19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੁਖਦੇਵ ਸਿੰਘ ਖ਼ਾਨਪੁਰ ਅਤੇ ਪ੍ਰਸਿੱਧ ਬਿਲਡਰ ਬਲਜਿੰਦਰ ਪਾਲ ਸਿੰਘ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 01-03-2026
ਢੇਰ, 28 ਫਰਵਰੀ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਸਮਾਜ ਸੇਵੀ ਸਰਦਾਰ ਸੁਖਦੇਵ ਸਿੰਘ ਸਰਪੰਚ ਪਿੰਡ ਖ਼ਾਨਪੁਰ ਜਿਨ੍ਹਾਂ ਨੇ ਆਪਣੇ ਪਿੰਡ ਦੇ ਲਈ ਵੱਖ-ਵੱਖ ਪ੍ਰੋਜੈਕਟਾਂ ਨੂੰ ਕੀਮਤੀ ਜ਼ਮੀਨ ਦਾਨ ਵਜੋਂ ਦਿੱਤੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਪੰਡਿਤ ਚੰਦਰਸ਼ੇਖਰ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਗੰਭੀਰਪੁਰ ਵਲੋਂ ਉਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਤਰ੍ਹਾਂ ਇਲਾਕੇ ਦੇ ਪ੍ਰਸਿੱਧ ਬਿਲਡਰ ਅਤੇ ਸਮਾਜ ਸੇਵੀ ਬਲਜਿੰਦਰ ਪਾਲ ਸਿੰਘ ਪਿੰਡ ਢਾਹੇ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਹ ਸਨਮਾਨ ਐਨ.ਆਰ.ਆਈ. ਸਮਾਜ ਸੇਵੀ ਤਜਿੰਦਰ ਸਿੰਘ ਭੱਠਲ ਮਾਲਕ ਪਰਲਜ ਗਰੀਨ ਹੋਟਲ ਸੂਰੇਵਾਲ ਅਤੇ ਕਲੱਬ ਦੇ ਮੈਂਬਰਾਂ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਹਾਜ਼ਰ ਕਲੱਬ ਮੈਂਬਰਾਂ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਤਜਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਾਨੂੰ ਅਜਿਹੇ ਇਨਸਾਨਾਂ ਤੇ ਮਾਣ ਹੈ ਜੋ ਇਨਸਾਨ ਹਮੇਸ਼ਾ ਹੀ ਲੋਕਾਂ ਅਤੇ ਸਮਾਜ ਦੀ ਬਿਹਤਰੀ ਦੇ ਲਈ ਕੰਮ ਕਰਦੇ ਹਨ ਉਨ੍ਹਾਂ ਕਿਹਾ ਕਿ ਕਲੱਬ ਵਲੋਂ ਕਰਵਾਇਆ ਗਿਆ, ਇਹ ਉਪਰਾਲਾ ਬਹੁਤ ਹੀ ਸੁਲਘਾਯੋਗ ਹੈ ਜਿਸ ਦੇ ਨਾਲ ਹੋਰ ਲੋਕਾਂ ਨੂੰ ਵੀ ਵਧੀਆ ਕੰਮ ਕਰਨ ਦਾ ਉਤਸ਼ਾਹ ਮਿਲੇਗਾ | ਇਸ ਤਰ੍ਹਾਂ ਇਸ ਸਮਾਗਮ ਦੌਰਾਨ ਏ.ਐੱਸ.ਆਈ. ਯਾਦਵਿੰਦਰ ਸਿੰਘ ਪਿੰਡ ਗੰਭੀਰਪੁਰ, ਸਟੇਟ ਅਵਾਰਡੀ ਮਾਸਟਰ ਕਮਲ ਸਹਿਗਲ, ਸਟੇਟ ਅਵਾਰਡੀ ਮਾਸਟਰ ਹਰੀਸ਼ਚੰਦਰ ਨਿੱਕੂਵਾਲ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਪੰਜਾਬੀ ਲੋਕ ਗਾਇਕ ਸੁਰਜੀਤ ਮਾਧੋਪੁਰੀ ਨੇ ਕੌਮਾਂਤਰੀ ਪੱਧਰ 'ਤੇ ਪੰਜਾਬੀਅਤ ਦਾ ਮਾਣ ਵਧਾਇਆ-ਸ਼ਮਸ਼ੇਰ ਸੰਧੂ... ਅਗਲੀ ਖ਼ਬਰ ਹੋਲਾ ਮਹੱਲਾ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਆਰੰਭ <br/>
Ad Position 24