19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪ੍ਰਵਾਸੀ ਪੰਜਾਬੀ ਲੋਕ ਗਾਇਕ ਸੁਰਜੀਤ ਮਾਧੋਪੁਰੀ ਨੇ ਕੌਮਾਂਤਰੀ ਪੱਧਰ 'ਤੇ ਪੰਜਾਬੀਅਤ ਦਾ ਮਾਣ ਵਧਾਇਆ-ਸ਼ਮਸ਼ੇਰ ਸੰਧੂ <br/>

Ad Position 21
No active advertisement
ਪਿੰਡ ਮਾਧੋਪੁਰ ਵਿਖੇ ਹੋਏ ਸਮਾਗਮ ਦੌਰਾਨ ਪ੍ਰਵਾਸੀ ਲੋਕ ਗਾਇਕ ਸੁਰਜੀਤ ਮਾਧੋਪੁਰੀ, ਗੀਤਕਾਰ ਸ਼ਮਸ਼ੇਰ ਸੰਧੂ ਨਾਲ | ਤਸਵੀਰ: ਢੀਂਡਸਾ <br/> 01-03-2026
ਨੂਰਪੁਰ ਬੇਦੀ, 28 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪ੍ਰਵਾਸੀ ਪੰਜਾਬੀ ਲੋਕ ਗਾਇਕ ਸੁਰਜੀਤ ਮਾਧੋਪੁਰੀ ਨੇ ਕੌਮਾਂਤਰੀ ਪੱਧਰ ਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ | ਇਹ ਪ੍ਰਗਟਾਵਾ ਉੱਘੇ ਪੰਜਾਬੀ ਗੀਤਕਾਰ ਸ਼ਮਸ਼ੇਰ ਸੰਧੂ ਨੇ ਮਾਧੋਪੁਰ ਵਿਖੇ ਇੱਕ ਸਮਾਗਮ ਦੌਰਾਨ ਕੀਤਾ | ਗੌਰਤਲਬ ਹੈ ਕਿ 1990 ਦੇ ਦਹਾਕੇ 'ਚ ਕੈਨੇਡਾ ਵਿਚ ਵਾਪਰੇ ਪੱਤਰਕਾਰ ਤਾਰਾ ਸਿੰਘ ਹੇਅਰ ਕਤਲ ਕਾਂਡ ਵਿਚ ਕੈਨੇਡਾ ਵਿਚ ਅਹਿਮ ਭੂਮਿਕਾ ਨਿਭਾਉਣ ਬਦਲੇ ਕੈਨੇਡਾ ਸਰਕਾਰ ਦਾ ਸਰਬੋਤਮ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਤੇ ਇੱਕੋ ਇੱਕ ਪੰਜਾਬੀ ਅਤੇ ਪ੍ਰਵਾਸੀ ਲੋਕ ਗਾਇਕ ਸੁਰਜੀਤ ਮਾਧੋਪੁਰੀ ਹਨ | ਉਨ੍ਹਾਂ ਨੇ ਅੱਜ ਆਪਣੇ ਜੱਦੀ ਪਿੰਡ ਮਾਧੋਵਾਲ ਵਿਖੇ (ਨੂਰਪੁਰ ਬੇਦੀ) ਵਿਖੇ ਆਪਣੇ ਪੁਰਖਿਆਂ ਨੂੰ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਇਆ, ਜਿਸ ਵਿਚ ਦੇਸ਼ ਵਿਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਭਾਗ ਲਿਆ | ਇਸ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਪੰਜਾਬੀ ਗੀਤਕਾਰ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਪ੍ਰਵਾਸੀ ਗਾਇਕ ਸੁਰਜੀਤ ਮਾਧੋਪੁਰੀ ਨੇ ਆਪਣੀ ਕਾਬਲੀਅਤ ਜ਼ਰੀਏ ਜੋ ਮੁਕਾਮ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤ ਕੀਤਾ ਹੈ, ਉਹ ਦੁਨੀਆ ਵਿਚ ਇੱਕ ਵਿਲੱਖਣ ਮਿਸਾਲ ਹੈ | ਇਸ ਲੋਕਾਈ ਵਿਚ ਬਹੁਤ ਹੀ ਲੋਕ ਅਜਿਹੇ ਮਿਲ ਸਕਦੇ ਹਨ | ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿਚ ਸਥਾਪਿਤ ਕੀਤੀ ਹੈ ਪਰ ਅਜਿਹੇ ਲੋਕ ਬਹੁਤ ਹੀ ਘੱਟ ਹੁੰਦੇ ਹਨ ਜੋ ਇਸ ਪੱਧਰ ਤੱਕ ਨਾਮਣਾ ਖੱਟਣ ਦੇ ਬਾਵਜੂਦ ਆਪਣੇ ਵਤਨ ਦੀ ਮਿੱਟੀ ਨਾਲ ਜੁੜੇ ਰਹਿੰਦੇ ਹਨ | ਇਸ ਦੌਰਾਨ ਸੁਰਜੀਤ ਮਾਧੋਪੁਰੀ ਨੇ ਕਿਹਾ ਕਿ ਮੈਂ ਭਾਵੇਂ ਤਮਾਮ ਜ਼ਿੰਦਗੀ ਵੱਖ-ਵੱਖ ਖ਼ਿੱਤਿਆਂ ਵਿਚ ਵਿਚਰਦਿਆਂ ਜਿੱਥੇ ਸ਼ੁਹਰਤ ਤੇ ਕਾਮਯਾਬੀ ਹਾਸਿਲ ਕੀਤੀ ਹੈ ਉੱਥੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਵਤਨ ਦੀ ਮਿੱਟੀ ਨਾਲ ਜੁੜਿਆ ਰਹਾ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਾਂ ਜੋ ਲੋਕ ਗੁਰਬਤ ਉਡਾਉਂਦਿਆਂ ਤੰਗੀ ਤੁਰਸ਼ੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਜੋ ਵੀ ਆਪਣੇ ਪਿੰਡ ਲਈ ਜਾਂ ਸਮਾਜ ਲਈ ਕੀਤਾ ਹੈ ਉਹ ਸਿਰਫ਼ ਅਕਾਲ ਪੁਰਖ ਦੀ ਬਖ਼ਸ਼ੀਸ਼ ਹੈ | ਮੇਰੇ ਦੋਸਤਾਂ ਮਿੱਤਰਾਂ ਦਾ ਵੱਡਾ ਸਰਕਲ ਹੈ ਜਿਸ ਉੱਤੇ ਮੈਂ ਫ਼ਖ਼ਰ ਕਰ ਸਕਦਾ ਹਾਂ | ਇਸ ਦੌਰਾਨ ਪੰਥ ਦੇ ਉੱਘੇ ਢਾਡੀ ਗਿਆਨੀ ਜਵਾਲਾ ਸਿੰਘ ਪਤੰਗਾ ਨੇ ਸੁਰਜੀਤ ਮਾਧੋਪੁਰੀ ਦੀਆਂ ਸਮਾਜ ਵਿਚ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸੇ ਦੌਰਾਨ ਹੀ ਗਾਇਕ ਰਾਜ ਤਿਵਾੜੀ ਅਤੇ ਬਿੱਟੂ ਖੰਨੇ ਵਾਲਾ ਨੇ ਧਾਰਮਿਕ ਗੀਤ ਗਾ ਕੇ ਵੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਪਹਿਲਾਂ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਾ ਕੀਤਾ |ਸੁਰਜੀਤ ਸਿੰਘ ਰੱਖੜਾ ਵਲੋ ਵੀ ਇਹਨਾਂ ਨੂੰ ਵਧਾਈ ਭੇਜੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ. ਆਰ. ਆਈ. ਕਮਿਸ਼ਨਰ ਸੁਖਵਿੰਦਰ ਸਿੰਘ ਸੰਧੂ, ਲੇਖਕ ਤੇ ਨਾਵਲਕਾਰ ਸ਼ਮਸ਼ੇਰ ਸਿੰਘ ਡੂਮੇਵਾਲ,ਗਿਆਨ ਸਿੰਘ ਮਾਨ, ਗੁਰਪ੍ਰਤਾਪ ਸਿੰਘ ਗਿੱਲ, ਲਖਮੇਰ ਸਿੰਘ ਕੁਲਾਰ ਕਨੇਡਾ, ਦਰਸ਼ਨ ਸਿੰਘ ਥਿੰਦ, ਲੋਕ ਗਾਇਕ ਰਾਜ ਤਿਵਾੜੀ, ਟਿੱਕਾ ਸਿੰਘ ਢਾਹਾਂ, ਸੋਹਣ ਸਿੰਘ ਫੂਕਾਪੁਰ, ਦੀਪੀ ਅਟਵਾਲ, ਸੁਖਵਿੰਦਰ ਸਿੰਘ ਬਿੱਲਾ, ਹਰਭਲਇੰਦਰ ਸਿੰਘ

Ad Position 22
No active advertisement
ਪਿਛਲੀ ਖ਼ਬਰ ਘਨੌਲੀ ਸਬ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵਲੋਂ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸੁਖਦੇਵ ਸਿੰਘ ਖ਼ਾਨਪੁਰ ਅਤੇ ਪ੍ਰਸਿੱਧ ਬਿਲਡਰ ਬਲਜਿੰਦਰ ਪਾਲ ਸਿੰਘ ਦਾ ਕੀਤਾ ਸਨਮਾਨ <br/>
Ad Position 24