪਤਵੰਤੇ ਸੱਜਣ ਹਾਜ਼ਰ ਸਨ।